ਗੈਰ ਕਾਨੂੰਨੀ ਮਾਈਨਿੰਗ ਮਾਮਲੇ ‘ਚ ਅਖਿਲੇਸ਼ ਦੀ ਭੂਮਿਕਾ ਦੀ ਜਾਂਚ ਕਰਨ ਵਾਲੀ ਅਧਿਕਾਰੀ ਦਾ ਤਬਾਦਲਾ
ਨਵੀਂ ਦਿੱਲੀ| ਗੈਰ ਕਾਨੂੰਨੀ ਮਾਈਨਿੰਗ ਮਾਮਲੇ ‘ਚ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਕਥਿੱਤ ਭੂਮਿਕਾ ਦੀ ਜਾਂਚ ਦੀ ਨਿਗਰਾਨੀ ਕਰ ਰਹੀ ਸੀਬੀਆਈ ਦੀ ਡੀਆਈਜੀ ਗਗਨਦੀਪ ਗੰਭੀਰ ਦਾ ਤਬਾਦਲਾ ਕਰ ਦਿੱਤਾ ਗਿਆ ਸੀਬੀਆਈ ‘ਚ ਇਸ ਦੇ ਨਾਲ ਕਈ ਹੋਰ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਸੂਤਰਾਂ ਨੇ ਸੋਮਵਾਰ ਨੂੰ ਕਿਹਾ ਕਿ ਗੰਭੀਰ ਨੂੰ ਸ੍ਰੀਜਨ ਘਪਲਾ ਤੇ ਪੱਤਰਕਾਰ ਉਪੇਂਦਰ ਰਾਏ ਖਿਲਾਫ਼ ਮਾਮਲੇ ਦੀ ਜਾਂਚ ਕਰ ਰਹੀ ਇਕਾਈ ‘ਚ ਤਬਾਦਲਾ ਕੀਤਾ ਗਿਆ ਹੈ ਉਹ ਜੁਆਇੰਟ ਡਾਇਰੈਕਟਰ ਸਾਈ ਮਨੋਹਰ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ‘ਚ ਡੀਆਈਜੀ ਦਾ ਵਾਧੂ ਕਾਰਜਭਾਰ ਸੰਭਾਲੇਗੀ ਇਹ ਟੀਮ ਵਿਜੈ ਮਾਲਿਆ ਤੇ ਅਗਸਤਾ ਵੇਸਟਲੈਂਡ ਵਰਗੇ ਮਹੱਤਵਪੂਰਨ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਪਹਿਲਾਂ ਇਸ ਟੀਮ ਦੀ ਅਗਵਾਈ ਰਾਕੇਸ਼ ਅਸਥਾਨਾ ਕਰ ਰਹੇ ਸਨ ਇਹ ਟੀਮ ਕੋਲਾ ਘਪਲੇ ਦੇ ਕੁਝ ਮਾਮਲਿਆਂ ਦੀ ਜਾਂਚ ਵੀ ਕਰ ਰਹੀ ਹੈ ਤਾਜ਼ਾ ਬਦਲਾਅ ਐਮ. ਨਾਗੇਸ਼ਵਰ ਰਾਓ ਨੇ ਕੀਤੇ ਜਿਨ੍ਹਾਂ ਜਾਂਚ ਏਜੰਸੀ ਦਾ ਅੰਤਰਿਮ ਮੁਖੀ ਬਣਾਇਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਸਟਿਸ ਏਕੇ ਸੀਕਰੀ ਤੇ ਲੋਕ ਸਭਾ ‘ਚ ਕਾਂਗਰਸ ਦੇ ਆਗੂ ਮਲਿਕਾਅਰਜੁਨ ਖੜਗੇ ਨੇ ਵੀਰਵਾਰ ਨੂੰ ਖੰਡਿਤ ਫੈਸਲੇ ‘ਚ ਅਲੋਕ ਵਰਮਾ ਨੂੰ ਸੀਬੀਆਈ ਡਾਇਰੈਕਟਰ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਸੂਤਰਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਗੈਰ ਕਾਨੂੰਨੀ ਮਾਈਨਿੰਗ ਮਾਮਲੇ ਦੀ ਜਾਂਚ ਦੀ ਨਿਗਰਾਨੀ ਹੁਣ ਡੀਆਈਜੀ ਅਨੀਸ਼ ਪ੍ਰਸਾਦ ਕਰਨਗੇ ਪ੍ਰਸਾਦ ਪਹਿਲਾਂ ਉਪ ਡਾਇਰੈਕਟਰ (ਕਿਰਤੀ ਤੇ ਪ੍ਰਸ਼ਾਸਨ) ਸਨ ਇਸ ਤੋਂ ਪਹਿਲਾਂ ਅੰਤਰਿਮ ਸੀਬੀਆਈ ਡਾਇਰੈਕਟਰ ਐਮ. ਨਾਗੇਸ਼ਵਰ ਰਾਓ ਨੇ ਸਾਬਕਾ ਸੀਬੀਆਈ ਡਾਇਰੈਕਟਰ ਅਲੋਕ ਵਰਮਾ ਵੱਲੋਂ ਕੀਤੇ ਗਏ ਤਬਾਦਲਿਆਂ ਸਬੰਧੀ ਫੈਸਲੇ ਨੂੰ ਰੱਦ ਕਰ ਦਿੱਤਾ ਸੀ ਸੀਬੀਆਈ ਡਾਇਰੈਕਟਰ ਦਾ ਇੰਚਾਰਜ਼ ਫਿਲਹਾਲ ਵਾਧੂ ਡਾਇਰੈਕਟਰ ਐਮ. ਨਾਗੇਸ਼ਵਰ ਰਾਓ ਕੋਲ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ