ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਂਦੇ ਹਨ ਕਿ ਅੱਜ ਕੱਲ੍ਹ ਇਨਸਾਨ ਦੇ ਜੀਵਨ ਦਾ ਉਦੇਸ਼ ਇੱਕ ਹੀ ਹੈ ਸਰੀਰਕ ਤੇ ਪਰਿਵਾਰਕ ਸੁੱਖ ਪ੍ਰਾਪਤ ਕਰਨਾ। ਜਿਸ ਨੂੰ ਪਾਉਣ ਲਈ ਸਾਰਾ-ਸਾਰਾ ਦਿਨ ਝੂਠ, ਠੱਗੀ, ਕੁਫ਼ਰ, ਬੇਈਮਾਨੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਦਾ ਸਹਾਰਾ ਲੈਂਦਾ ਹੈ। ਗੱਲ-ਗੱਲ ‘ਤੇ ਝੂਠ ਬੋਲਦਾ ਹੈ, ਗੱਲ-ਗੱਲ ‘ਤੇ ਈਮਾਨ ਡੋਲਦਾ ਹੈ, ਧਰਮਾਂ ਦੀਆਂ ਕਸਮਾਂ ਖਾਂਦਾ ਹੈ ਤੇ ਢੀਠ ਬਣਿਆ ਰਹਿੰਦਾ ਹੈ।
ਇਨਸਾਨ ਦੁਨੀਆਦਾਰੀ ‘ਚ ਇੰਨਾ ਫਸ ਜਾਂਦਾ ਹੈ ਕਿ ਉਸ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਰਹਿੰਦੀ, ਸੁਪਨਿਆਂ ‘ਚ ਮਹਿਲ ਬਣਾ ਲੈਂਦਾ ਹੈ ਤੇ ਖ਼ਿਆਲਾਂ ਦੇ ਜਹਾਜ਼ ‘ਤੇ ਚੜ੍ਹਿਆ ਨਜ਼ਰ ਆਉਂਦਾ ਹੈ ਪਰ ਜਦੋਂ ਅੱਖ ਖੁੱਲ੍ਹਦੀ ਹੈ ਤਾਂ ਮੰਜੀ ‘ਤੇ ਪਿਆ ਹੁੰਦਾ ਹੈ। ਕਹਿਣ ਦਾ ਮਤਲਬ ਹੈ ਕਿ ਇਨਸਾਨ ਦਿਨ-ਰਾਤ ਮਾਰੋ-ਮਾਰ ਕਰਦਾ ਫਿਰਦਾ ਹੈ, ਜਿਸ ਤਰ੍ਹਾਂ ਕੀੜੀਆਂ ਖੁੱਡ ‘ਚੋਂ ਨਿਕਲਦੀਆਂ ਹਨ ਤੇ ਦੌੜਦੀਆਂ-ਭੱਜਦੀਆਂ ਰਹਿੰਦੀਆਂ ਹਨ। ਸ਼ਹਿਦ ਦੀਆਂ ਮੱਖੀਆਂ ਵੀ ਛੱਤਾ ਬਣਾਉਂਦੀਆਂ ਹਨ, ਪਰ ਆਖ਼ਰ ‘ਚ ਉਸ ਨੂੰ ਕੋਈ ਹੋਰ ਹੀ ਲੈ ਜਾਂਦਾ ਹੈ।
ਉਸੇ ਤਰ੍ਹਾਂ ਇਸ ਕਲਿਯੁੱਗ ‘ਚ ਇਨਸਾਨ ਬੁਰੇ ਕਰਮ ਕਰਦਾ ਹੈ, ਪਾਪ ਕਰਮਾਂ ਨਾਲ ਪੈਸਾ, ਧਨ ਦੌਲਤ, ਜ਼ਮੀਨ-ਜਾਇਦਾਦ ਬਣਾਉਂਦਾ ਹੈ, ਪਰ ਆਖ਼ਰ ‘ਚ ਨਤੀਜਾ, ਸਾਰਾ ਕੁਝ ਛੱਡ ਕੇ ਇਸ ਜਹਾਨ ਤੋਂ ਚਲਿਆ ਜਾਂਦਾ ਹੈ। ਪੂਜਨੀਕ ਗੁਰੂ ਜੀ (Saint Dr MSG) ਫ਼ਰਮਾਉਂਦੇ ਹਨ ਕਿ ਇਨਸਾਨ ਦੀ ਇਹ ਕੈਸੀ ਕਹਾਣੀ ਹੈ ? ਬਚਪਨ ਖੇਡਣ-ਕੁੱਦਣ ‘ਚ ਗੁਜ਼ਾਰਿਆ, ਜਵਾਨੀ ਨਾਦਾਨੀ ‘ਚ,ਵਿਸ਼ੇ-ਵਿਕਾਰਾਂ ‘ਚ ਤੇ ਘਰ ਵਾਲਿਆਂ ਨੇ ਵੀ ਸੋਚਿਆ ਕਿ ਇਸ ਨੂੰ ਨੱਥ ਪਾਉਣੀ ਚਾਹੀਦੀ ਹੈ ਤਾਂ ਫਿਰ ਵਿਆਹ ਹੋ ਗਿਆ। ਫਿਰ ਜਦੋਂ ਬਾਲ-ਬੱਚੇ ਹੋ ਗਏ, ਖ਼ੂਬ ਢੋਲ-ਢਮੱਕੇ ਵਜਾਏ, ਪਰ ਜਦੋਂ ਉਹ ਵੱਡੇ ਹੋ ਗਏ ਤਾਂ ਢੋਲ-ਢਮੱਕੇ ਤਾਂ ਕੀ ਤਾੜੀ ਨਹੀਂ ਵੱਜੀ ਤਾਂ ਕਿ ਮੱਖੀ ਉੱਡ ਸਕੇ।
ਵਾਰ ਵਾਰ ਯਾਦ ਕਰਨਾ ਇਨਸਨ ਨੂੰ ਔਖਾ ਲੱਗਦਾ ਹੈ
ਸਾਰਾ ਦਿਨ ਉਨ੍ਹਾਂ ਦੀ ਚਿੰਤਾ ਕਿ ਪੈਸਾ ਕਿੱਧਰੋਂ ਆਵੇ, ਕਿਵੇਂ ਬਣਾਵਾਂ, ਬੈਂਕ ‘ਚ ਜਮ੍ਹਾਂ ਕਰਵਾਵਾਂ, ਅਜਿਹਾ ਕਰਾਂ, ਵੈਸਾ ਕਰਾਂ, ਇਹ ਅਜਿਹਾ ਬਣੇ, ਉਹੋ ਜਿਹੇ ਬਣੇ ਕਈਆਂ ਨੂੰ ਵਿਸ਼ੇ-ਵਿਕਾਰ ਤਾਂ ਬਜ਼ੁਰਗ ਹੋਣ ‘ਤੇ ਵੀ ਨਹੀਂ ਛੱਡਦੇ ਕਈਆਂ ਦੀ ਗੰਦੀ ਆਦਤ, ਗੰਦਗੀ ਦੇ ਕੀੜੇ ਹੁੰਦੇ ਹਨ, ਉਹ ਲੱਗੇ ਰਹਿੰਦੇ ਹਨ, ਉਨ੍ਹਾਂ ਨੂੰ ਕੋਈ ਜਵਾਨੀ-ਬੁਢਾਪੇ ਨਾਲ, ਉਮਰ ਨਾਲ ਲੈਣਾ-ਦੇਣਾ ਨਹੀਂ ਹੁੰਦਾ, ਗਿਰ ਜਾਂਦੇ ਹਨ। ਉਹ ਹੱਦ ਤੋਂ ਜ਼ਿਆਦਾ ਜਿਵੇਂ ਅਸੀਂ ਇੱਕ ਕਿਤਾਬ ਪੜ੍ਹਦੇ ਹਾਂ। ਬੜੀ ਖੁਸ਼ੀ-ਖੁਸ਼ੀ ਪੜ੍ਹਦੇ ਹਾਂ, ਪੜ੍ਹ ਲਈ ਤੇ ਬਾਅਦ ‘ਚ ਛੱਡ ਦਿੰਦੇ ਹਾਂ, ਉਸ ਨੂੰ ਵਾਰ-ਵਾਰ ਕੌਣ ਦੁਹਰਾਏ, ਚੈਪਟਰ ਖ਼ਤਮ ਹੋ ਗਿਆ ਦੈਨ ਓਕੇ, ਰੱਖ ਦਿੱਤੀ ਕਿਤੇ ਵੀ ਉਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਦਾ ਜਦੋਂ ਚੈਪਟਰ ਸਮਾਪਤ ਹੋ ਗਿਆ ਤੇ ਚਲੋ ਜੀ, ਜਦੋਂ ਪਟਾਖ਼ਾ ਜਿਹਾ ਬੋਲ ਗਿਆ, ਘਰ ਵਾਲੇ ਵੀ ਪਟਾਕ ਨਾਲ ਮੰਜੀ ਤੋਂ ਹੇਠਾਂ ਲਾਹ ਦਿੰਦੇ ਹਨ।
ਆਪ ਜੀ (Saint Dr MSG) ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਇਹ ਸਾਰਾ ਦੇਖ ਕੇ ਵੀ ਸਮਝ ਨਹੀਂ ਆਉਂਦੀ ਜਦੋਂ ਤੱਕ ਆਤਮਾ ਹੈ, ਹਰ ਕੋਈ ਸਤਿਕਾਰ ਕਰਦਾ ਹੈ ਤੇ ਬਾਅਦ ‘ਚ ਕੱਪੜੇ ਵੀ ਢੰਗ ਦੇ ਨਹੀਂ ਦਿੰਦੇ ਇੱਕ ਹੀ ਚਬੂਤਰਾ ਬਣਿਆ ਹੈ, ਉਸ ‘ਤੇ ਕੰਮ ਤਮਾਮ ਕੀਤਾ, ਰਾਖ ਝਾੜ ਦਿੱਤੀ, ਦੂਜੇ ਦਾ ਇੰਤਜ਼ਾਰ ਕੀਤਾ । ਇਸ ਤਰ੍ਹਾਂ ਚਲਦੀ ਰਹਿੰਦੀ ਹੈ ਜ਼ਿੰਦਗੀ ਤੇ ਬਸ ਜੋ ਆਏ ਸਨ, ਉਹ ਚਲੇ ਗਏ ਤੇ ਜੋ ਹਨ , ਇੱਕ ਦਿਨ ਜਾਣਾ ਹੈ, ਪਰ ਕਿਸੇ ਨੂੰ ਇਸ ਚੀਜ਼ ਦੀ ਪਰਵਾਹ ਨਹੀਂ ਕਿ ਕਿਉਂ ਨਾ ਜ਼ਿੰਦਗੀ ਨੂੰ ਇਸ ਤਰ੍ਹਾਂ ਨਾਲ ਰੌਸ਼ਨ ਕਰ ਜਾਈਏ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਲੋਕ ਨਾਂਅ ਨੂੰ ਯਾਦ ਰੱਖਣ ਇਸ ਲਈ ਜ਼ਰੂਰੀ ਹੈ ਕਿ ਚੰਗੇ ਨੇਕ ਕੰਮ ਕਰਕੇ ਜਾਓ ਤਾਂਕਿ ਆਉਣ ਵਾਲੀਆਂ ਪੀੜ੍ਹੀਆਂ ਸਤਿਕਾਰ-ਅਦਬ ਨਾਲ ਤੁਹਾਨੂੰ ਯਾਦ ਕਰਨ।