ਗੈਂਗਸਟਰ ਬੰਬੀਹਾ ਗਰੁੱਪ ਨੇ ਲਈ ਵਿਰੋਧੀ ਸਰਪੰਚੀ ਉਮੀਦਵਾਰਾਂ ਨੂੰ ਵੀ ਵੰਗਾਰਿਆ
ਨਿਹਾਲ ਸਿੰਘ ਵਾਲਾ | ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂੰਕੇ ਗਿੱਲ ਵਿਖੇ ਬੀਤੀ ਰਾਤ ਮੋਟਰ ਸਾਇਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਪਿਸਤੌਲ ਨਾਲ ਗੋਲੀਆਂ ਮਾਰ ਕੇ ਆਪਣੀ ਦੁਕਾਨ ਤੋਂ ਆਪਣੇ ਘਰ ਜਾ ਰਹੇ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਸੀ । ਜਿਸ ਨੂੰ ਲੈ ਕੇ ਜਿਲਾ ਪੁਲਿਸ ਮੁਖੀ ਗੁਰਲੀਨ ਸਿੰਘ ਖੁਰਾਣਾ ,ਐਸ ਪੀ ਡੀ ਵਜੀਰ ਸਿੰਘ ਖੈਹਰਾ ਅਤੇ ਡੀ ਐਸ ਪੀ ਨਿਹਾਲ ਸਿੰਘ ਵਾਲਾ ਸੁਬੇਗ ਸਿੰਘ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਕਾਤਲਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਪਰੰਤੂ ਸੋਸਲ ਮੀਡੀਏ ਰਾਹੀਂ ਗੈਂਗਸਟਰ ਬੰਬੀਹਾ ਗਰੁੱਪ ਵੱਲੋਂ ਇਸ ਕਤਲ ਦੀ ਜਿੰਮੇਵਾਰੀ ਲੈਣ ਨਾਲ ਪੁਲਿਸ ਪ੍ਰਸਾਸਨ ਨੂੰ ਹੋਰ ਮੁਸਕਲਾਂ ਖੜੀਆਂ ਹੋ ਗਈਆਂ ਹਨ। ਬੀਤੇ ਕੱਲ ਮਾਣੂੰਕੇ ਗਿੱਲ ਵਿਖੇ ਹੋਏ ਇਸ ਕਤਲ ਦੀ ਜਿਮੇਵਾਰੀ ਦਵਿੰਦਰ ਬੰਬੀਹਾ ਗੁਰੁੱਪ ਦੇ ਗੈਂਗਸਟਰ ਸੁਖਪ੍ਰੀਤ ਬੁੱਢਾ ਕੁੱਸਾ ਨੇ ਲਈ ਹੈ।
ਫੇਸਬੁੱਕ ਪੇਜ ਤੇ ਇਸ ਕਤਲ ਦੀ ਜਿੰਮੇਵਾਰੀ ਲੈਦਿਆਂ ਬੰਬੀਹਾ ਗਰੁੱਪ ਦੇ ਆਗੂ ਗੈਗਸਟਰ ਸੁਖਪ੍ਰੀਤ ਬੁੱਢਾ ਕੁੱਸਾ ਨੇ ਕਿਹਾ ਕਿ ਰਜਿੰਦਰ ਕੁਮਾਰ ਉਰਫ ਗੋਗਾ ਮਾਣੂਕੇ ਗਿੱਲ ਦਾ ਕਤਲ ਅਸੀ ਕੀਤਾ ਹੈ ਕਿਉਕਿ ਰਜਿੰਦਰ ਕੁਮਾਰ ਗੋਗਾ ਅਤੇ ਉਸਦੇ ਸਾਥੀਆਂ ਨੇ 5 ਅਪ੍ਰੈਲ 1917 ਨੂੰ ਸਾਡੇ ਵੀਰ ਸਰਪੰਚ ਬੇਅੰਤ ਸਿੰਘ ਮਾਣੂੰਕੇ ਦਾ ਕਤਲ ਕੀਤਾ ਸੀ ਅਤੇ 14 ਨਵੰਬਰ 2018 ਨੂੰ ਰਜਿੰਦਰ ਕੁਮਾਰ ਗੋਗਾ ਕਤਲ ਕੇਸ ਵਿੱਚੋਂ ਬਰੀ ਹੋ ਗਿਆ ਸੀ। ਅਸੀ 14 ਦਸੰਬਰ ਨੂੰ ਆਪਣੇ ਵੀਰ ਦੇ ਕਤਲ ਦਾ ਬਦਲਾ ਲੈ ਲਿਆ ਹੈ। ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਸਾਡੇ ਗਰੁੱਪ ਦਾ ਨੁਕਸਾਨ ਕਰਨ ਬਾਰੇ ਸੋਚੇਗਾ ਤਾਂ ਉਸਦਾ ਹਸਰ ਵੀ ਰਜਿੰਦਰ ਗੋਗੇ ਵਰਗਾ ਹੀ ਹੋਵੇਗਾ। ਉਨਾਂ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਜੌਲੀ ਗਰਗ ਦਾ ਨਾਅ ਲਏ ਬਗੈਰ ਉਸਤੇ ਵੀ ਨਿਸਾਨਾਂ ਸੇਧਤ ਕਰਦਿਆ ਕਿਹਾ ਕਿ ਜੋ ਸਾਡੇ ਤੋਂ ਡਰਦੇ ਗੰਨਮੈਂਨ ਲਈ ਫਿਰਦੇ ਹਨ ਉਹ ਵੀ ਅਗਲੇ ਹਮਲੇ ਲਈ ਤਿਆਰ ਰਹਿਣ। ਨਾਲ ਹੀ ਉਨਾਂ ਪੰਚਾਇਤੀ ਚੋਣਾਂ ਵਿੱਚ ਵੀ ਉਨਾਂ ਦੇ ਗਰੁੱਪ ਦੇ ਵਿਰੋਧ ਵਿੱਚ ਖੜੇ ਉਮੀਦਵਾਰਾਂ ਨੂੰ ਵੀ ਧਮਕੀ ਦਿੱਤੀ ਹੈ । ਇੱਥੇ ਜਿਕਰਯੋਗ ਹੈ ਕਿ ਕਤਲ ਕੀਤਾ ਗਿਆ ੍ਿਰਮਤਕ ਵਿਅਕਤੀ ਰਾਜਿੰਦਰ ਕੁਮਾਰ ਪੁੱਤਰ ਫਕੀਰ ਚੰਦ ਵਾਸੀ ਮਾਣੂੰਕੇ ਗਿੱਲ ਅਤੇ ਉਸਦੇ ਸਾਥੀਆਂ ਨੂੰ 2017 ਵਿੱਚ ਉਸ ਸਮੇਂ ਦੇ ਮੌਜੂਦਾ ਅਕਾਲੀ ਸਰਪੰਚ ਬੇਅੰਤ ਸਿੰਘ ਗਿੱਲ ਦੇ ਕਤਲ ਕੇਸ ਵਿਚ ਪੁਲਿਸ ਵੱਲੋਂ ਨਾਮਜ਼ਦ ਕੀਤਾ ਗਿਆ ਸੀ । ਜੋ ਕਿ ਮਹੀਨਾ ਪਹਿਲਾਂ ਹੀ ਅਦਾਲਤ ਵੱਲੋਂ ਬਰੀ ਕਰ ਦਿੱਤੇ ਜਾਣ ਤੇ ਜੇਲ ‘ਚੋਂ ਰਿਹਾਅ ਹੋ ਕੇ ਬਾਹਰ ਆਇਆ ਸੀ । ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸੁਬੇਗ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਤੇ ਹਰ ਪਹਿਲੂ ਤੇ ਬਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ੍ਿਰਮਤਕ ਵਿਅਕਤੀ ਦੇ ਕਾਤਿਲਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ। ਜਦ ਉਹਨਾ ਨੂੰ ਇਸ ਕਤਲ ਦੀ ਜਿੰਮੇਵਾਰੀ ਸੋਸਲ ਮੀਡੀਏ ਤੇ ਗੈਂਗਸਟਰ ਬੰਬੀਹਾ ਗਰੁੱਪ ਵੱਲੋਂ ਲਏ ਜਾਣ ਸਬੰਧੀ ਪੁੱਛਿਆ ਗਿਆ ਤਾਂ ਉਹਨਾ ਕਿਹਾ ਕਿ ਇਸ ਬਾਰੇ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਕਈ ਵਾਰ ਸਾਤਿਰ ਦਿਮਾਗ ਵਿਅਕਤੀਆਂ ਵੱਲੋਂ ਪੁਲਿਸ ਪ੍ਰਸਾਸਨ ਦਾ ਧਿਆਨ ਚੱਲ ਰਹੀ ਜਾਂਚ ਤੋਂ ਪਾਸੇ ਕਰਨਾ ਹੁੰਦਾ ਹੈ। ਉਹਨਾ ਕਿਹਾ ਕਿ ਥਾਣਾ ਨਿਹਾਲ ਸਿੰਘ ਵਾਲਾ ਵਿਖੇ ੍ਿਰਮਤਕ ਦੇ ਚਚੇਰੇ Îਭਰਾ ਅਰੁਨ ਕੁਮਾਰ ਪੁੱਤਰ ਚਮਨ ਲਾਲ ਅਗਰਵਾਲ ਵਾਸੀ ਮਾਣੂੰਕੇ ਗਿੱਲ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀਆਂ ਤੇ ਮੁਕੱਦਮਾ ਨੰਬਰ 233 , ਧਾਰਾ 302ਆਈ ਪੀ ਸੀ 25,27,54,59 ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Police, Registered, Against, Unknown, Persons