ਹੁਣ 51 ਹਜ਼ਾਰ ਹੋ ਜਾਵੇਗੀ ਸੀਟਾਂ ਦੀ ਗਿਣਤੀ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਸੋਮਵਾਰ ਨੂੰ ਨਵੋਦਿਆ ਸਕੂਲਾਂ ‘ਚ ਪੰਜ ਹਜ਼ਾਰ ਸੀਟਾਂ ਵਧਾਉਣ ਦਾ ਐਲਾਨ ਕੀਤਾ।
ਸ੍ਰੀ ਜਾਵੇਡਕਰ ਨੇ ਕਿਹਾ ਕਿ ਸਰਕਾਰ ਨੇ ਪੇਂਡੂ ਖ਼ੇਤਰਾਂ ਦੀ ਸਕੂਲ ਵਿਵਸਥਾ ਨੂੰ ਮਜ਼ਬੂਤ ਬਣਾਉਣ ਤੇ ਨਿਰਧਨ ਪ੍ਰਤੀਭਾਵਾਂ ਨੂੰ ਸਿੱਖਿਆ ਦਾ ਮੌਕਾ ਦੇਣ ਲਈ ਇਹ ਕਦਮ ਚੁੱਕਿਆ ਹੈ।
ਇੱਥੇ ਜਾਰੀ ਇੱਕ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਪਿਛਲੇ ਚਾਰ ਸਾਲਾਂ ‘ਚ ਨੌ ਹਜ਼ਾਰ ਸੀਟਾਂ ਵਧਾਈਆਂ ਜਾ ਚੁੱਕੀਆਂ ਹਨ। ਹੁਣ ਕੁੱਲ ਵਾਧਾ 14 ਹਜ਼ਾਰ ਹੋ ਜਾਵੇਗਾ। ਅਗਲੇ ਚਾਰ ਸਾਲਾਂ ‘ਚ 32 ਹਜ਼ਾਰ ਸੀਟਾਂ ਦੇ ਵਧਣ ਦੀ ਸੰਭਾਵਨਾ ਹੈ। ਹੁਣ ਤੱਕ ਨਵੋਦਿਆ ਵਿਦਿਆਲਿਆ ‘ਚ 46 ਹਜ਼ਾਰ ਵਿਦਿਆਰਥੀ ਪੜ੍ਹਦੇ ਹਨ। ਹੁਣ 2019-20 ‘ਚ ਪੰਜ ਹਜ਼ਾਰ ਵਿਦਿਆਰਥੀਆਂ ਦੀਆਂ ਸੀਟਾਂ ਵਧਣ ਨਾਲ ਕੁੱਲ ਵਿਦਿਆਰਥੀਆਂ ਦੀ ਗਿਣਤੀ 51 ਹਜ਼ਾਰ ਹੋ ਜਾਵੇਗੀ।
ਨਵੋਦਿਆ ਵਿਦਿਆਲਿਆ ‘ਚ ਮੁਕਾਬਲਿਆਂ ਦੇ ਜ਼ਰੀਏ ਛੇਵੀਂ ਕਾਲਜ ‘ਚ ਦਾਖ਼ਲੇ ਹੁੰਦੇ ਹਨ ਅਤੇ ਹੋਸਟਲ ਸਮੇਤ ਸਕੂਲ ਹੁੰਦੇ ਹਨ। ਨਵੋਦਿਆ ਵਿਦਿਆਲਿਆ ਦੇਸ਼ ਦੀ ਇੱਕ ਮਾਤਰ ਸਕੂਲੀ ਪ੍ਰਣਾਲੀ ਹੈ ਜਿਸ ‘ਚ ਦਾਖ਼ਲਾ ਪ੍ਰੀਖਿਆ ਦੇ ਆਧਾਰ ‘ਤੇ ਹੁੰਦਾ ਹੈ। ਸਾਲ 2001 ‘ਚ ਸਾਢੇ ਪੰਜ ਲੱਖ ਵਿਦਿਆਰਥੀਟਾਂ ਨੇ ਪ੍ਰੀਖਿਆ ਦਿੱਤੀ ਸੀ ਹੁਣ ਸਾਲ 2019 ‘ਚ ਇਹ ਗਿਣਤੀ ਵਧ ਕੇ 31 ਲੱਖ ਹੋਣ ਦੀ ਉਮੀਦ ਹੈ। (Navodaya)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।