ਮੌਕੇ ‘ਤੇ ਇੱਕ ਨੌਜਵਾਨ ਕਾਬੂ
ਵਾਸ਼ਿੰਗਟਨ (ਏਜੰਸੀ)। ਅਮਰੀਕੀ ਰਾਸ਼ਟਰਪਤੀ ਨਿਵਾਸ ‘ਵਾਈਟ ਹਾਊਸ’ ਤੇ ਹੋਰ ਸੰਘੀ ਦਫ਼ਤਰਾਂ ‘ਤੇ ਹਮਲੇ ਦੀ ਸਾਜਿਸ਼ ਰਚਣ ਦੇ ਦੋਸ਼ ‘ਚ ਜੋਰਜਿਆ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੋਰਜੀਆ ਦੇ ਉੱਤਰੀ ਜ਼ਿਲ੍ਹੇ ਦੇ ਅਟਾਰਨੀ ਬੀ.ਜੇ. ਪਾਕ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ 21 ਸਾਲਾ ਹਸ਼ਰ ਤਾਹੇਬ ਨੂੰ ਇਨ੍ਹਾਂ ਇਮਾਰਤਾਂ ‘ਤੇ ਧਮਾਕਾਖੇਜ਼ਾਂ ਤੇ ਟੈਂਕ ਰੋਧੀ ਰਾਕਟਾਂ ਨਾਲ ਹਮਲੇ ਦੀ ਸਾਜਿਸ਼ ਰਚਣ ਦੇ ਦੋਸ਼ ‘ਚ ਕਾਬੂ ਕੀਤਾ ਗਿਆ ਹੈ।
ਸੰਘੀ ਜਾਂਚ ਬਿਊਰੋ (ਐੱਫ਼ਬੀਆਈ) ਦੇ ਅਟਲਾਂਟਾ ਦਫ਼ਤਰ ਦੇ ਵਿਸ਼ੇਸ਼ ਗੁਪਤਚਰ ਇੰਚਾਰਜ਼ ਕ੍ਰਿਸ ਹੈਕਰ ਨੇ ਕਿਹਾ ਕਿ ਮੁਲਜ਼ਮ ਹਸ਼ਰ ਇਕੱਲੇ ਹੀ ਇਨ੍ਹਾਂ ਹਮਲਿਆਂ ਦੀ ਯੋਜਨਾ ਬਣਾ ਰਿਹਾ ਸੀ। ਉਸ ਦੇ ਕਿਸੇ ਸੰਘਠਨ ਦੇ ਨਾਲ ਜੁੜੇ ਹੋਣ ਦੀ ਜਾਣਕਾਰੀ ਨਹੀਂ ਹੈ। ਸਥਾਨਕ ਮੀਡੀਆ ਅਨੁਸਾਰ ਇੱਕ ਸਾਲ ਪਹਿਲਾਂ ਐੱਫਬੀਆਈ ਨੂੰ ਹਸ਼ਰ ਦੀਆਂ ਸ਼ੱਕੀ ਗਤੀਵਿਧੀਆਂ ਬਾਰੇ ਸੂਚਨਾ ਮਿਲੀ ਸੀ ਉਦੋਂ ਤੋਂ ਉਸ ਦੀ ਨਜ਼ਰ ਉਸ ਦੇ ਉੱਤੇ ਸੀ। ਮੁਲਜ਼ਮ ਨੂੰ ਬੁੱਧਵਾਰ ਨੂੰ ਅਟਲਾਂਟਾ ਦੀ ਇੱਕ ਅਦਾਲਤ ‘ਚ ਪੇਸ਼ ਕੀਤਾ ਗਿਆ। ਉਸ ਨੂੰ ਹੁਣ 24 ਜਨਵਰੀ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ