ਦਲ-ਬਦਲੀ ਵਿਰੋਧੀ ਕਾਨੂੰਨ ਨੂੰ ਦੱਸਿਆ ਪਾਰਟੀ ਮੁਖੀਆਂ ਪੱਖੀ, ਕਿਹਾ ਤਾਨਾਸ਼ਾਹੀ ਕਰ ਰਹੇ ਹਨ ਪਾਰਟੀ ਮੁਖੀ
ਚੰਡੀਗੜ੍ਹ। ਕੱਲ ਤੱਕ ਹਰ ਮੁੱਦੇ ‘ਤੇ ਆਮ ਆਦਮੀ ਪਾਰਟੀ ‘ਤੇ ਹਮਲਾ ਕਰਨ ਵਾਲੇ ਸੁਖਪਾਲ ਖਹਿਰਾ ਨੂੰ ਹੁਣ ਆਪਣੀ ਵਿਧਾਇਕੀ ਜਾਣ ਦਾ ਡਰ ਸਤਾਉਣ ਲੱਗ ਪਿਆ ਹੈ, ਜਿਸ ਕਾਰਨ ਜਿਥੇ ਆਮ ਆਦਮੀ ਪਾਰਟੀ ਨੂੰ ਉਹ ਅਪੀਲ ਕਰਕੇ ਨਜ਼ਰ ਆ ਰਹੇ ਹਨ ਤਾਂ ਉਥੇ ਹੀ ਉਨ੍ਹਾਂ ਦਲ ਬਦਲੀ ਵਿਰੋਧੀ ਕਾਨੂੰਨ ਗਲਤ ਨਜ਼ਰ ਆਉਣ ਲੱਗ ਪਿਆ ਹੈ।
ਸੁਖਪਾਲ ਖਹਿਰਾ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਇਸ ਦਲ ਬਦਲੀ ਵਿਰੋਧੀ ਕਾਨੂੰਨ ਨੂੰ ਪਾਰਟੀ ਮੁਖੀਆਂ ਦੀ ਮੱਦਦ ਕਰਨ ਵਾਲਾ ਕਾਨੂੰਨ ਕਰਾਰ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਨਾਲ ਪਾਰਟੀ ਮੁਖੀ ਤਾਨਾਸ਼ਾਹ ਹੁੰਦੇ ਹੋਏ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਕੁਝ ਵੀ ਨਹੀਂ ਸਮਝਦੇ ਹਨ।
ਸੁਖਪਾਲ ਖਹਿਰਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਾਨੂੰਨ ਨਾਲ ਪਾਰਟੀ ਦੀ ਟਿਕਟ ਤੋਂ ਜਿੱਤ ਕੇ ਆਏ ਮੈਂਬਰ ਖੁੱਲ੍ਹ ਕੇ ਆਪਣੀ ਗੱਲ ਵੀ ਨਹੀਂ ਰੱਖ ਸਕਦਾ ਹੈ ਅਤੇ ਇਸ ਤਰ੍ਹਾਂ ਦੇ ਕਾਨੂੰਨ ਵਿੱਚ ਫੇਰ ਬਦਲ ਦੀ ਸਖ਼ਤ ਜ਼ਰੂਰਤ ਹੈ। ਇਥੇ ਹੀ ਖਹਿਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪਾਰਟੀ ਦੇ ਲੀਡਰ ਧਮਕੀ ਦੇ ਰਹੇ ਹਨ ਕਿ ਹੁਣ ਉਨ੍ਹਾਂ ਦੀ ਬਤੌਰ ਮੈਂਬਰਸ਼ਿਪ ਖ਼ਤਰੇ ਵਿੱਚ ਪੈ ਗਈ ਹੈ ਅਤੇ ਉਨ੍ਹਾਂ ਨੂੰ ਵਿਧਾਇਕ ਦੇ ਅਹੁਦੇ ਤੋਂ ਲਾਹ ਦਿੱਤਾ ਜਾਵੇਗਾ।
ਖਹਿਰਾ ਨੇ ਕਿਹਾ ਕਿ ਉਹ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਣਗੇ ਪਰ ਆਮ ਆਦਮੀ ਪਾਰਟੀ ਨੂੰ ਇੰਜ ਵੀ ਨਹੀਂ ਕਰਨਾ ਚਾਹੀਦਾ ਹੈ ਅਤੇ ਧਮਕੀਆਂ ਨਹੀਂ ਦੇਣੀਆਂ ਚਾਹੀਦੀਆਂ ਸੁਖਪਾਲ ਖਹਿਰਾ ਦੇ ਚਿਹਰੇ ਦੇ ਰੰਗ ਅਤੇ ਗੱਲਬਾਤ ਕਰਨ ਦਾ ਤਰੀਕਾ ਸਾਫ਼ ਦਿਖਾਇਆ ਦੇ ਰਿਹਾ ਸੀ ਕਿ ਉਹ ਮੈਂਬਰਸ਼ਿਪ ਖ਼ਤਮ ਹੋਣ ਸਬੰਧੀ ਡਰੇ ਹੋਏ ਹਨ, ਕਿਉਂਕਿ ਵਿਧਾਇਕ ਦੇ ਤੌਰ ‘ਤੇ ਉਨਾਂ ਨੂੰ ਕਾਫ਼ੀ ਜਿਆਦਾ ਸਹੂਲਤਾ ਦੇ ਨਾਲ ਹੀ ਇੱਕ ਰੁਤਬਾ ਮਿਲਿਆ ਹੋਇਆ ਹੈ, ਜਿਹੜਾ ਕਿ ਆਮ ਆਦਮੀ ਪਾਰਟੀ ਦੇ ਇੱਕ ਪੱਤਰ ਨਾਲ ਹੀ ਉਨਾਂ ਤੋਂ ਖੁੰਝ ਜਾਣਾ ਹੈ। ਜਿਸ ਕਾਰਨ ਸੁਖਪਾਲ ਖਹਿਰਾ ਦੇ ਤੇਵਰ ਅੱਜ ਉਹ ਤਰਾਂ ਤੇਜ਼ ਨਹੀਂ ਸਨ, ਜਿਹੜੇ ਕਿ ਅੱਜ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਰਹਿੰਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।