ਖਹਿਰਾ ਦੀ ਛੱਪੜ ਦੇ ਡੱਡੂ ਨਾਲ ਕੀਤੀ ਤੁਲਨਾ
ਚੰਡੀਗੜ੍ਹ। ਸੁਖਪਾਲ ਖਹਿਰਾ ਵੱਲੋਂ ਬਣਾਈ ਗਈ ਨਵੀਂ ਪਾਰਟੀ ‘ਪੰਜਾਬੀ ਏਕਤਾ ਪਾਰਟੀ’ ‘ਤੇ ਆਮ ਆਦਮੀ ਪਾਰਟੀ ਨੇ ਪਹਿਲਾ ਸ਼ਬਦੀ ਹਮਲਾ ਬੋਲ ਦਿੱਤਾ ਹੈ। ਵਿਰੋਧ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੰਜਾਬੀ ਏਕਤਾ ਪਾਰਟੀ ਦੀ ਤੁਲਨਾ ਛੱਪੜ ਦੇ ਡੱਡੂ ਨਾਲ ਕੀਤੀ ਹੈ। ਚੀਮਾ ਨੇ ਕਿਹਾ ਕਿ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਅਜਿਹੀਆਂ ਪਾਰਟੀਆਂ ਬਣਦੀਆਂ ਹਨ, ਜਿਸ ਤਰ੍ਹਾਂ ਮੀਂਹ ਸਮੇਂ ਛੱਪੜ ‘ਚੋਂ ਡੱਡੂ ਬਾਹਰ ਆਉਂਦੇ ਹਨ, ਉਸੇ ਤਰ੍ਹਾਂ ਸੁਖਪਾਲ ਖਹਿਰਾ ਦੀ ਪਾਰਟੀ ਬਾਹਰ ਆਈ ਹੈ ਪਰ ਇਹ ਪਾਰਟੀਆਂ ਚੋਣਾਂ ਤੋਂ ਛੋੜ੍ਹੇ ਸਮੇਂ ਬਾਅਦ ਹੀ ਖ਼ਤਮ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਚੀਮਾ ਨੇ ਖਹਿਰਾ ਵੱਲੋਂ ਨਵੀਂ ਪਾਰਟੀ ਦੇ ਐਲਾਨ ਮੌਕੇ ਬੈਂਸ ਭਰਾਵਾਂ ਦੀ ਗੈਰ-ਮੌਜ਼ੂਦਗੀ ‘ਤੇ ਵੀ ਸਵਾਲ ਚੁੱਕੇ ਹਨ। ਚੀਮਾ ਨੇ ਕਿਹਾ ਕਿ ਜਿਸ ਤਰ੍ਹਾਂ ਇੱਕ ਮਿਆਨ ‘ਚ ਦੋ ਤਲਵਾਰਾਂ ਨਹੀਂ ਰਹਿ ਸਕਦਆਂ, ਉਸੇ ਤਰ੍ਹਾਂ ਬੈਂਸ ਤੇ ਖਹਿਰਾ ਇਕੱਠੇ ਨਹੀਂ ਰਹਿ ਸਕਦੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ