ਹਾਲੈਂਡ 2-1 ਨਾਲ ਜਿੱਤ ਕੇ ਸੈਮੀਫਾਈਨਲ ‘ਚ
ਭਾਰਤ ਹੁਣ 5ਵੇਂ ਤੋਂ 8ਵੇਂ ਸਥਾਨ ਲਈ ਖੇਡੇਗਾ
ਏਜੰਸੀ,
ਭੁਵਨੇਸ਼ਵਰ, 13 ਦਸੰਬਰ
ਮੇਜ਼ਬਾਨ ਭਾਰਤ ਦਾ 43 ਸਾਲ ਦੇ ਲੰਮੇ ਅਰਸੇ ਬਾਅਦ ਹਾਕੀ ਵਿਸ਼ਵ ਕੱਪ ਖ਼ਿਤਾਬ ਜਿੱਤਣ ਦਾ ਸੁਪਨਾ ਕਲਿੰਗਾ ਦੇ ਮੈਦਾਨ ‘ਚ ਹਾਲੈਂਡ ਹੱਥੋਂ ਕੁਆਰਟਰ ਫਾਈਨਲ ‘ਚ 1-2 ਦੀ ਹਾਰ ਨਾਲ ਟੁੱਟ ਗਿਆ ਭਾਰਤੀ ਟੀਮ ਨੇ ਪੂਲ ‘ਚ ਅਜੇਤੂ ਰਹਿੰਦੇ ਹੋਏ ਸਿੱਧਾ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਸੀ ਜਦੋਂ ਕਿ ਹਾਲੈਂਡ ਦੀ ਟੀਮ ਕ੍ਰਾਸ ਓਵਰ ਮੈਚ ਜਿੱਤ ਕੇ ਕੁਆਰਟਰ ਫ਼ਾਈਨਲ ‘ਚ ਪਹੁੰਚੀ ਸੀ
ਵਿਸ਼ਵ ਰੈਂਕਿੰਗ ‘ਚ ਪੰਜਵੇਂ ਨੰਬਰ ਦੀ ਟੀਮ ਭਾਰਤ ਨੇ ਚੌਥੀ ਰੈਂਕਿੰਗ ਦੇ ਹਾਲੈਂਡ ਵਿਰੁੱਧ 12 ਵੇਂ ਮਿੰਟ ‘ਚ ਆਕਾਸ਼ਦੀਪ ਸਿੰਘ ਵੱਲੋਂ ਕੀਤੇ ਗੋਲ ਨਾਲ ਵਾਧਾ ਬਣਾਇਆ ਇਸ ਤੋਂ ਬਾਅਦ ਪਹਿਲੇ ਕੁਆਰਟਰ ਦੇ ਆਖ਼ਰੀ ਮਿੰਟ ‘ਚ ਹਾਲੈਂਡ ਨੇ 15ਵੇਂ ਮਿੰਟ ‘ਚ ਬ੍ਰਿੰਕਮੈਨ ਦੀ ਮੱਦਦ ਨਾਲ ਗੋਲ ਕਰ ਦਿੱਤਾ ਇਸ ਤੋਂ ਬਾਅਦ ਆਖ਼ਰੀ ਕੁਆਰਟਰ ਤੱਕ ਦੋਵਾਂ ਟੀਮਾਂ ਦਰਮਿਆਨ ਹਮਲੇ ਅਤੇ ਕਾਊਂਟਰ ਅਟੈਕ ਦੀ ਖੇਡ ਚੱਲਦੀ ਰਹੀ ਭਾਰਤ ਕੋਲ 56.75 ਫੀਸਦੀ ਬਾਲ ਪਹੁੰਚ ਰਹੀ ਪਰ 50ਵੇਂ ਮਿੰਟ ‘ਚ ਹਾਲੈਂਡ ਨੇ ਦੂਸਰਾ ਗੋਲ ਕੀਤਾ ਇਸ ਤੋਂ ਬਾਅਦ ਭਾਰਤ ਨੂੰ 55ਵੇਂ ਮਿੰਟ ‘ਚ ਪੈਨਲਟੀ ਕਾਰਨਰ ਮਿਲਿਆ, ਹਰਮਨਪ੍ਰੀਤ ਨੇ ਫਲਿੱਕ ਲਈ ਪਰ ਹਾਲੈਂਡ ਦੇ ਗੋਲਕੀਪਰ ਨੇ ਚੰਗਾ ਬਚਾਅ ਕਰ ਲਿਆ ਭਾਰਤ ਨੇ ਆਖ਼ਰੀ ਪਲਾਂ ‘ਚ ਗੋਲਕੀਪਰ ਨੂੰ ਹਟਾ ਕੇ ਐਕਸਟਰਾ ਖਿਡਾਰੀ ਨੂੰ ਵੀ ਉਤਾਰਿਆ ਪਰ ਭਾਰਤੀ ਟੀਮ ਵਾਪਸੀ ਨਾ ਕਰ ਸਕੀ ਅਤੇ 43 ਸਾਲ ਬਾਅਦ ਭਾਰਤ ਦਾ ਸੈਮੀਫਾਈਨਲ ‘ਚ ਪਹੁੰਚਣ ਦਾ ਸੁਪਨਾ ਟੁੱਟ ਗਿਆ
ਸੈਮੀਫਾਈਨਲ ‘ਚ ਹਾਲੈਂਡ ਦਾ ਮੁਕਾਬਲਾ ਆਸਟਰਲੀਆ ਨਾਲ, ਬੇਲਜੀਅਮ ਭਿੜੇਗਾ ਇੰਗਲੈਂਡ ਨਾਲ
ਹਾਲੈਂਡ ਦਾ ਸੈਮੀਫਾਈਨਲ ‘ਚ ਆਸਟਰੇਲੀਆ ਨਾਲ ਮੁਕਾਬਲਾ ਹੋਵੇਗਾ ਜਦੋਂਕਿ ਪਹਿਲੇ ਇਸ ਤੋਂ ਪਹਿਲਾਂ ਦੇ ਕੁਆਰਟਰ ਫਾਈਨਲ ਦੀ ਜੇਤੂ ਬੈਲਜੀਅਮ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ
ਭਾਰਤ ਭਾਵੇਂ ਹੀ ਹਾਰ ਗਿਆ ਪਰ ਦਰਸ਼ਕਾਂ ਨੇ ਭਾਰਤੀ ਖਿਡਾਰੀਆਂ ਦੀ ਸ਼ਾਨਦਾਰ ਖੇਡ ਲਈ ਸਟੈਂਡਿੰਗ ਓਵੇਸ਼ਨ ਦੇ ਕੇ ਟੀਮ ਨੂੰ ਤਸੱਲੀ ਦਿੱਤੀ ਭਾਰਤ ਵੱਲੋਂ ਸ਼ਾਨਦਾਰ ਡਿਫੈਂਸ ਅਤੇ ਟੇਕਲ ਲਈ ਭਾਰਤ ਦੀ ਰੱਖਿਆ ਕਤਾਰ ਦੇ ਸੁਰਿੰਦਰ ਕੁਮਾਰ ਨੂੰ ਮੈਨ ਆਫ਼ ਦ ਮੈਚ ਦਾ ਅਵਾਰਡ ਮਿਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।