ਦੋਵਾਂ ਗੇਮਾਂ ‘ਚ ਪੱਛੜਨ ਦੇ ਬਾਵਜ਼ੂਦ ਜਿੱਤੀ ਸਿੰਧੂ
ਟੂਰਨਾਮੈਂਟ ਦਾ ਜੇਤੂ ਇਨਾਮ 10 ਕਰੋੜ ਰੁਪਏ
ਸਿੰਧੂ ਨੇ ਲਗਾਤਾਰ ਤੀਸਰੇ ਸਾਲ ਕੁਆਲੀਫਾਈ ਕੀਤਾ ਹੈ
ਪੁਰਸ਼ ਵਰਗ ‘ਚ ਭਾਰਤ ਦੇ ਸਮੀਰ ਪਹਿਲੀ ਵਾਰ ਕੁਆਲੀਫਾਈ
ਸਿੰਧੂ ਦਾ ਅਗਲਾ ਮੁਕਾਬਲਾ ਅੱਵਲ ਦਰਜਾ ਤਾਈਵਾਨ ਦੀ ਤਾਈ ਨਾਲ
ਗੁਆਂਗਝੂ, 12 ਦਸੰਬਰ
ਭਾਰਤ ਦੀ ਸਟਾਰ ਮਹਿਲਾ ਸ਼ਟਲਰ ਪੀਵੀ ਸਿੰਧੂ ਨੇ ਪਿਛਲੀ ਚੈਂਪੀਅਨ ਅਤੇ ਵਿਸ਼ਵ ਦੀ ਦੂਸਰੇ ਨੰਬਰ ਦੀ ਖਿਡਾਰੀ ਅਕਾਨੇ ਯਾਮਾਗੁਚੀ ਨੂੰ ਇੱਥੇ ਵਿਸ਼ਵ ਟੂਰ ਫਾਈਨਲਜ਼ ਦੇ ਗਰੁੱਪ ਏ ਮੈਚ ‘ਚ ਹਰਾ ਕੇ ਟੂਰਨਾਮੈਂਟ ‘ਚ ਧਮਾਕੇਦਾਰ ਸ਼ੁਰੂਆਤ ਕੀਤੀ ਹਾਲਾਂਕਿ ਪੁਰਸ਼ ਖਿਡਾਰੀ ਸਮੀਰ ਵਰਮਾ ਨੂੰ ਓਪਨਿੰਗ ਮੈਚ ‘ਚ ਹਾਰ ਝੱਲਣੀ ਪਈ
ਦੁਬਈ ‘ਚ ਹੋਏ ਪਿਛਲੇ ਟੂਰਨਾਮੈਂਟ ‘ਚ ਉਪ ਜੇਤੂ ਰਹੀ ਸਿੰਧੂ ਨੇ ਮਹਿਲਾ ਸਿੰਗਲ ਦੇ ਆਪਣੇ ਮੁਕਾਬਲੇ ‘ਚ ਜਾਪਾਨੀ ਖਿਡਾਰੀ ਯਾਮਾਗੁਚੀ ਨੂੰ ਸਖ਼ਤ ਸੰਘਰਸ਼ ਤੋਂ ਬਾਅਦ ਲਗਾਤਾਰ ਗੇਮਾਂ ‘ਚ 24-22, 21-15 ਨਾਲ ਹਰਾ ਕੇ 52 ਮਿੰਟ ‘ਚ ਜਿੱਤ ਦਰਜ ਕੀਤੀ
ਹਾਲਾਂਕਿ ਪੁਰਸ਼ ਸਿੰਗਲ ਵਰਗ ਦੇ ਗਰੁੱਪ ਬੀ ‘ਚ ਭਾਰਤ ਦੇ ਸਮੀਰ ਨੂੰ ਵਿਸ਼ਵ ਨੰਬਰ ਇੱਕ ਜਾਪਾਨ ਦੇ ਕੇਂਤੋ ਮੋਮੋਤਾ ਹੱਥੋਂ 18-21, 6-21 ਨਾਲ ਮਾਤ ਝੱਲਣੀ ਪਈ
ਵਿਸ਼ਵ ‘ਚ ਛੇਵੇਂ ਨੰਬਰ ਦੀ ਖਿਡਾਰੀ ਸਿੰਧੂ ਦਾ ਯਾਮਾਗੁਚੀ ਵਿਰੁੱਧ ਮੁਕਾਬਲਾ ਕਾਫ਼ੀ ਰੋਮਾਂਚਕ ਰਿਹਾ ਜਿਸਦੀ ਪਹਿਲੀ ਗੇਮ ‘ਚ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ ਹਾਲਾਂਕਿ ਸਿੰਧੂ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਹ 6-11 ਅਤੇ ਫਿਰ 18-13 ਨਾਲ ਪੱਛੜ ਗਈ ਪਰ ਉਸਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਗੇਮ ਆਪਣੇ ਨਾਂਅ ਕਰਕੇ 1-0 ਦਾ ਵਾਧਾ ਬਣਾ ਲਿਆ ਦੂਸਰੀ ਗੇਮ ‘ਚ ਫਿਰ ਦੂਸਰੀ ਰੈਂਕਿੰਗ ਦੀ ਜਾਪਾਨੀ ਖਿਡਾਰੀ ਨੇ ਸਿੰਧੂ ਨੂੰ 6-3 ਨਾਲ ਪਿੱਛੇ ਛੱਡ ਦਿੱਤਾ ਪਰ ਸਿੰਧੂ ਨੇ 11-11 ‘ਤੇ ਸਕੋਰ ਬਰਾਬਰ ਕਰ ਲਿਆ ਅਤੇ ਇਸ ਤੋਂ ਬਾਅਦ ਲਗਾਤਾਰ ਅੱਠ ਅੰਕ ਲੈ ਕੇ ਵਾਧਾ 18-11 ਕਰਕੇ ਯਾਮਾਗੁਚੀ ਲਈ ਵਾਪਸੀ ਦੇ ਰਸਤੇ ਬੰਦ ਕਰ ਦਿੱਤੇ ਜਾਪਾਨੀ ਖਿਡਾਰੀ ਨੂੰ ਆਪਣੀਆਂ ਗਲਤੀਆਂ ਦਾ ਵੀ ਨੁਕਸਾਨ ਹੋਇਆ ਅਤੇ 21-15 ਨਾਲ ਸਿੰਧੂ ਨੇ ਗੇਮ ਅਤੇ ਮੈਚ ਦੋਵੇਂ ਆਪਣੇ ਨਾਂਅ ਕਰ ਲਏ
ਹਰ ਗਰੁੱਪ ਦੇ ਅੱਵਲ ਦੋ ਖਿਡਾਰੀ ਸੈਮੀਫਾਈਨਲ ਲਈ ਕੁਆਲੀਫਾਈ ਕਰਨÂਗੇ ਜਿਸ ਤੋਂ ਬਾਅਦ ਨਾਕਆਊਅ ਮੁਕਾਬਲੇ ਖੇਡੇ ਜਾਣਗੇ ਅੱਵਲ ਅੱਠ ਖਿਡਾਰੀ ਵਿਸ਼ਵ ਟੂਰ ਫਾਈਨਲਜ਼ ‘ਚ ਖੇਡਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।