ਹੁਣ ਜ਼ਬਤ ਹੋਵੇਗੀ ਸਾਰੀ ਜਾਇਦਾਦ , ਈਡੀ ਨੇ ਵਿਸ਼ੇਸ਼ ਅਦਾਲਤ ‘ਚ ਦਾਖਲ ਕੀਤੀ ਸੀ ਪਟੀਸ਼ਨ
ਮਾਲਿਆ ‘ਤੇ ਬੈਂਕਾਂ ਦੇ 9 ਹਜ਼ਾਰ ਕਰੋੜ ਰੁਪਏ ਲੈ ਕੇ ਫਰਾਰ ਹੋਣ ਦਾ ਦੋਸ਼
ਏਜੰਸੀ, ਮੁੰਬਈ
ਬੈਂਕਾਂ ਦੇ ਹਜ਼ਾਰਾਂ ਕਰੋੜਾਂ ਰੁਪਏ ਦੇ ਘਪਲੇ ਦੇ ਮੁਲਜ਼ਮ ਵਿਜੈ ਮਾਲਿਆ ਨੂੰ ਅੱਜ ਉਸ ਸਮੇਂ ਤਕੜਾ ਝਟਕਾ ਲੱਗਾ ਜਦੋਂ ਮੁੰਬਈ ਦੀ ਧਨ ਸੋਧ ਰੋਕੂ ਕਾਨੂੰਨ (ਪੀਐਮਐੱਲ) ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ ਭਗੌੜਾ ਆਰਥਿਕ ਅਪਰਾਧੀ ਐਲਾਨ ਕਰ ਦਿੱਤਾ. ਅਦਾਲਤ ਦੇ ਉਸ ਫੈਸਲੇ ਤੋਂ ਬਾਅਦ ਬੈਂਕਾਂ ਦੇ 9 ਹਜ਼ਾਰ ਕਰੋੜ ਰੁਪਏ ਦੇ ਕਰਜ਼ਾਈ ਮਾਲਿਆ ਦੀ ਹੁਣ ਜਾਇਦਾਦ ਜ਼ਬਤ ਕੀਤੀ ਜਾ ਸਕੇਗੀ. ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵਿਸ਼ੇਸ਼ ਅਦਾਲਤ ਸਾਹਮਣੇ ਮਾਲਿਆ ਨੂੰ ਭਗੌੜਾ ਆਰਥਿਕ ਅਪਰਾਧੀ ਐਲਾਨ ਕਰਨ ਦੀ ਪਟੀਸ਼ਨ ਦਾਖਲ ਕੀਤੀ ਸੀ.
ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਮਾਲਿਆ ਦਾ ਨਾਂਅ ਭਗੌੜਾ ਆਰਥਿਕ ਅਪਰਾਧੀ ਐਕਟ (ਐਫਈਓਏ) ਤਹਿਤ ਪਹਿਲੇ ਭਗੌੜੇ ਆਰਥਿਕ ਅਪਰਾਧੀ ਦੇ ਰੂਪ ‘ਚ ਦਰਜ ਹੋ ਗਿਆ ਮਾਲਿਆ ਖਿਲਾਫ਼ ਹੁਣ ਨਵੇਂ ਆਰਥਿਕ ਅਪਰਾਧ ਕਾਨੂੰਨ ਤਹਿਤ ਕਾਰਵਾਈ ਹੋਵੇਗੀ. ਮਾਲਿਆ ਮਾਰਚ 2016 ‘ਚ ਬ੍ਰਿਟੇਨ ‘ਚ ਭੱਜ ਗਿਆ ਸੀ ਮਾਲਿਆ ‘ਤੇ ਬੈਂਕਾਂ ਦੇ 9 ਹਜ਼ਾਰ ਕਰੋੜ ਰੁਪਏ ਦਾ ਦੋਸ਼ ਹੈ ਤੇ ਉਹ ਭਾਰਤ ‘ਚ ਲੋੜੀਂਦਾ ਹੈ. ਜ਼ਿਕਰਯੋਗ ਹੈ ਕਿ ਪਿਛਲੇ ਸਾਲ 10 ਦਸੰਬਰ ਨੂੰ ਲੰਦਨ ਦੀ ਵੈਸਟਮਨਿਸਟਰ ਅਦਾਲਤ ਨੇ ਮਾਲਿਆ ਦੀ ਹਵਾਲਗੀ ‘ਤੇ ਭਾਰਤ ਦੇ ਪੱਖ ‘ਚ ਫੈਸਲਾ ਦਿੱਤਾ ਸੀ ਤੇ ਉਸ ਨੂੰ ਭਾਰਤ ਭੇਜਣ ਦੀ ਇਜਾਜ਼ਤ ਦੇ ਦਿੱਤੀ ਸੀ.
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।