ਕਿਸਾਨਾਂ ਨਾਲ 50 ਲੱਖ ਤੋਂ ਜ਼ਿਆਦਾ ਦੀ ਠੱਗੀ

budhapa pension punjab budhapa pension punjab

ਕੰਪਨੀ ਦੇ 5 ਜਣਿਆਂ ‘ਤੇ ਪਰਚਾ

ਸੰਗਰੂਰ | ਇੱਕ ਅਖੌਤੀ ਕੰਪਨੀ ਵੱਲੋਂ ਕਿਸਾਨਾਂ ਨਾਲ 50 ਲੱਖ ਤੋਂ ਜ਼ਿਆਦਾ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੇ ਪੀੜਤ ਕਿਸਾਨਾਂ ਦੀ ਸ਼ਿਕਾਇਤ ‘ਤੇ ਕੰਪਨੀ ਦੇ 5 ਜਣਿਆਂ ‘ਤੇ ਧੋਖਾਧੜੀ ਤੇ ਹੋਰ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ ਜਾਣਕਾਰੀ ਮੁਤਾਬਕ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਨੂੰ ਮਈ 2018 ਵਿੱਚ ਕਈ ਕਿਸਾਨਾਂ ਨੇ ਲਿਖਤੀ ਸ਼ਿਕਾਇਤਾਂ ਦਿੱਤੀਆਂ ਸਨ ਕਿ ਅਲਪਾਈਨ ਐਗਰੀਕਲਚਰ ਲੈਂਡ ਡਿਵੈਲਪਮੈਂਟ ਫਰਮ ਵੱਲੋਂ ਇਹ ਕਿਹਾ ਗਿਆ ਕਿ ਉਹ ਕਿਸਾਨਾਂ ਨੂੰ ਬੈਂਕ ਨਾਲੋਂ ਜ਼ਿਆਦਾ ਵਿਆਜ ਦੇਵੇਗੀ ਜਿਸ ਕਾਰਨ ਉਹਨਾਂ 50 ਲੱਖ ਰੁਪਏ ਤੋਂ ਜ਼ਿਆਦਾ ਉਸ ਕੰਪਨੀ ਕੋਲ ਜਮਾਂ ਕਰਵਾ ਦਿੱਤਾ ਤੇ ਜਦੋਂ ਪੈਸੇ ਵਾਪਿਸ ਮੋੜਨੇ ਸੀ ਤਾਂ ਉਹ ਆਪਣੇ ਦਫ਼ਤਰ ਬੰਦ ਕਰਕੇ ਭੱਜ ਗਏ ਪੁਲਿਸ ਨੇ ਇਹਨਾਂ ਸ਼ਿਕਾਇਤਾਂ ਪਿੱਛੋਂ ਆਪਣੇ ਈ ਓ ਵਿੰਗ ਤੋਂ ਇਸ ਮਾਮਲੇ ਦੀ ਪੜਤਾਲ ਕਰਵਾਈ ਤੇ ਪੜਤਾਲ ਪਿੱਛੋਂ ਪੁਲਿਸ ਸਿਟੀ ਸੰਗਰੂਰ ਵਿਖੇ ਉਕਤ ਕੰਪਨੀ ਦੇ 5 ਜਾਣਿਆਂ ਜਿਹਨਾ ਵਿੱਚ ਜਸਵਿੰਦਰ ਸਿੰਘ, ਸਤਨਾਮ ਸਿੰਘ, ਜਸਵੀਰ ਸਿੰਘ, ਜਸਵੀਰ ਸਿੰਘ ਪੁੱਤਰ ਦਲਜੀਤ ਸਿੰਘ, ਸਾਰੇ ਵਾਸੀ ਪਟਿਆਲਾ ਤੇ ਹਬੀਬ ਖਾਨ ਨਾਮਕ ਕਥਿਤ ਦੋਸ਼ੀਆਂ ਖ਼ਿਲਾਫ਼ ਧਾਰਾ 406, 420, 120 ਬੀ, ਆਈ ਪੀ ਸੀ  ਤਹਿਤ ਮਾਮਲਾ ਦਰਜ਼ ਕਰ ਲਿਆ ਹੈ ਫਿਲਹਾਲ ਕਿਸੇ ਦੇ ਵੀ ਗ੍ਰਿਫਤਾਰ ਹੋਣ ਬਾਰੇ ਪਤਾ ਨਹੀਂ ਲੱਗ ਸਕਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।