ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਅੰਕੜਿਆਂ ਦੇ ਸਾਏ ‘ਚ ਵੀ ਸਹਿਮੀ ਜਿਹੀ ਨਜ਼ਰ ਆ ਰਹੀ ਹੈ ਦਰਾਮਦ ਘਟਣ ਅਤੇ ਵਪਾਰ ਘਾਟਾ ਵਧਣ ਦੇ ਅਸਾਰ ਲੱਗ ਰਹੇ ਹਨ ਪੰਜ ਸਾਲ ਪਹਿਲਾਂ ਜੋ ਕੰਮ 60 ਮਹੀਨੇ ਮਤਲਬ 2018 ਤੱਕ ਕੀਤੇ ਜਾਣੇ ਸਨ, ਹੁਣ ਉਹ 2020 ਤੱਕ ਕੀਤੇ ਜਾਣਗੇ ਇੰਨਾ ਹੀ ਨਹੀਂ, ਜੋ ਕੰਮ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਸੀ, ਉਹ ਕਾਰਜਕਾਲ ਦੇ ਆਖਰੀ ਦਿਨਾਂ ‘ਚ ਦੱਸਿਆ ਜਾ ਰਿਹਾ ਹੈ ਕਿ ਅਸੀਂ ਛੇਤੀ ਕਰਾਂਗੇ ਦੇਸ਼ ‘ਚ ਖੇਤੀ ਅਤੇ ਕਿਸਾਨ ਦੀ ਹਾਲਤ ਵੇਖ ਕੇ ਖੇਤੀ ਨੀਤੀ ਹੀ ਸਭ ਤੋਂ ਪਹਿਲਾਂ ਆਉਣੀ ਚਾਹੀਦੀ ਹੈ, ਉਸ ‘ਤੇ ਹੁਣ ਕੇਂਦਰੀ ਵਣਜ ਮੰਤਰੀ ਕਹਿ ਰਹੇ ਹਨ। (Farmers)
ਕਿ ਸਰਕਾਰ ਛੇਤੀ ਹੀ ਨਵੀਂ ਖੇਤੀ ਦਰਾਮਦ ਨੀਤੀ ਪੇਸ਼ ਕਰੇਗੀ ਇਸ ਤਹਿਤ ਦਰਾਮਦ ਵਧਾਉਣ ਲਈ ਕਈ ਵਿਸ਼ੇਸ਼ ਖੇਤੀ ਖੇਤਰ ਸਥਾਪਿਤ ਕੀਤੇ ਜਾਣਗੇ ਨਾਲ ਹੀ ਖੇਤੀ ਦਰਾਮਦ ਨੂੰ ਮੌਜ਼ੂਦਾ ਤੀਹ ਅਰਬ ਡਾਲਰ ਤੋਂ ਵਧਾ ਕੇ 2022 ਤੱਕ ਸੱਠ ਅਰਬ ਡਾਲਰ ਤੱਕ ਪਹੁੰਚਾਉਣ ਅਤੇ ਭਾਰਤ ਨੂੰ ਖੇਤੀ ਨਿਰਯਾਤ ਨਾਲ ਸਬੰਧਿਤ ਦੁਨੀਆ ਦੇ ਦਸ ਮੁੱਖ ਦੇਸ਼ਾਂ ‘ਚ ਸ਼ਾਮਲ ਕਰਵਾਉਣ ਦਾ ਟੀਚਾ ਰੱਖਿਆ ਜਾਵੇਗਾ ਜੇਕਰ ਇਹੀ ਕਿਸਾਨਾਂ ਨੂੰ ਸੰਕਟ ‘ਚੋਂ ਕੱਢਣ ਦਾ ਤਰੀਕਾ ਹੈ ਅਤੇ ਅਰਥਵਿਵਸਥਾ ਦੀ ਮਜ਼ਬੂਤੀ ਦਾ ਅਧਾਰ ਹੈ। (Farmers)
ਇਹ ਵੀ ਪੜ੍ਹੋ : ਕਰਨਾਟਕ ’ਚ ਨਿਪਾਹ ਵਾਇਰਸ ਸਬੰਧੀ ਨਿਗਰਾਨੀ ਵਧਾਈ
ਤਾਂ ਫਿਰ ਇਹ ਕੰਮ ਪਹਿਲਾਂ ਕਿਉਂ ਨਹੀਂ ਕੀਤਾ ਗਿਆ? ਦੇਸ਼ ਦੀ ਇਹੀ ਮੰਦਭਾਗੀ ਹੈ ਕਿ ਇੱਥੇ ਜੋ ਸਭ ਤੋਂ ਮਹੱਤਵਪੂਰਨ ਹੈ, ਉੱਥੇ ਪਹਿਲਾਂ ਗਾਇਬ ਹੈ ਕਿਸਾਨ ਧਰਤੀ ਨੂੰ ਚੀਰ ਕੇ ਅੰਨ ਉਗਾਉਂਦਾ ਹੈ, ਉਸ ਦੇ ਉਤਪਾਦਨ ‘ਤੇ ਸਰਕਾਰਾਂ ਪੁਰਸਕਾਰ ਜਿੱਤਦੀਆ ਹਨ, ਆਪਣੀ ਵਾਹ-ਵਾਹੀ ਕਰਦੀਆਂ ਹਨ, ਫਿਰ ਵੀ ਕਿਸਾਨ ਮਾਮੂਲੀ ਜਿਹੇ ਕਰਜ ਦੇ ਪਿੱਛੇ ਆਪਣੀ ਜਾਨ ਦੇ ਦਿੰਦਾ ਹੈ ਵਿੱਤੀ ਸਾਲ 2017-18 ‘ਚ ਦੇਸ਼ ‘ਚ ਰਿਕਾਰਡ ਖੇਤੀ ਉਤਪਾਦਨ ਹੋਇਆ ਇਸ ਸਮੇਂ ਦੇਸ਼ ‘ਚ 6.8 ਕਰੋੜ ਟਨ ਕਣਕ-ਚੌਲ ਦਾ ਭੰਡਾਰ ਹੈ।
ਇਹ ਜ਼ਰੂਰੀ ਬਫਰ ਸਟਾਕ ਤੋਂ ਦੁੱਗਣਾ ਹੈ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਹੈ ਭਾਰਤ ਦਾ ਫਲਾਂ ਅਤੇ ਸਬਜ਼ੀਆਂ ਦੇ ਉਤਪਾਦਨ ‘ਚ ਦੁਨੀਆ ‘ਚ ਦੂਜਾ ਸਥਾਨ ਹੈ ਦੇਸ਼ ‘ਚ ਫਲਾਂ ਅਤੇ ਸਬਜ਼ੀਆਂ ਦਾ ਉਤਪਾਦਨ ਮੁੱਲ 3.17 ਲੱਖ ਕਰੋੜ ਰੁਪਏ ਸਾਲਾਨਾ ਹੋ ਗਿਆ ਹੈ ਦੁੱਧ ਉਤਪਾਦਨ ਅਬਾਦੀ ਵਧਣ ਦੀ ਦਰ ਤੋਂ ਚਾਰ ਗੁਣਾ ਤੇਜ਼ੀ ਨਾਲ ਵਧ ਰਹੀ ਹੈ ਖੰਡ ਦਾ ਉਤਪਾਦਨ ਚਾਲੂ ਸਾਲ ‘ਚ 3.2 ਕਰੋੜ ਟਨ ਹੋਣ ਦੀ ਉਮੀਦ ਹੈ, ਜਦੋਂਕਿ ਖਪਤ 2.5 ਕਰੋੜ ਟਨ ਹੈ ਦਾਅਵਾ ਇਹ ਹੈ ਕਿ ਇਹ ਸਭ ਇਸ ਲਈ ਸੰਭਵ ਹੋਇਆ, ਕਿਉਂਕਿ ਸਰਕਾਰ ਨੇ ਉਦਾਰ ਖੇਤੀ ਦਰਾਮਦ ਉਤਸ਼ਾਹਿਤ ‘ਤੇ ਜ਼ੋਰ ਦਿੱਤਾ।
ਪਰ ਸਵਾਲ ਇਹ ਹੈ ਕਿ ਇਸ ਦਾ ਲਾਭ ਕਿਸ ਨੂੰ ਮਿਲਿਆ? ਜੇਕਰ ਕਿਸਾਨਾਂ ਨੂੰ ਲਾਭ ਮਿਲਿਆ ਹੁੰਦਾ ਤਾਂ ਉਹ ਸੜਕਾਂ ‘ਤੇ ਨਹੀਂ ਉੱਤਰਦੇ, ਦਿਨ-ਰਾਤ ਮਿਹਨਤ ਕਰਕੇ ਸੜਕਾਂ ‘ਤੇ ਨਹੀਂ ਸੁੱਟਦੇ, ਦੁੱਧ ਉਤਪਾਦਕ ਦੁੱਧ ਸੜਕਾਂ ‘ਤੇ ਨਹੀਂ ਵਹਾਉਂਦੇ ਜ਼ਾਹਿਰ ਤੌਰ ‘ਤੇ ਇਸ ਦਾ ਲਾਭ ਕਿਸਾਨਾਂ ਦੀ ਬਜਾਇ ਕਿਤੇ ਹੋਰ ਗਿਆ ਹੈ ਸਰਕਾਰ ਦੀ ਮੁਨਾਫੇ ਵਾਲੀ ਨੀਤੀ ਦੇ ਚੱਕਰ ‘ਚ ਕਿਸਾਨ ਕਿੱਥੇ ਗਾਇਬ ਹੋ ਜਾਂਦਾ ਹੈ, ਇਹ ਰਹੱਸ ਬਣਿਆ ਹੋਇਆ ਹੈ ਹਰ ਸਰਕਾਰ ਕਿਸਾਨਾਂ ਲਈ ਸਭ ਕੁਝ ਕਰਨ ਦਾ ਦਾਅਵਾ ਕਰਦੀ ਹੈ, ਪਰ ਤਿਜੋਰੀ ਕਿਸੇ ਹੋਰ ਦੀ ਭਰਦੀ ਹੈ।