ਢਹਿ-ਢੇਰੀ ਹੋਏ ਭਾਜਪਾ ਦੇ ਕਿਲ੍ਹੇ 

Fortress, Collapsed, BJP

ਰਾਜਸਥਾਨ ਤੇ ਛੱਤੀਸਗੜ੍ਹ ‘ਚ ਕਾਂਗਰਸ ਬਣਾਏਗੀ ਸਰਕਾਰ

ਤੇਲੰਗਾਨਾ ‘ਚ ਟੀਆਰਐਸ ਤੇ ਮਿਜ਼ੋਰਮ ‘ਚ ਐੱਮਐੱਨਐੱਫ ਨੇ ਜਿੱਤ ਹਾਸਲ ਕੀਤੀ

ਨਵੀਂ ਦਿੱਲੀ | 2014 ਤੋਂ ਬਾਅਦ ਤੋਂ ‘ਕਾਂਗਰਸ ਮੁਕਤ ਭਾਰਤ’ ਨਾਅਰੇ ਨਾਲ ਦੇਸ਼ ‘ਚ ਚੋਣਾਂ ਲੜ ਰਹੀ ਭਾਜਪਾ ਦੀ ਜਿੱਤ ਦਾ ਰਥ ਪੰਜ ਸੂਬਿਆਂ ‘ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਰੁਕ ਗਿਆ ਕਾਂਗਰਸ ਨੇ ਭਾਜਪਾ ਦੇ ਮਜ਼ਬੂਤ ਕਿਲ੍ਹਾ ਕਹੇ ਜਾਣ ਵਾਲੇ ‘ਹਿੰਦੀ ਪੱਟੀ’ ਸੂਬਿਆਂ ‘ਚ ਜਿੱਤ ਦਾ ਝੰਡਾ ਲਹਿਰਾ ਕੇ ਭਾਜਪਾ ਨੂੰ ਜ਼ਮੀਨ ਦਿਖਾ ਦਿੱਤੀ  ਛੱਤੀਸਗੜ੍ਹ ‘ਚ 15 ਸਾਲਾਂ ਤੋਂ ਸਰਕਾਰ ਚਲਾ ਰਹੀ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਰਾਜਸਥਾਨ ‘ਚ ਕਾਂਗਰਸ ਨੇ ਮਜ਼ਬੂਤੀ ਨਾਲ ਵਾਪਸੀ ਕੀਤੀ ਹੈ ਰਾਜਸਥਾਨ ਨੇ ਆਪਣੀ ਰਵਾਇਤ ਨੂੰ ਬਰਕਰਾਰ ਰੱਖਦਿਆਂ ਹਰ ਚੋਣ ‘ਚ ਸਰਕਾਰ ਬਦਲਣ ਦੀ ਰਵਾਇਤ ਜਾਰੀ ਰੱਖੀ ਵਸੁੰਧਰਾ ਰਾਜੇ ਸਰਕਾਰ ਦੇ ਖਿਲਾਫ਼ ਜੋ ਮਾਹੌਲ ਬਣਿਆ ਸੀ, ਉਹ ਵੋਟਾਂ ‘ਚ ਨਜ਼ਰ ਆਇਆ ਤੇ ਜਨਤਾ ਦੀ ਰਾਇ ਸਪੱਸ਼ਟ ਹੈ ਉਸ ਨੇ ਸਿੱਧਾ ਫਤਵਾ ਦਿੱਤਾ ਤੇ ਛੋਟੀਆਂ ਪਾਰਟੀਆਂ ਦੀ ਭੂਮਿਕਾ ਨੂੰ ਸਪੱਸ਼ਟ ਕਰ ਦਿੱਤਾ

Fortress,
ਦੇਰ ਸ਼ਾਮ ਖਬਰ ਲਿਖੇ ਜਾਣ ਤੱਕ ਮੱਧ ਪ੍ਰਦੇਸ਼ ‘ਚ ਕਾਂਗਰਸ ਅੱਗੇ ਚੱਲ ਰਹੀ ਸੀ  ਤੇਲੰਗਾਨਾ ‘ਚ ਟੀਆਰਐਸ ਆਪਣਾ ਗੜ੍ਹ ਬਚਾਉਣ ‘ਚ ਸਫ਼ਲ ਰਹੀ ਤੇ ਮਿਜ਼ੋਰਮ ‘ਚ ਐਮਐਨਐਫ ਨੇ ਭਾਰੀ ਜਿੱਤ ਦਰਜ ਕੀਤੀ ਪਰ ਇਨ੍ਹਾਂ ਚੋਣਾਂ ‘ਚ ਜੋ ਗੱਲ ਨਿਕਲ ਕੇ ਆ ਰਹੀ ਹੈ ਉਹ ਸੂਬਿਆਂ ‘ਚ ਸਰਕਾਰਾਂ ਤੋਂ ਲੋਕਾਂ ਦੀ ਨਰਾਜ਼ਗੀ ਤਾਂ ਹੈ ਹੀ, ਨਾਲ ਹੀ ਮੋਦੀ ਦਾ ਜਾਦੂ ਵੀ ਫਿੱਕਾ ਪੈਂਦਾ ਦਿਸ ਰਿਹਾ ਹੈ ਇਨ੍ਹਾਂ?ਚੋਣਾਂ ਦੇ ਨਤੀਜਿਆਂ ਨਾਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਕੇਂਦਰੀ ਸਿਆਸਤ ‘ਚ ਕੱਦ ਉੱਚਾ ਹੋ ਗਿਆ ਹੈ ਪਾਰਟੀ ‘ਚ ਉਨ੍ਹਾਂ ਦੇ ਅਗਲੇ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰੀ ਨੂੰ ਮਜ਼ਬੂਤੀ ਮਿਲੀ ਹੈ
ਓਧਰ ਭਾਜਪਾ ਦੀ ਹਾਰ ਕਾਰਨ ਇਸ ਗੱਲ ਦੀ ਚਰਚਾ ਹੈ ਕਿ ਪਾਰਟੀ ਨੂੰ ਸਥਾਨਕ ਮੁੱਦਿਆਂ ਨਾਲੋਂ ਵੱਧ ਰਾਸ਼ਟਰੀ ਮੁੱਦਿਆਂ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਨਤੀਜਿਆਂ ਤੋਂ ਬਾਅਦ ਆਉਂਦੇ ਦਿਨਾਂ ‘ਚ ਨੋਟਬੰਦੀ, ਜੀਐੱਸਟੀ, ਰਿਜ਼ਰਵ ਬੈਂਕ ਤੇ ਕੇਂਦਰ ਸਰਕਾਰ ਦਾ ਟਕਰਾਓ, ਸੀਬੀਆਈ ਤੇ ਸੁਪਰੀਮ ਕੋਰਟ ‘ਚ ਦਖ਼ਲ ਅੰਦਾਜ਼ੀ ਵਰਗੇ ਮੁੱਦਿਆਂ ‘ਤੇ ਫਿਰ ਚਰਚਾ ਛਿੜ ਸਕਦੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।