ਬਾਲ ਮੁਕੰਦ ਓਝਾ
ਦੁਨੀਆਂ ਭਰ ਵਿਚ ਹਿੰਦੀ ਦੀ ਵਰਤੋਂ ਅਤੇ ਪ੍ਰਚਾਰ-ਪ੍ਰਸਾਰ ਲਗਾਤਾਰ ਵਧ ਰਿਹਾ ਹੈ ਪਰ ਆਪਣੇ ਹੀ ਦੇਸ਼ ਵਿਚ ਰਾਜ ਭਾਸ਼ਾ ਦਾ ਅਧਿਕਾਰਿਕ ਦਰਜ਼ਾ ਪਾਉਣ ਦੇ ਬਾਵਜ਼ੂਦ ਇਹ ਭਾਸ਼ਾ ਲੋਕ-ਭਾਸ਼ਾ ਦੇ ਰੂਪ ਵਿਚ ਸਥਾਪਤ ਹੋਣ ਦਾ ਹਾਲੇ ਵੀ ਇੰਤਜ਼ਾਰ ਕਰ ਰਹੀ ਹੈ ਗਾਂਧੀ ਜੀ ਦੇ ਸ਼ਬਦਾਂ ਵਿਚ ਗੱਲ ਕਰੀਏ ਤਾਂ ਰਾਸ਼ਟਰ ਭਾਸ਼ਾ ਦੇ ਬਿਨਾ ਰਾਸ਼ਟਰ ਗੂੰਗਾ ਹੈ ਇਸ ਬਾਰੇ 10 ਜਨਵਰੀ ਨੂੰ ਵਿਸ਼ਵ ਹਿੰਦੀ ਦਿਵਸ ‘ਤੇ ਦੇਸ਼ਵਾਸੀਆਂ ਨੂੰ ਹਿੰਦੀ ਦੀ ਸਾਰਥਿਕਤਾ ‘ਤੇ ਡੂੰਘਾਈ ਨਾਲ ਮੰਥਨ ਦੀ ਲੋੜ ਹੈ।
ਹਿੰਦੀ ਦੇ ਵਿਆਪਕ ਪ੍ਰਚਾਰ-ਪ੍ਰਸਾਰ ਲਈ ਪਹਿਲਾ ਵਿਸ਼ਵ ਹਿੰਦੀ ਸੰਮੇਲਨ 10 ਜਨਵਰੀ 1975 ਨੂੰ ਨਾਗਪੁਰ ਵਿਚ ਕਰਵਾਇਆ ਗਿਆ ਸੀ ਵਿਸ਼ਵ ਭਰ ਵਿਚ ਹਿੰਦੀ ਦੇ ਪ੍ਰਚਾਰ-ਪ੍ਰਸਾਰ ਲਈ ਜਾਗਰੂਕਤਾ ਪੈਦਾ ਕਰਨ ਅਤੇ ਇਸਨੂੰ ਕੌਮਾਂਤਰੀ ਭਾਸ਼ਾ ਦੇ ਰੂਪ ‘ਚ ਪੇਸ਼ ਕਰਨ ਲਈ ਇਸ ਦਿਨ ਨੂੰ ਵਿਸ਼ਵ ਹਿੰਦੀ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ।
ਹਿੰਦੀ ਨੂੰ 2006 ਵਿਚ ਅਧਿਕਾਰਿਕ ਦਰਜ਼ਾ ਅਤੇ ਸੰਸਾਰਿਕ ਪਹਿਚਾਣ ਮਿਲੀ ਇਸ ਤੋਂ ਬਾਅਦ ਹਰ ਸਾਲ 10 ਜਨਵਰੀ ਨੂੰ ਦੁਨੀਆਂ ਭਰ ਵਿਚ ਵਿਸ਼ਵ ਹਿੰਦੀ ਦਿਵਸ ਮਨਾਇਆ ਜਾਂਦਾ ਹੈ ਵਿਸ਼ਵ ਆਰਥਿਕ ਮੰਚ ਦੀ ਇੱਕ ਰਿਪੋਰਟ ਅਨੁਸਾਰ ਹਿੰਦੀ ਵਿਸ਼ਵ ਦੀਆਂ ਦਸ ਸ਼ਕਤੀਸ਼ਾਲੀ ਭਾਸ਼ਾਵਾਂ ‘ਚੋਂ ਇੱਕ ਹੈ ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਅਮਰੀਕਾ, ਬ੍ਰਿਟੇਨ, ਜਰਮਨੀ, ਨਿਊਜ਼ੀਲੈਂਡ, ਸੰਯੁਕਤ ਅਰਬ ਅਮੀਰਾਤ, ਯੁਗਾਂਡਾ, ਗੁਆਨਾ, ਸੂਰੀਨਾਮ, ਤ੍ਰਿਨੀਦਾਦ, ਮਾਰੀਸ਼ਸ਼ ਅਤੇ ਸਾਊਥ ਅਫ਼ਰੀਕਾ ਸਮੇਤ ਕਈ ਦੇਸ਼ਾਂ ਵਿਚ ਹਿੰਦੀ ਬੋਲੀ ਜਾਂਦੀ ਹੈ ਸਾਲ 2017 ਵਿਚ ਆਕਸਫੋਰਡ ਡਿਕਸ਼ਨਰੀ ਵਿਚ ਪਹਿਲੀ ਵਾਰ ਅੱਛਾ, ਵੱਡਾ ਦਿਨ, ਬੱਚਾ ਅਤੇ ਸੂਰਿਆ ਨਮਸਕਾਰ ਵਰਗੇ ਹਿੰਦੀ ਸ਼ਬਦਾਂ ਨੂੰ ਸ਼ਾਮਲ ਕੀਤਾ ਗਿਆ ਵਿਸ਼ਵ ਦੀਆਂ ਕਰੀਬ 175 ਯੂਨੀਵਰਸਿਟੀਆਂ ਵਿਚ ਹਿੰਦੀ ਦੇ ਪੜ੍ਹਨ-ਪੜ੍ਹਾਉਣ ਦੀ ਸੁਵਿਧਾ ਮੁਹੱਈਆ ਹੈ ਇਸੇ ਤਰ੍ਹਾਂ ਹਿੰਦੀ ਦੇ ‘ਨਮਸਤੇ’ ਸ਼ਬਦ ਨੂੰ ਸਭ ਤੋਂ ਜ਼ਿਆਦਾ ਬੋਲਿਆ ਜਾਣ ਵਾਲਾ ਸ਼ਬਦ ਮੰਨਿਆ ਜਾਂਦਾ ਹੈ ਭਾਰਤ ਵਿਚ ਕਰੀਬ 77 ਫੀਸਦੀ ਲੋਕ ਹਿੰਦੀ ਭਾਸ਼ਾ ਨੂੰ ਲਿਖਦੇ, ਪੜ੍ਹਦੇ, ਬੋਲਦੇ ਤੇ ਸਮਝਦੇ ਹਨ ਇੱਕ ਅਧਿਐਨ ਰਿਪੋਰਟ ਅਨੁਸਾਰ ਸਿਰਫ਼ 70 ਫੀਸਦੀ ਚੀਨੀ ਹੀ ਮੰਦਾਰਿਨ ਭਾਸ਼ਾ ਬੋਲਦੇ ਹਨ, ਜਦੋਂਕਿ ਭਾਰਤ ਵਿਚ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ ਕਰੀਬ 78 ਪ੍ਰਤੀਸ਼ਤ ਹੈ ਦੁਨੀਆਂ ਵਿਚ 64 ਕਰੋੜ ਲੋਕਾਂ ਦੀ ਮਾਤ-ਭਾਸ਼ਾ ਹਿੰਦੀ ਹੈ ਜਦੋਂਕਿ 20 ਕਰੋੜ ਲੋਕਾਂ ਦੀ ਦੂਜੀ ਭਾਸ਼ਾ ਅਤੇ 44 ਕਰੋੜ ਲੋਕਾਂ ਦੀ ਤੀਜੀ, ਚੌਥੀ ਜਾਂ ਪੰਜਵੀਂ ਭਾਸ਼ਾ ਹਿੰਦੀ ਹੈ।
ਅਜ਼ਾਦੀ ਦੇ 71 ਸਾਲ ਬਾਦ ਵੀ ਹਿੰਦੀ ਦਾ ਡੰਕਾ ਵਜਾਉਣ ਵਾਲੇ 130 ਕਰੋੜ ਦੀ ਅਬਾਦੀ ਵਾਲੇ ਭਾਰਤ ਵਿਚ ਅੱਜ ਵੀ ਇੱਕ ਦਰਜਨ ਅਜਿਹੇ ਸੂਬੇ ਹਨ ਜਿਨ੍ਹਾਂ ਵਿਚ ਹਿੰਦੀ ਨਹੀਂ ਬੋਲੀ ਜਾਂਦੀ ਉੱਥੇ ਸੰਪਰਕ ਅਤੇ ਕੰਮਕਾਜ ਦੀ ਭਾਸ਼ਾ ਦਾ ਦਰਜ਼ਾ ਵੀ ਨਹੀਂ ਹੈ ਇਸ ਭਾਸ਼ਾ ਨੂੰ ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਅਸੀਂ ਅੰਗਰੇਜ਼ੀ ਸਿੱਖ, ਪੜ੍ਹ ਲੈਂਦੇ ਹਾਂ ਪਰ ਹਿੰਦੀ ਦਾ ਨਾਂਅ ਲੈਣਾ ਪਸੰਦ ਨਹੀਂ ਕਰਦੇ ਸੱਚ ਤਾਂ ਇਹ ਹੈ ਕਿ ਹਿੰਦੀ ਭਾਸ਼ੀ ਖੁਦ ਆਪਣੀ ਭਾਸ਼ਾ ਨਾਲ ਲਗਾਓ ਨਹੀਂ ਰੱਖਦੇ, ਜਿੱਥੇ ਲੋੜ ਨਹੀਂ ਹੈ ਉੱਥੇ ਵੀ ਅੰਗਰੇਜ਼ੀ ਦੀ ਵਰਤੋਂ ਕਰਨ ਵਿਚ ਨਹੀਂ ਝਿਜਕਦੇ ਸਾਡੇ ਦੇਸ਼ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ ਰੁਜ਼ਗਾਰ ਲਈ ਅੰਗਰੇਜ਼ੀ ਜਾਣਨਾ ਸਭ ਤੋਂ ਜ਼ਰੂਰੀ ਹੈ ਅਤੇ ਇਹੀ ਕਾਰਨ ਹੈ ਕਿ ਹਿੰਦੀ ਲਗਾਤਾਰ ਅੰਗਰੇਜ਼ੀ ਦੇ ਮੁਕਾਬਲੇ ਪੱਛੜਦੀ ਜਾ ਰਹੀ ਹੈ ਜੋ ਬੱਚੇ ਹਿੰਦੀ ਮੀਡੀਅਮ ਨਾਲ ਅੱਗੇ ਵਧੇ ਹਨ ਉਹ ਅੰਗਰੇਜ਼ੀ ਜਾਣਨ ਵਾਲੇ ਬੱਚਿਆਂ ਦੇ ਮੁਕਾਬਲੇ ਹੀਣ ਭਾਵਨਾ ਦਾ ਸ਼ਿਕਾਰ ਹੋ ਰਹੇ ਹਨ ਇਸਨੂੰ ਰੋਕਣ ਲਈ ਕਿਸੇ ਵੀ ਪੱਧਰ ‘ਤੇ ਕੋਈ ਠੋਸ ਯਤਨ ਦੇਖਣ ਨੂੰ ਨਹੀਂ ਮਿਲ ਰਹੇ ਜਿਸਦਾ ਖਮਿਆਜਾ ਆਖ਼ਿਰ ਹਿੰਦੀ ਨੂੰ ਭੁਗਤਣਾ ਪੈ ਰਿਹਾ ਹੈ ਵਰਤਮਾਨ ਵਿਚ ਹਿੰਦੀ ਭਾਸ਼ਾ ਲੋਕ-ਭਾਸ਼ਾ ਬਣਨ ਤੋਂ ਦੂਰ ਹੁੰਦੀ ਜਾ ਰਹੀ ਹੈ ਅਤੇ ਅੰਗਰੇਜ਼ੀ ਨੇ ਆਪਣੀ ਮੁਖਤਿਆਰੀ ਕਾਇਮ ਕਰ ਲਈ ਹੈ ਜੇਕਰ ਹਾਲਾਤ ਇਹੀ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਿੰਦੀ ਭਾਸ਼ਾ ਸਾਡੇ ਵਿਚੋਂ ਗਾਇਬ ਹੋ ਜਾਵੇਗੀ ।
ਅਸੀਂ ਜੇਕਰ ਹਿੰਦੀ ਭਾਸ਼ਾ ਨੂੰ ਸੰਜੋਅ ਕੇ ਰੱਖਣਾ ਹੈ ਤਾਂ ਇਸਦੇ ਪ੍ਰਚਾਰ-ਪ੍ਰਸਾਰ ਨੂੰ ਵਧਾਉਣਾ ਹੋਵੇਗਾ ਸਰਕਾਰੀ ਕੰਮਕਾਜ ਵਿਚ ਹਿੰਦੀ ਨੂੰ ਪਹਿਲ ਦੇਣੀ ਹੋਵੇਗੀ ਤਾਂ ਹੀ ਹਿੰਦੀ ਭਾਸ਼ਾ ਨੂੰ ਜਿੰਦਾ ਰੱਖਿਆ ਜਾ ਸਕਦਾ ਹੈ ਦੇਸ਼ਵਾਸੀਆਂ ਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਜਿਸ ਭਾਸ਼ਾ ਨੂੰ ਰਾਜ ਭਾਸ਼ਾ ਦੇ ਰੂਪ ਵਿਚ ਸਵੀਕਾਰ ਕੀਤਾ ਗਿਆ ਹੈ ਅਤੇ ਜੋ ਜਨ-ਜਨ ਦੀ ਮਾਤ-ਭਾਸ਼ਾ ਹੈ, ਉਸੇ ਨੂੰ ਬੋਲਣ ਵਾਲੇ ਉਸਨੂੰ ਏਨੀ ਹਿਕਾਰਤ ਦੀ ਨਜ਼ਰ ਨਾਲ ਕਿਉਂ ਦੇਖਦੇ ਹਨ? ਹਿੰਦੀ ਦੀ ਇਸ ਦੁਰਦਸ਼ਾ ਲਈ ਆਖ਼ਰ ਕੌਣ ਜ਼ਿੰਮੇਵਾਰ ਹੈ ਇਸ ‘ਤੇ ਡੂੰਘਾਈ ਨਾਲ ਚਿੰਤਨ ਦੀ ਲੋੜ ਹੈ ਹਿੰਦੀ ਭਾਸ਼ੀ ਸੂਬਿਆਂ ਦੀ ਹਾਲਤ ਇਹ ਹੈ ਕਿ ਉੱਥੇ ਸੌ ਫੀਸਦੀ ਲੋਕ ਹਿੰਦੀ ਭਾਸ਼ੀ ਹਨ ਪਰ ਸੂਬੇ ਦੇ ਬਾਹਰੋਂ ਆਏ ਚੰਦ ਅਧਿਕਾਰੀਆਂ ਨੇ ਆਪਣਾ ਕੰਮਕਾਜ ਅੰਗਰੇਜ਼ੀ ਵਿਚ ਕਰਕੇ ਮਾਤ-ਭਾਸ਼ਾ ਨੂੰ ਦੂਜੇ ਦਰਜ਼ੇ ਦੀ ਬਣਾ ਰੱਖਿਆ ਹੈ ਅਸੀਂ ਦੂਜਿਆਂ ਨੂੰ ਦੋਸ਼ ਜ਼ਰੂਰ ਦਿੰਦੇ ਹਾਂ ਪਰ ਕਦੇ ਆਪਣੇ ਗਿਰੇਬਾਨ ਵਿਚ ਝਾਕ ਕੇ ਨਹੀਂ ਦੇਖਦੇ ਸੱਚ ਤਾਂ ਇਹ ਹੈ ਕਿ ਜਿੰਨੇ ਦੂਜੇ ਦੋਸ਼ੀ ਹਨ ਉਸ ਤੋਂ ਘੱਟ ਅਸੀਂ ਵੀ ਨਹੀਂ ਹਾਂ ਹਿੰਦੀ ਸਾਡੀ ਰਾਸ਼ਟਰ-ਭਾਸ਼ਾ ਹੈ ਅਤੇ ਸਾਨੂੰ ਇਸਦਾ ਆਦਰ ਅਤੇ ਸਨਮਾਨ ਕਰਨਾ ਚਾਹੀਦਾ ਹੈ ਮਹਾਤਮਾ ਗਾਂਧੀ ਨੇ ਕਿਹਾ ਸੀ, ਰਾਸ਼ਟਰ ਭਾਸ਼ਾ ਦੇ ਬਿਨਾ ਰਾਸ਼ਟਰ ਗੂੰਗਾ ਹੈ ਅੱਜ ਰਾਸ਼ਟਰ ਤਾਂ ਹੈ ਪਰ ਸਾਡੀ ਰਾਸ਼ਟਰ ਭਾਸ਼ਾ ਗੂੰਗੀ ਹੋ ਗਈ ਹੈ ਲੋੜ ਇਸ ਗੱਲ ਦੀ ਹੈ ਕਿ ਅਸੀਂ ਰਾਸ਼ਟਰ ਭਾਸ਼ਾ ਨੂੰ ਉਸਦਾ ਗੁਆਚਿਆ ਮਾਣ ਬਹਾਲ ਕਰਕੇ ਉਸਦੀ ਗਰਿਮਾ ਅਤੇ ਸਨਮਾਨ ਨੂੰ ਮੁੜ ਸਥਾਪਤ ਕਰੀਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।