ਪਹਾੜਾਂ ‘ਤੇ ਮੌਸਮ ਦਾ ਮਿਜਾਜ਼ ਬਦਲਦੇ ਹੀ ਮੈਦਾਨੀ ਇਲਾਕਿਆਂ ‘ਚ ਠੰਢ ਵਧੀ

Weather Changed, Hills, Cold Conditions, Prevailed, Plains

ਚੰਡੀਗੜ੍ਹ (ਏਜੰਸੀ)। ਹਿਮਾਚਲ ਪ੍ਰਦੇਸ਼ ‘ਚ ਬਰਫਬਾਰੀ ਅਤੇ ਮੀਂਹ ਅਤੇ ਪੱਛਮ-ਉੱਤਰ ਖੇਤਰ ‘ਚ ਅਗਲੇ 24 ਘੰਟਿਆਂ ‘ਚ ਹਲਕੇ ਮੀਂਹ ਅਤੇ ਕਿਣ-ਮਿਣ ਹੋਣ ਦੇ ਆਸਾਰ ਹਨ, ਜਿਸ ਨਾਲ ਸੀਤ ਲਹਿਰ ਅਤੇ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੌਸਮ ਕੇਂਦਰ ਅਨੁਸਾਰ ਅਗਲੇ 24 ਘੰਟਿਆਂ ‘ਚ ਮੀਂਹ ਪੈਣ ਅਤੇ ਸੰਘੀ ਧੁੰਦ ਪੈਣ ਦੇ ਆਸਾਰ ਹਨ ਪਹਾੜਾਂ ‘ਤੇ ਮੌਸਮ ਖਰਾਬ ਹੋਣ ਕਾਰਨ ਮੈਦਾਨੀ ਇਲਾਕਿਆਂ ‘ਚ ਠੰਢ ਮਹਿਸੂਸ ਹੋਣ ਲੱਗੀ ਹੈ ਠੰਢ ਦਾ ਕਹਿਰ ਵਧਣ ਲੱਗਾ ਹੈ. ਦਿਨ ‘ਚ ਬੱਦਲ ਛਾਏ ਰਹੇ ਅਤੇ ਆਦਮਪੁਰ ਇੱਕ ਡਿਗਰੀ, ਬਠਿੰਡਾ ਜ਼ੀਰੋ ਡਿਗਰੀ, ਅੰਮ੍ਰਿਤਸਰ ਦੋ ਡਿਗਰੀ, ਹਿਸਾਰ ਦੋ ਡਿਗਰੀ, ਅੰਬਾਲਾ, ਨਾਰਨੌਲ, ਕਰਨਾਲ, ਰੋਹਤਕ ਲੜੀਵਾਰ ਤਿੰਨ ਡਿਗਰੀ, ਹਲਵਾਰਾ ਦੋ ਡਿਗਰੀ, ਲੁਧਿਆਣਾ, ਸਰਸਾ ਚਾਰ ਡਿਗਰੀ, ਪਟਿਆਲਾ ਪੰਜ ਡਿਗਰੀ ਰਿਹਾ। (Weather Update)

ਇਹ ਵੀ ਪੜ੍ਹੋ : ਸੁਨਾਮ ਇਲਾਕੇ ‘ਚ ਪਏ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜੇ

ਚੰਡੀਗੜ੍ਹ ‘ਚ ਸਵੇਰ ਤੋਂ ਬੱਦਲ ਛਾਏ ਰਹੇ ਅਤੇ ਹੱਥਾਂ-ਪੈਰਾਂ ‘ਚ ਠੰਢ ਮਹਿਸੂਸ ਹੋਣ ਲੱਗੀ. ਸ਼ਹਿਰ ਦਾ ਤਾਪਮਾਨ ਚਾਰ ਡਿਗਰੀ, ਦਿੱਲੀ ਚਾਰ ਡਿਗਰੀ, ਸ੍ਰੀਨਗਰ ਸਿਫਰ ਤੋਂ ਚਾਰ ਡਿਗਰੀ ਰਿਹਾ ਪੰਜਾਬ ਅਤੇ ਹਰਿਆਣਾ ‘ਚ ਅਗਲੇ ਦੋ ਦਿਨਾਂ ‘ਚ ਸੰਘਣੀ ਧੁੰਦ ਅਤੇ ਸੀਤ ਲਹਿਰ ਤੇਜ਼ ਹੋਣ ਦੇ ਆਸਾਰ ਹਨ ਹਿਮਾਚਲ ਪ੍ਰਦੇਸ਼ ‘ਚ ਬਰਫਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਸੂਬੇ ‘ਚ ਕੁਝ ਸਥਾਨਾਂ ‘ਤੇ ਤਾਪਮਾਨ ਸਿਫਰ ਤੋਂ ਹੇਠਾਂ ਰਿਹਾ ਅਤੇ ਕੁਝ ਸਥਾਨਾਂ ‘ਤੇ ਇੱਕ ਤੋਂ ਚਾਰ ਡਿਗਰੀ ਦਰਮਿਆਨ ਰਿਹਾ ਸ਼ਿਮਲਾ ਦਾ ਤਾਪਮਾਨ ਪੰਜ ਡਿਗਰੀ, ਕਲਪਾ ਸਿਫਰ ਤੋਂ ਘੱਟ ਤਿੰਨ ਡਿਗਰੀ ਅਤੇ ਧਰਮਸ਼ਾਲਾ ਦਾ ਚਾਰ ਡਿਗਰੀ ਰਿਹਾ। (Weather Update)

ਬਰਫਬਾਰੀ ਕਾਰਨ ਸੈਲਾਨੀਆਂ ਦੇ ਚਿਹਰੇ ਖਿੜੇ | Weather Update

ਸ਼ਿਮਲਾ ਨਵਾਂ ਸਾਲ ਮਨਾਉਣ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ‘ਚ ਪਹੁੰਚੇ ਸੈਲਾਨੀਆਂ ਨੂੰ ਇਸ ਵਾਰ ਮੌਸਮ ਨਿਰਾਸ਼ ਨਹੀਂ ਕਰੇਗਾ ਅਤੇ ਅਗਲੇ 24 ਘੰਟਿਆਂ ‘ਚ ਬਰਫਬਾਰੀ ਅਤੇ ਮੀਂਹ ਦੀ ਸੰਭਾਵਨਾ ਹੈ ਮੌਸਮ ਦਫ਼ਤਰ ਅਨੁਸਾਰ ਨਵੇਂ ਸਾਲ ਦੇ ਪਹਿਲੇ ਦਿਨ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ ਸੂਬੇ ‘ਚ ਬੱਦਲ ਛਾਏ ਹੋਏ ਹਨ ਬਰਫਬਾਰੀ ਤੋਂ ਬਾਅਦ ਤੇਜ਼ ਸੀਤ ਲਹਿਰ ਦੇ ਆਸਾਰ ਹਨ ਮੀਂਹ ਅਤੇ ਬਰਫਬਾਰੀ ਤੋਂ ਬਾਅਦ ਖੁਸ਼ਕ ਮੌਸਮ ਤੋਂ ਰਾਹਤ ਮਿਲੇਗੀ। (Weather Update)