ਡੀਜ਼ਲ 9 ਮਹੀਨੇ ਤੋਂ ਵੱਧ ਦੇ ਨਿਊਨਤਮ ਪੱਧਰ ‘ਤੇ
ਨਵੀਂ ਦਿੱਲੀ, ਏਜੰਸੀ। ਅੰਤਰਰਾਸ਼ਟਰੀ ਬਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦੇ ਨਤੀਜੇ ਵਜੋਂ ਘਰੇਲੂ ਬਜ਼ਾਰ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ‘ਚ ਸੋਮਵਾਰ ਨੂੰ ਪੈਟਰੋਲ ਦੀ ਕੀਮਤ ਲਗਾਤਾਰ ਪੰਜਵੇਂ ਦਿਨ ਘਟਦੀ ਹੋਈ ਇੱਕ ਸਾਲ ਦੇ ਹੇਠਲੇ ਪੱਧਰ ‘ਤੇ ਪਹੁੰਚ ਗਈ। ਰਾਜਧਾਨੀ ਦਿੱਲੀ ‘ਚ ਪੈਟਰੋਲ 20 ਪੈਸੇ ਘਟਕੇ 2018 ਦੇ ਹੇਠਲੇ ਪੱਧਰ 68.84 ਰੁਪਏ ਪ੍ਰਤੀ ਲੀਟਰ ਰਹਿ ਗਿਆ। ਡੀਜ਼ਲ 23 ਪੈਸੇ ਦੀ ਕਮੀ ਨਾਲ 62.86 ਰੁਪਏ ਪ੍ਰਤੀ ਲੀਟਰ ਰਹਿ ਗਿਆ। ਡੀਜ਼ਲ ਦੀ ਕੀਮਤ ਇਸ ਸਾਲ 21 ਮਾਰਚ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ‘ਤੇ ਹੈ।
ਅੰਤਰਰਾਸ਼ਟਰੀ ਬਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਉਛਾਲ ਦੇ ਚਲਦੇ 4 ਅਕਤੂਬਰ ਨੂੰ ਪੈਟਰੋਲ ਦਿੱਲੀ ‘ਚ 84 ਰੁਪਏ ਅਤੇ 17 ਅਕਤੂਬਰ ਨੂੰ ਡੀਜਲ 75.69 ਰੁਪਏ ਪ੍ਰਤੀ ਲੀਟਰ ਦੇ ਰਿਕਾਰਡ ‘ਤੇ ਪਹੁੰਚ ਗਏ ਸਨ। ਵਪਾਰ ਨਗਰੀ ਮੁੰਬਈ ‘ਚ ਪੈਟਰੋਲ ਸੋਮਵਾਰ ਨੂੰ 74.47 ਰੁਪਏ ਪ੍ਰਤੀ ਲੀਟਰ ਰਿਹਾ। ਚਾਰ ਅਕਤੂਬਰ ਦੇ ਰਿਕਾਰਡ ਭਾਅ 91.34 ਰੁਪਏ ਦੇ ਮੁਕਾਬਲੇ ਮੁੰਬਈ ‘ਚ ਪੈਟਰੋਲ 16.87 ਰੁਪਏ ਪ੍ਰਤੀ ਲੀਟਰ ਘਟ ਚੁੱਕਾ ਹੈ। ਇੱਥੇ ਡੀਜ਼ਲ 65.76 ਰੁਪਏ ਪ੍ਰਤੀ ਲੀਟਰ ਰਿਹਾ ਜੋ ਚਾਰ ਅਕਤੂਬਰ ਦੇ ਰਿਕਾਰਡ ਭਾਅ ਨਾਲ 11.54 ਰੁਪਏ ਪ੍ਰਤੀ ਲੀਟਰ ਘੱਟ ਹੈ। ਕੋਲਕਾਤਾ ‘ਚ ਦੋਵੇਂ ਈਂਧਣ ਦੇ ਭਾਅ ਲੜੀਵਾਰ 70.96 ਰੁਪਏ ਅਤੇ 64.61 ਰੁਪਏ ਪ੍ਰਤੀ ਲੀਟਰ ਰਹਿ ਗਿਆ। ਚੇਨੱਈ ‘ਚ ਇਹ ਲੜੀਵਾਰ 71.41 ਰੁਪਏ ਅਤੇ 66.35 ਰੁਪਏ ਰਿਹਾ। ਨੋਇਡਾ ‘ਚ ਲੜੀਵਾਰ 69.11 ਅਤੇ 62.51 ਰੁਪਏ ਅਤੇ ਗੁਰੂਗ੍ਰਾਮ ‘ਚ 69.87 ਅਤੇ 62.86 ਰੁਪਏ ਪ੍ਰਤੀ ਲੀਟਰ ਰਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।