ਬਿਮਾਰੀ ਹਮੇਸ਼ਾ ਹੀ ਦੁੱਖ ਅਤੇ ਤਸੀਹੇ ਦਿੰਦੀ ਹੈ, ਤੜਫਾਉਂਦੀ ਹੈ, ਮਨੋਬਲ ਤੋੜ ਦਿੰਦੀ ਹੈ ਬਿਮਾਰੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ ਪਰ ਹਰ ਹਾਲਤ ‘ਚ ਇਹ ਸਾਡੇ ਲਈ ਬੁਰੀ ਹੀ ਹੁੰਦੀ ਹੈ ਹਰ ਬਿਮਾਰੀ ਦਾ ਇੱਕ ਸਹੀ ਇਲਾਜ਼ ਹੁੰਦਾ ਹੈ ਜਿਸ ਨਾਲ ਅਸੀਂ ਮੁੜ ਤੰਦਰੁਸਤ ਹੋ ਸਕਦੇ ਹਾਂ ਕੁਝ ਬਿਮਾਰੀਆਂ ਸਰੀਰਕ ਹੁੰਦੀਆਂ ਹਨ ਤਾਂ ਕੁਝ ਮਾਨਸਿਕ ਸਰੀਰਕ ਬਿਮਾਰੀਆਂ ਦਾ ਇਲਾਜ ਉਚਿਤ ਦਵਾਈਆਂ ਨਾਲ ਕੀਤਾ ਜਾ ਸਕਦਾ ਹੈ ਪਰ ਮਾਨਸਿਕ ਤੇ ਵਿਚਾਰਕ ਬਿਮਾਰੀਆਂ ਦਾ ਇਲਾਜ ਕਿਸੇ ਦਵਾਈ ਨਾਲ ਹੋਣਾ ਸੰਭਵ ਨਹੀਂ ਹੈ ਅਚਾਰੀਆ ਚਾਣੱਕਿਆ ਨੇ ਸਭ ਤੋਂ ਬੁਰੀ ਬਿਮਾਰੀ ਦੱਸੀ ਹੈ, ਲੋਭ ਲੋਭ ਭਾਵ ਲਾਲਚ ਜਿਸ ਵਿਅਕਤੀ ਦੇ ਮਨ ‘ਚ ਲਾਲਚ ਜਾਗ ਪੈਂਦਾ ਹੈ ਉਹ ਨਿਸ਼ਚਿਤ ਹੀ ਪਤਨ ਵੱਲ ਵਧਦਾ ਹੈ ਲਾਲਚ ਇੱਕ ਅਜਿਹੀ ਬਿਮਾਰੀ ਹੈ।
ਜਿਸ ਦਾ ਇਲਾਜ ਅਸਾਨੀ ਨਾਲ ਨਹੀਂ ਹੋ ਸਕਦਾ ਇਸੇ ਕਰਕੇ ਅਚਾਰੀਆ ਨੇ ਇਸ ਨੂੰ ਸਭ ਤੋਂ ਵੱਡੀ ਬਿਮਾਰੀ ਦੱਸਿਆ ਹੈ ਜਿਸ ਵਿਅਕਤੀ ਨੂੰ ਲੋਭ ਦੀ ਬਿਮਾਰੀ ਹੋ ਜਾਵੇ ਉਹ ਸਾਰੇ ਰਿਸ਼ਤੇ-ਨਾਤਿਆਂ ਤੋਂ ਦੂਰ ਹੋ ਜਾਂਦਾ ਹੈ ਉਸ ਦੇ ਸੱਚੇ ਮਿੱਤਰ ਵੀ ਸਾਥ ਛੱਡ ਦਿੰਦੇ ਹਨ, ਸਮਾਜ ‘ਚ ਮਾਣ-ਸਨਮਾਨ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਂਦਾ ਹੈ ਲਾਲਚ ਦਾ ਭੂਤ ਸਵਾਰ ਹੋਣ ਤੋਂ ਬਾਅਦ ਵਿਅਕਤੀ ਦੀ ਬੁੱਧੀ ਅਤੇ ਵਿਵੇਕ ਵੀ ਉਸ ਦਾ ਸਾਥ ਛੱਡ ਦਿੰਦੇ ਹਨ ਜਿਸ ਨਾਲ ਇਨਸਾਨ ਲਾਲਚ ‘ਚ ਅੰਨ੍ਹਾ ਹੋ ਕੇ ਅਧਰਮ ਦੇ ਰਾਹ ‘ਤੇ ਚੱਲ ਪੈਂਦਾ ਹੈ ਅਧਰਮ ਦੇ ਰਾਹ ‘ਤੇ ਚੱਲਣ ਵਾਲਿਆਂ ਨੂੰ ਕਦੇ ਵੀ ਸ਼ਾਂਤੀ ਅਤੇ ਸੁੱਖ ਨਹੀਂ ਮਿਲਦਾ ਅਜਿਹੇ ਲੋਕ ਹਮੇਸ਼ਾ ਹੀ ਭਟਕਦੇ ਰਹਿੰਦੇ ਹਨ ਪਰ ਇਨ੍ਹਾਂ ਨੂੰ ਆਤਮਿਕ ਸ਼ਾਂਤੀ ਨਹੀਂ ਮਿਲਦੀ ਇਸ ਲਈ ਬੁੱਧੀਮਾਨ ਇਨਸਾਨ ਉਹੀ ਹੈ ਜੋ ਲੋਭ ਦੀ ਬਿਮਾਰੀ ਤੋਂ ਖੁਦ ਨੂੰ ਦੂਰ ਰੱਖੇ, ਨਹੀਂ ਤਾਂ ਬਹੁਤ ਭਿਆਨਕ ਨਤੀਜੇ ਸਹਿਣੇ ਪੈ ਸਕਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।