ਭਾਰਤੀ ਸਿਨੇ ਦਰਸ਼ਕ ਕਲਾ ਦਾ ਕਦਰਦਾਨ ਹੈ ਜੋ ਕਲਾ ਦੇ ਧਰਮ ਨੂੰ ਸਮਝਦਾ ਹੈ ਤੇ ਉਸ ਦਾ ਸਮੱਰਥਨ ਕਰਦਾ ਹੈ ਕਲਾ ਦਾ ਸੁਭਾਅ ਬੜਾ ਸਹਿਜ਼ ਹੈ ਜੋ ਦਰਸ਼ਕ ਦੇ ਦਿਲੋ-ਦਿਮਾਗ ‘ਚ ਵੱਸ ਜਾਂਦੀ ਹੈ ਪਰ ਜੇਕਰ ਇਸ ਤੋਂ ਉਲਟ ਕਲਾਕਾਰ ਧੱਕੇ ਨਾਲ ਆਪਣੀ ਅੜੀ ਜਾਂ ਸਵਾਰਥੀ ਸੋਚ ਦਰਸ਼ਕਾਂ ਦੇ ਦਿਲੋ-ਦਿਮਾਗ ‘ਚ ਵਸਾਉਣ ਦੀ ਕੋਸ਼ਿਸ਼ ਕਰੇ ਤਾਂ ਸਫ਼ਲਤਾ ਹਾਸਲ ਨਹੀਂ ਹੁੰਦੀ ਤਾਜ਼ਾ ਮਿਸਾਲ ਬਾਲੀਵੁੱਲ ਫ਼ਿਲਮ ‘ਦਾ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਦੀ ਹੈ ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਕੋਈ ਖਾਸ ਦਮ ਨਹੀਂ ਵਿਖਾ ਸਕੀ ਦਰਸ਼ਕਾਂ ਦਾ ਉਤਸ਼ਾਹ ਠੰਢਾ ਰਿਹਾ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫ਼ਿਲਮ ਵਿਵਾਦਾਂ ‘ਚ ਘਿਰ ਗਈ ਸੀ ਦਰਅਸਲ ਰਾਜਨੀਤੀ ‘ਤੇ ਫਿਲਮਾਂ ਤਾਂ ਬਣ ਸਕਦੀਆਂ ਹਨ ਪਰ ਰਾਜਨੀਤੀ ਲਈ ਫ਼ਿਲਮਾਂ ਨਹੀਂ ਬਣਨੀਆਂ ਚਾਹੀਦੀਆਂ ਫ਼ਿਲਮ ਸਿਰਫ਼ ਕਿਸੇ ਕਿਰਦਾਰ ਦੀ ਨਕਲ ਹੀ ਨਹੀਂ ਹੁੰਦੀ ਸਗੋਂ ਫ਼ਿਲਮ ਦੇ ਵਿਸ਼ੇ ਪ੍ਰਤੀ ਨਿਰਪੱਖਤਾ ‘ਤੇ ਡੂੰਘਾਈ ਦੀ ਮੁੱਖ ਜ਼ਰੂਰਤ ਹੈ ।
ਦਰਸ਼ਕ ਫ਼ਿਲਮ ਵੱਲ ਆਪੇ ਖਿੱਚਿਆ ਜਾਂਦਾ ਹੈ ਬਸ਼ਰਤੇ ਉਸ ਫ਼ਿਲਮ ਦੇ ਵਿਸ਼ੇ ਦੀ ਪੇਸ਼ਕਾਰੀ ਤੇ ਸੰਦੇਸ਼ ‘ਚ ਦਮ ਹੋਵੇ ਜੇਕਰ ਰਾਜਨੀਤਕ ਮਕਸਦ ਨਾਲ ਕੋਈ ਫ਼ਿਲਮ ਤਿਆਰ ਹੋਵੇ ਤਾਂ ਫ਼ਿਲਮ ਦਰਸ਼ਕ ਨੂੰ ਭਾਉਂਦੀ ਹੀ ਨਹੀਂ ਬੀਤੇ ਸਮੇਂ ਦੇ ਵਿਸ਼ੇ ਤੇ ਵਰਤਮਾਨ ਸਮੇਂ ਦੇ ਵਿਸ਼ੇ ਬਾਰੇ ਫ਼ਿਲਮਾਂ ‘ਚ ਕਈ ਪੱਖਾਂ ਤੋਂ ਅੰਤਰ ਹੁੰਦਾ ਹੈ ਐਮਰਜੈਂਸੀ ਸਮੇਤ ਕਈ ਰਾਜਨੀਤਕ ਘਟਨਾਵਾਂ ‘ਤੇ ਫ਼ਿਲਮਾਂ ਬਣੀਆਂ ਹਨ ਪਰ ਇਹ ਫ਼ਿਲਮਾਂ ਵੀ ਲੰਮੇ ਸਮੇਂ ਤੱਕ ਦਰਸ਼ਕਾਂ ‘ਤੇ ਅਸਰ ਨਹੀਂ ਵਿਖਾ ਸਕੀਆਂ ਅਜਿਹੀਆਂ ਬਹੁਤੀਆਂ ਫ਼ਿਲਮਾਂ ਵਿਵਾਦਾਂ ਤੇ ਚਰਚਾ ਦੇ ਬਾਵਜੂਦ 5-7 ਕਰੋੜ ਦੀ ਕਮਾਈ ਤੱਕ ਸਿਮਟ ਗਈਆਂ ਇਸ ਦੇ ਮੁਕਾਬਲੇ ਕਲਪਿਤ ਘਟਨਾਵਾਂ ਤੇ ਪਾਤਰਾਂ ਵਾਲੀਆਂ ਫ਼ਿਲਮਾਂ ਨੇ ਚੰਗੀ ਕਮਾਈ ਕੀਤੀ ਦੂਜੇ ਪਾਸੇ ‘ਮੁਗਲੇ ਆਜ਼ਮ’, ‘ਸ਼ੋਲ੍ਹੇ’ ਵਰਗੀਆਂ ਫ਼ਿਲਮਾਂ ਦਹਾਕਿਆਂ ਬਾਦ ਵੀ ਦਰਸ਼ਕਾਂ ਦੇ ਜ਼ਿਹਨ ‘ਚ ਵੱਸੀਆਂ ਹੋਈਆਂ ਹਨ।
ਜਦੋਂ ਕਿਸੇ ਅਖੌਤੀ ਕਲਾਕਾਰ ਨੇ ਪੈਸੇ ਖਾਤਰ ਅਸ਼ਲੀਲਤਾ ਦਾ ਵੀ ਸਹਾਰਾ ਲਿਆ ਤਾਂ ਵੀ ਫਿਲਮ ਫਲਾਪ ਹੋ ਗਈ ਕੁਝ ਫ਼ਿਲਮਾਂ ਆਪਣਾ ਬਜਟ ਕੱਢਣ ‘ਚ ਵੀ ਨਾਕਾਮ ਰਹੀਆਂ ਹਨ ਦਰਅਸਲ ਸਾਡੇ ਦੇਸ਼ ਦੀ ਸਿਆਸਤ ਦਾ ਵਿਵਾਦਾਂ ਨਾਲ ਨਹੁੰ-ਮਾਸ ਦਾ ਰਿਸ਼ਤਾ ਬਣ ਗਿਆ ਹੈ ਤੇ ਇਹਨਾਂ ਵਿਵਾਦਾਂ ਨੂੰ ਜਾਣ-ਬੁੱਝ ਕੇ ਉਭਾਰਿਆ ਜਾਂਦਾ ਹੈ। ਆਮ ਦਰਸ਼ਕ ਪਹਿਲਾਂ ਹੀ ਸਿਆਸੀ ਖਲਜਗਣ ਤੋਂ ਪ੍ਰੇਸ਼ਾਨ ਹੋ ਕੇ ਇਸ ਤੋਂ ਦੂਰ ਹੋਣ ਦੀ ਕੋਸ਼ਿਸ਼ ‘ਚ ਹੁੰਦਾ ਹੈ, ਫ਼ਿਰ ਜੇਕਰ ਦਰਸ਼ਕ ਨੂੰ ਉਹੀ ਸਿਆਸੀ ਗੰਧਲਾਪਣ ਹੀ ਪਰੋਸਿਆ ਜਾਵੇ ਤਾਂ ਦਰਸ਼ਕਾਂ ‘ਚ ਨਿਰਾਸ਼ਾ ਫੈਲਦੀ ਹੈ ਕਲਾਕਾਰ ਰਾਜਨੀਤੀ ਨੂੰ ਸਮਝੇ ਤੇ ਉਸਦਾ ਵਿਸ਼ਲੇਸ਼ਣ ਕਰਕੇ ਚੰਗੀ ਫ਼ਿਲਮ ਬਣਾਵੇ ਨਾ ਕਿ ਕਿਸੇ ਪਾਰਟੀ ਦਾ ਹੱਥਠੋਕਾ ਬਣੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।