ਜਨ ਜੀਵਨ ਪ੍ਰਭਾਵਿਤ
ਤਿਰੁਵੰਤਰਮਪੁਰ (ਏਜੰਸੀ)। ਕੇਰਲ ‘ਚ ਕੇਂਦਰ ਸਰਕਾਰ ਦੀ ਮਜ਼ਦੂਰ ਵਿਰੋਧੀ ਨੀਤੀਆਂ ਦੇ ਵਿਰੋਧ ‘ਚ ਵੱਖ-ਵੱਖ ਟਰੇਡ ਯੂਨੀਆਂ ਨੇ 48 ਘੰਟਿਆਂ ਦੀ ਦੇਸ਼ ਪੱਧਰੀ ਹੜਤਾਲ ਸ਼ੁਰੂ ਹੋ ਗਈ ਹੈ। ਇਸ ਹੜਤਾਲ ‘ਚ ਆਮ ਜਨ ਜੀਵਨ ‘ਤੇ ਕਾਫ਼ੀ ਪ੍ਰਭਾਵ ਪਿਆ ਹੈ।
ਅੰਦੋਲਨਕਾਰੀਆਂ ਨੇ ਤੁਰਵੰਤਰਮਪੁਰ ਤੇ ਅਲਪੁੱਝਾ ਸਮੇਤ ਵੱਖ-ਵੱਖ ਰੇਲਵੇ ਸਟੇਸ਼ਨਾਂ ‘ਤੇ ਰੇਲ ਸੇਵਾਵਾਂ ਨੂੰ ਰੋਕਿਆ ਹੈ ਜਿਸ ‘ਚ ਜਨ ਸ਼ਤਾਬਦੀ ਐਕਸਪ੍ਰੈੱਸ, ਰਾਪਤੀਸਾਗਰ ਐਕਸਪ੍ਰੈੱਸ, ਵੇਡਾਨ ਐਕਸਪ੍ਰੈੱਸ, ਧਨਬਾਦ ਐਕਸਪ੍ਰੈੱਸ, ਏਰਾਨਦ ਐਕਸਪ੍ਰੈੱਸ ਤੇ ਕਈ ਹੋਰ ਟਰੇਨਾਂ ਨੂੰ ਰੋਕਿਆ ਗਿਆ ਹੈ।
ਯਾਤਰੀਆ ਨੂੰ ਕਈ ਥਾਵਾਂ ‘ਤੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਨਿੱਜੀ ਬੱਸਾਂ, ਟੈਕਸੀ ਤੇ ਆਟੋ ਰਿਸ਼ਕਾ ਹੜਤਾਲ ਤੋਂ ਬਾਅਦ ਸੜਕਾਂ ਤੋਂ ਗਾਇਬ ਹਨ। ਸੂਬਾ ਕਰਮਚਾਰੀਆਂ ਤੇ ਸਿੱਖਿਅਕ ਸੰਗਠਨ (ਐਸਈਟੀਓ) ਨੇ ਵੀ ਹੜਤਾਲ ਦਾ ਸਮੱਰਥਨ ਕੀਤਾ ਹੈ। ਸੀਟੂ ਪ੍ਰਧਾਨ ਅਨਾਤਲਾਵਤੋਮ ਆਨੰਦਨ ਨੇ ਕਿਹਾ ਕਿ ਮਜ਼ਦੂਰਾਂ ਦੀ ਹਿੱਸੇਦਾਰੀ ਕਾਰਨ ਹੜਤਾਲ ਇੱਕ ਇਤਿਹਾਸਕ ਘਟਨਾ ਬਣ ਗਈ ਹੈ। (Strike)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।