ਪ੍ਰਭੂਨਾਥ ਸ਼ੁਕਲ
ਭਾਰਤ ਦੀ ਸਮਾਜਿਕ ਸੁਰੱਖਿਆ ਦੇ ਲਿਹਾਜ ਨਾਲ ਬੇਹੱਦ ਅਹਿਮ ਬੋਗੀਬੀਲ ਸੇਤੂ ਨੂੰ ਲੰਮੀ ਉਡੀਕ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਦਸੰਬਰ ਭਾਵ ਅਟਲ ਜੀ ਦੇ ਜਨਮ ਦਿਨ ‘ਤੇ ਦੇਸ਼ ਨੂੰ ਸੌਂਪ ਦਿੱਤਾ ਇਸ ਦੇ ਨਾਲ ਹੀ ਦੇਸ਼ ਦੇ ਵਿਕਾਸ ‘ਚ ਇੱਕ ਹੋਰ ਨਵਾਂ ਇਤਿਹਾਸ ਜੁੜ ਗਿਆ ਹੈਅਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ‘ਚ ਬ੍ਰਹਮਪੁੱਤਰ ਨਦੀ ‘ਤੇ ਬਣੇ ਇਸ ਪੁਲ਼ ਨਾਲ ਅਸਾਮ ਅਰੁਣਾਚਾਲ ਪ੍ਰਦੇਸ਼ ਦੀ ਦੂਰੀ ਰੇਲ ਤੇ ਸੜਕ ਮਾਰਗ ਬੇਹੱਦ ਘੱਟ ਹੋ ਜਾਵੇਗੀ ਏਸ਼ੀਆ ਦਾ ਇਹ ਦੂਜਾ ਸਭ ਤੋਂ ਵੱਡਾ ਰੇਲ ਰੋਡ ਬ੍ਰਿਜ ਹੋਵੇਗਾ ਜਿਸ ‘ਚ ਪੁਲ ਦੇ ਉਪਰੀ ਹਿੱਸੇ ‘ਚ ਤਿੰਨ ਲੇਨਾਂ ਦੀ ਸੜਕ ਤੇ ਹੇਠਾਂ ਡਬਲ ਰੇਲ ਟਰੈਕ ਹੋਵੇਗਾ ਪੀਐੱਮ ਮੋਦੀ ਨੇ ਪਹਿਲੀ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ।
ਇਸ ਤੋਂ ਪਹਿਲਾਂ ਮਾਲਗੱਡੀ ਚਲਾ ਕੇ ਰੇਲ ਟਰੈਕ ਦਾ ਪ੍ਰੀਖਣ ਕੀਤਾ ਗਿਆ ਸੀ ਇਹ ਦੇਸ਼ ਦਾ ਸਭ ਤੋਂ ਚੌੜਾ ਪੁਲ ਹੈ ਪੂਰਵ-ਉਤਰ ਭਾਰਤ ਦੇ ਵਿਕਾਸ ਤੇ ਦੇਸ਼ ਦੀ ਸੁਰੱਖਿਆ ਦੇ ਲਿਹਾਜ ਨਾਲ ਇਹ ਸਭ ਤੋਂ ਅਹਿਮ ਕੜੀ ਮੰਨਿਆ ਜਾ ਰਿਹਾ ਹੈ ਦੇਸ਼ ਦੀ ਸਾਮਰਿਕ ਸੁਰੱਖਿਆ ਦੇ ਲਿਹਾਲ ਨਾਲ ਇਸ ਦਾ ਨਿਰਮਾਣ ਬੇਹੱਦ ਪਹਿਲਾਂ ਹੋ ਜਾਣਾ ਚਾਹੀਦਾ ਸੀ, ਪਰ ਸਾਡੀ ਸਰਕਾਰੀ ਨੀਤੀਆਂ ਦੀ ਵਜ੍ਹਾ ਨਾਲ 21 ਸਾਲਾਂ ਬਾਅਦ ਇਹ ਸੰਭਵ ਹੋ ਸਕਿਆ ।
ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਨ ਚੀਨ ਹਮੇਸ਼ਾ ਅਰੁਣਾਂਚਲ ‘ਤੇ ਆਪਣੇ ਦਾਅਵੇ ਠੋਕਦਾ ਰਹਿੰਦਾ ਹੈ ਚੀਨੀ ਫੌਜ ਕਿੰਨੀ ਵਾਰ ਅਰੁਣਾਚਲ ਦੀ ਹੱਦ ‘ਚ ਦਾਖਲ ਹੋ ਕੇ ਆਪਣੀ ਤਾਕਤ ਦਿਖਾਉਂਦੀ ਰਹਿੰਦੀ ਹੈ 1962 ‘ਚ ਚੀਨ ਤੋਂ ਸਾਡੀ ਹਾਰ ਦਾ ਮੁੱਖ ਕਾਰਨ ਫੌਜ ਪਹੁੰਚ ਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਸਨ ਪੁਲ ਦੇ ਨਿਰਮਾਣ ਨਾਲ ਚੀਨ ਦੀ ਨੀਂਦੀ ਉੱਡ ਗਈ ਹੈ ਕਿਉਂਕਿ ਚੀਨ ਦੇ ਨਾਲ ਭਾਰਤ ਦੀ 4,000 ਹਜ਼ਾਰ ਕਿਲੋਮੀਟਰ ਦੀ ਹੱਦ ਹੈ ਜਿਸ ਦਾ 75 ਫੀਸਦੀ ਹਿੱਸਾ ਅਰੁਣਾਚਲ ਪ੍ਰਦੇਸ਼ ‘ਚ ਪੈਂਦਾ ਹੈ ਸੇਤੂ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਸਿਰਫ਼ ਸੇਤੂ ਨਹੀਂ ਪੂਰਵ ਉੱਤਰ ਭਾਰਤ ਦੀ ਲਾਈਫ ਲਾਈਨ ਹੈ ਪਰ ਇੱਕ ਗੱਲ ਸਾਨੂੰ ਵਾਰ-ਵਾਰ ਕਚੋਟਤੀ ਹੈ ਕਿ ਸਮਾਰਿਕ ਮਹੱਤਵ ਦੇ ਮਸਲਿਆਂ ‘ਤੇ ਅਸੀਂ ਕੁੰਭਕਰਨੀ ਨੀਂਦ ਤੋਂ ਕਦੋਂ ਜਾਗਾਂਗੇ।
ਕੇਂਦਰ ‘ਚ ਜਦੋਂ ਐਚ. ਡੀ ਦੇਵਗੌੜਾ ਦੀ ਸਰਕਾਰ ਸੀ ਤਾਂ ਉਸ ਦੌਰਾਨ 1997 ‘ਚ ਇਸ ਦੀ ਮਨਜ਼ੂਰੀ ਮਿਲੀ ਸੀ ਜਦੋਂਕਿ ਨਿਰਮਾਣ 2002 ‘ਚ ਸ਼ੁਰੂ ਉਦੋਂ ਹੋਇਆ ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਆਈ ਪਰ 21 ਸਾਲਾਂ ਤੱਕ ਕਈ ਵਾਰ ਇਸ ਪੁਲ ਦਾ ਨਿਰਮਾਣ ਬਜਟ ਜਾਂ ਫਿਰ ਤਕਨੀਕੀ ਦਿੱਕਤਾਂ ਦੀ ਵਜ੍ਹਾ ਨਾਲ ਪ੍ਰਭਾਵਿਤ ਹੋਇਆ ਪੁਲ ਦੇ ਸਾਮਰਿਕ ਮਹੱਤਵ ਨੂੰ ਦੇਖਦਿਆਂ ਇਸ ਦਾ ਨਿਰਮਾਣ ਕਾਫ਼ੀ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਇਹ ਸੰਭਵ ਨਹੀਂ ਹੋ ਸਕਿਆ ਇਸ ਦੀ ਦੂਜੀ ਵਜ੍ਹਾ ਬ੍ਰਹਮਪੁੱਤਰ ‘ਚ ਜ਼ਿਆਦਾ ਪਾਣੀ ਦਾ ਵਹਾਅ ਵੀ ਹੈ ਕਿਉਂਕਿ ਇੱਥੇ ਰੇਲ ਇੰਜੀਨੀਅਰਾਂ ਕੋਲ ਸਿਰਫ਼ ਪੰਜ ਮਹੀਨਿਆਂ ਦਾ ਸਮਾਂ ਹੁੰਦਾ ਸੀ ਉਸ ਸਮੇਂ ਦੌਰਾਨ ਪੁਲ ਦਾ ਨਿਰਮਾਣ ਕੀਤਾ ਜਾਂਦਾ ਸੀ ਕਿਉਂਕਿ ਪੁਲ ਦੇ ਪਿੰਲਰਾਂ ਦੀ ਡੂੰਘਾਈ ਵੀ ਬਹੁਤ ਹੈ ਇਹ ਭਾਰਤੀ ਰੇਲ ਤੇ ਇਸ ਦੀ ਇੰਜੀਨੀਅਰਿੰਗ ਦਾ ਅਨੋਖਾ ਨਮੂਨਾ ਹੈ ਪੁਲ ਦੇ ਨਿਰਮਾਣ ‘ਤੇ ਤਕਰੀਬਨ 59,00 ਕਰੋੜ ਦਾ ਖਰਚ ਆਇਆ ਹੈ ।
ਪੁਲ ਦੇ ਨਿਰਮਾਣ ਨਾਲ ਅਸਾਮ ਤੇ ਅਰੁਣਾਂਚਲ ਪ੍ਰਦੇਸ਼ ਦਰਮਿਆਨ ਦੀ ਜੋ ਦੂਰੀ 500 ਕਿਲੋਮੀਟਰ ਸੀ ਉਹ ਸਿਰਫ਼ 100 ਕਿਮੀ ਰਹਿ ਜਾਵੇਗੀ ਡਿਬਰੂਗਜ਼ ਤੋਂ ਈਟਾਨਗਰ ਦੀ ਦੂਰੀ ‘ਚ 150 ਕਿਮੀ ਘੱਟ ਹੋ ਜਾਵੇਗੀ ਜਿਸ ਦੂਰੀ ਨੂੰ ਤੈਅ ਕਰਨ ‘ਚ ਲਗਭਗ 24 ਘੰਟੇ ਦਾ ਸਮਾਂ ਲੱਗਦਾ ਸੀ, ਹੁਣ ਇਹ ਸਿਰਫ਼ ਤਿੰਨ ਘੰਟੇ ‘ਚ ਤੈਅ ਹੋ ਜਾਵੇਗੀ ਪੁਲ ਦੇ ਵੀਮ ਨਿਰਮਾਣ ਲਈ ਇਟਲੀ ਤੋਂ ਮਸ਼ੀਨਾਂ ਮੰਗਵਾਈਆਂ ਗਈਆਂ ਸਨ ਪੰਜ ਕਿਮੀ ਲੰਮੇ ਪੁਲ ‘ਚ 42 ਖੰਭੇ ਬਣਾਏ ਗਏ ਹਨ ਜੋ ਭੂਚਾਲ ਦੇ ਝਟਕਿਆਂ ਨੂੰ ਵੀ ਸਹਿਣ ਲਾਇਕ ਹਨ ਪੁਲ ‘ਚ 80 ਹਜ਼ਾਰ ਟਨ ਸਟੀਲ ਪਲੇਟਾਂ ਦੀ ਵਰਤੋਂ ਕੀਤੀ ਗਈ ਹੈ ਇਸ ਦੀ ਉਮਰ 120 ਸਾਲ ਤੈਅ ਕੀਤੀ ਗਈ ਹੈ ਚੀਨ ਨੇ 1962 ‘ਚ ਜਦੋਂ ਭਾਰਤ ‘ਤੇ ਹਮਲਾ ਕੀਤਾ ਸੀ ਉਸ ਦੌਰਾਨ 1965 ‘ਚ ਅਸਮਾਨ ਦੇ ਡਿਬਰੂਗਜ਼ ‘ਚ ਕੌਮੀ ਸੁਰੱਖਿਆ ਨੂੰ ਦੇਖਦਿਆਂ ਸੇਤੂ ਨਿਰਮਾਣ ਦੀ ਮੰਗ ਉਠਾਈ ਗਈ ਸੀ ਕਿਉਂਕਿ ਇਸ ਦੌਰਾਨ ਚੀਨੀ ਫੌਜ ਅਸਾਮ ਦੇ ਤੇਜਪੁਰ ਤੱਕ ਪਹੁੰਚ ਗਈ ਸੀ ਜਿਸ ਦੀ ਵਜ੍ਹਾ ਨਾਲ ਭਾਰਤ ਨੂੰ ਕਾਫ਼ੀ ਨੁਕਸਾਨ ਉਠਾਉਣਾ ਪਿਆ ਸੀ ।
ਬੀਬੀਸੀ ਅਨੁਸਾਰ ਕਾਂਗਰਸ ਰਾਜ ‘ਚ ਕੇਂਦਰੀ ਖੇਤੀ ਮੰਤਰੀ ਜਗਜੀਵਨ ਰਾਮ ਜਦੋਂ ਅਸਾਮ ਦੌਰੇ ‘ਤੇ ਆਏ ਸਨ ਤਾਂ ਈਸਟਰਨ ਅਸਾਮ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਨੇ ਸੇਤੂ ਦੀ ਮੰਗ ਚੁੱਕੀ ਸੀ ਕਿਉਂਕਿ ਚੀਨ ਫੌਜ ਗਤੀਵਿਧੀਆਂ ਦੀ ਪਹੁੰਚ ਬੇਹੱਦ ਅਸਾਨ ਸੀ ਪਰ ਹੁਣ ਇਸ ਪੁਲ ਰਾਹੀਂ ਭਾਰਤ ਚੀਨ ਦੀ ਅੱਖ ‘ਚ ਅੱਖ ਪਾ ਕੇ ਚੁਣੌਤੀ ਦੇ ਸਕਦਾ ਹੈ ਇਸ ਪੁਲ ਦੇ ਨਿਰਮਾਣ ਦੀ ਵਜ੍ਹਾ ਨਾਲ ਚੀਨ ਦੀ ਹੱਦ ਭਾਰਤ ਆਸਾਨੀ ਨਾਲ ਫੌਜੀ ਸਾਜੋ ਸਮਾਨ ਤੇ ਰਸਦ ਸਮੱਗਰੀ ਪਹੁੰਚਾ ਸਕਦਾ ਹੈ ਸੇਤੂ ਦਾ ਨਿਰਮਾਣ ਜੰਗ ਦੀ ਸਥਿਤੀ ਨੂੰ ਧਿਆਨ ‘ਚ ਰੱਖ ਕੇ ਬਣਾਇਆ ਗਿਆ ਹੈ, ਕਿਉਂਕਿ ਚੀਨ ਨਾਲ ਮੁਕਾਬਲਾ ਕਰਨ ਤੇ ਉਸ ਦੀ ਬਾਂਦਰ ਘੁਰਕੀ ਨਾਲ ਨਜਿੱਠਣ ਲਈ ਇਸ ਸੇਤੂ ਦਾ ਨਿਰਮਾਣ ਸਾਡੇ ਲਈ ਬੇਹੱਦ ਅਹਿਮ ਸੀ ਦੂਜੇ ਪਾਸੇ ਦਿੱਲੀ ਤੇ ਡਿਬਰੂਗਡ ਦੀ ਦੂਰੀ ਤਿੰਨ ਘੰਟੇ ਘੱਟ ਹੋ ਜਾਵੇਗੀ ।
ਬ੍ਰਹਮਪੁੱਤਰ ਦੇ ਦੋਵੇਂ ਉੱਤਰੀ ਦੱਖਣੀ ਸਿਰੇ ‘ਤੇ ਰੇਲ ਤੇ ਰੋਡ ਹੁਣ ਇਸ ਸੇਤੂ ਨਾਲ ਸਿੱਧੇ ਜੁੜ ਜਾਣਗੇ ਪੂਰਵ ਉੱਤਰ ਭਾਰਤ ਦੇ ਵਿਕਾਸ ‘ਚ ਇਹ ਬੇਹੱਦ ਅਹਿਮ ਕੜੀ ਹੋਵੇਗੀ ਜੰਗ ਦੀ ਸਥਿਤੀ ‘ਚ ਭਾਰਤ ਬੇਹੱਦ ਅਸਾਨੀ ਨਾਲ ਅਰੁਣਾਚਲ ‘ਚ ਚੀਨ ਦੀ ਹੱਦ ‘ਚ ਫੌਜੀ ਸਮਾਨ ਜ਼ਿਆਦਾ ਤੇਜ਼ੀ ਨਾਲ ਪਹੁੰਚਾਇਆ ਜਾ ਸਕਦਾ ਹੈ 1100 ਅਰਜੁਨ ਟੈਂਕ ਨੂੰ ਇਸ ‘ਤੇ ਗੁਜਾਰਿਆ ਜਾ ਸਕਦਾ ਹੈ ਜਿਸ ਦੀ ਵਜ੍ਹਾ ਨਾਲ ਸਾਡੀ ਫੌਜ ਕੂਟਨੀਤੀ ਮਜ਼ਬੂਤ ਹੋਵੇਗੀ ਸਾਡੀ ਫੌਜ ਦੀ ਸਥਿਤੀ ਕਾਫ਼ੀ ਮਜ਼ਬੂਤ ਹੋਵੇਗੀ ਅਸੀਂ ਸੇਤੂ ਦੀ ਵਰਤੋਂ ਜੰਗ ਦੌਰਾਨ ਲੜਾਕੂ ਜਹਾਜ਼ਾਂ ਲਈ ਵੀ ਕਰ ਸਕਦੇ ਹਾਂ ਸਾਡੀ ਪੂਰਬੀ ਭਾਰਤ ਦੀ ਹੱਦ ਨੂੰ ਸੁਰੱਖਿਅਤ ਰੱਖਣ ‘ਚ ਇਸ ਦਾ ਵਿਸ਼ੇਸ਼ ਯੋਗਦਾਨ ਹੋਵੇਗਾ ਅਸੀਂ ਚੀਨ ‘ਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰ ਸਕਦੇ ।
1962 ਦੀ ਹਾਰ ਦੀ ਵਜ੍ਹਾ ਨਾਲ ਚੀਨ ਭਾਰਤ ਨੂੰ ਹਮੇਸ਼ਾ ਆਪਣੀ ਫੌਜੀ ਗਤੀਵਿਧੀਆਂ ਨਾਲ ਡਰਾਉਂਦਾ ਰਹਿੰਦਾ ਹੈ ਭਾਰਤ ਨਾਲ ਜੁੜੀ ਹੱਦ ‘ਤੇ ਉਹ ਆਪਣੀ ਫੌਜੀ ਵਿਵਸਥਾ ਨੂੰ ਲਗਾਤਾਰ ਮਜ਼ਬੂਤ ਕਰਦਾ ਆ ਰਿਹਾ ਹੈ ਭਾਰਤ ਨਾਲ ਲੱਗਦੀਆਂ ਸੀਮਾਵਾਂ ‘ਤੇ ਫੌਜ ਏਅਰਬੇਸ, ਸੜਕ ਮਾਰਗ ਦਾ ਨਿਰਮਾਣ ਕਰਦਾ ਆ ਰਿਹਾ ਹੈ ਜਿਸ ਦੀ ਵਜ੍ਹਾ ਨਾਲ ਸਾਡੀ ਤਿਆਰੀਆਂ ਵੀ ਉਸ ਅਧਾਰ ਦੀ ਹੋਣੀ ਚਾਹੀਦੀ ਹੈ, ਕਿਉਂਕਿ ਚੀਨ ਭਾਰਤ ਨੂੰ ਆਪਣਾ ਦੁਸ਼ਮਨ ਨੰਬਰ ਇੱਕ ਮੰਨਦਾ ਹੈ ਜਦੋਂਕਿ ਇਹ ਸਥਿਤੀ ਭਾਰਤ ਲਈ ਵੀ ਹੈ ਕੂਟਨੀਤਿਕ ਤੌਰ ‘ਤੇ ਦੋਵੇਂ ਇੱਕ ਦੂਜੇ ‘ਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰ ਸਕਦੇ ਹਨ ਸਰਕਾਰ ਨੂੰ ਦੇਸ਼ ਦੀ ਸਾਮਰਿਕ ਸੁਰੱਖਿਆ ਨੂੰ ਦੇਖਦਿਆਂ ਇਸ ਤਰ੍ਹਾਂ ਦੇ ਪੁਲਾਂ ਦੇ ਨਿਰਮਾਣ ‘ਤੇ ਨੀਤੀਗਤ ਫੈਸਲਾ ਕਰਨਾ ਚਾਹੀਦਾ ਹੈ ਰੇਲ, ਆਵਾਜਾਈ ਤੇ ਗ੍ਰਹਿ ਮੰਤਰਾਲੇ ਦੇ ਨਾਲ ਫੌਜ ਵਿਭਾਗ ਨੂੰ ਮਿਲ ਕੇ ਇਸ ਦਿਸ਼ਾ ‘ਚ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਫੌਜ ਨੂੰ ਵੀ ਸਰਕਾਰ ਨੂੰ ਵੀ ਇਸ ਤਰ੍ਹਾਂ ਦੇ ਪੁਲ ਜਾਂ ਦੂਜੀ ਜ਼ਰੂਰਤ ਲਈ ਸਰਕਾਰ ਨੂੰ ਰਿਪੋਰਟ ਸੌਂਪਣੀ ਚਾਹੀਦੀ ਹੈ ਸਰਕਾਰ ਨੂੰ ਉਨ੍ਹਾਂ ਰਿਪੋਰਟਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰਕੇ ਤੁਰੰਤ ਫੈਸਲਾ ਲੈਣਾ ਚਾਹੀਦਾ ਹੈ, ਕਿਉਂਕਿ ਨਿਰਮਾਣ ‘ਚ ਦੇਰੀ ਦੀ ਵਜ੍ਹਾ ਨਾਲ ਇਸ ਦੀ ਲਾਗਤ ‘ਚ 85 ਫੀਸਦੀ ਵਾਧਾ ਹੋ ਗਿਆ ਜਦੋਂਕਿ ਸ਼ੁਰੂਆਤ ਦੌਰ ‘ਤੇ ਇਸ ਦੀ ਲਾਗਤ 3,200 ਹਜ਼ਾਰ ਕਰੋੜ ਤੋਂ ਵੱਧ ਰੱਖੀ ਗਈ ਸੀ ਜੋ ਬਾਅਦ ‘ਚ ਵਧ ਕੇ 5,960 ਕਰੋੜ ਪਹੁੰਚ ਗਈ ਕੌਮੀ ਸੁਰੱਖਿਆ ਦੇ ਲਿਹਾਜ ਨੂੰ ਦੇਖਦਿਆਂ 2007 ‘ਚ ਮਨਮੋਹਨ ਸਰਕਾਰ ਨੇ ਇਸ ਨੂੰ ਰਾਸ਼ਟਰੀ ਯੋਜਨਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਇਸ ਲਈ ਵਿਸ਼ੇਸ਼ ਬਜਟ ਮੁਹੱਈਆ ਕਰਵਾਇਆ ਗਿਆ ਤੇ ਨਿਰਮਾਣ ‘ਚ ਤੇਜ਼ੀ ਆਈ ਪੁਲ ਦੇ ਨਿਰਮਾਣ ਦੌਰਾਨ ਕੌਮੀ ਸੁਰੱਖਿਆ ਤੇ ਉਸ ਦੀਆਂ ਚੁਣੌਤੀਆਂ ਨੂੰ ਵਿਸ਼ੇਸ਼ ਧਿਆਨ ‘ਚ ਰੱਖ ਕੇ ਇਸ ਨੂੰ ਬਣਾਇਆ ਗਿਆ ਹੈ ਦੇਸ਼ ‘ਚ ਜੇਕਰ ਹੋਰ ਬੋਗੀਬੀਲ ਵਰਗੇ ਪੁਲਾਂ ਦੀ ਲੋੜ ਹੈ ਤਾਂ ਉਸ ‘ਤੇ ਛੇਤੀ ਫੈਸਲਾ ਕਰਨਾ ਚਾਹੀਦਾ ਹੈ ਪਰ ਇਸ ਦੇ ਨਿਰਮਾਣ ‘ਚ ਜਿਸ ਤਰ੍ਹਾਂ 21 ਸਾਲਾਂ ਦਾ ਸਮਾਂ ਲੱਗਿਆ ਹੈ ਤੇ ਲਾਗਤ ਦੁੱਗਣੀ ਪਹੁੰਚ ਗਈ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਦੇ ਬੋਗੀਬੀਲ ਵਰਗੇ ਪੁਲ ਸਾਡੀ ਕੌਮੀ ਸੁਰੱਖਿਆ ਲਈ ਬੇਹੱਦ ਅਹਿਮ ਹਨ ਉਂਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪੁਲ ਦੇ ਉਦਘਾਟਨ ਰਾਹੀਂ ਪੂਰਵ ਉੱਤਰ ਭਾਰਤ ਦੇ ਵਿਕਾਸ ‘ਚ ਇੱਕ ਨਵਾਂ ਇਤਿਹਾਸ ਸਿਰਜਿਆ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।