ਮਿਸ਼ੇਲ ਦਾ ਸੀਬੀਆਈ ਰਿਮਾਂਡ ਪੰਜ ਦਿਨ ਵਧਿਆ

Mitchell's, CBI, extende, days

ਮਿਸ਼ੇਲ ਦਾ ਸੀਬੀਆਈ ਰਿਮਾਂਡ ਪੰਜ ਦਿਨ ਵਧਿਆ

ਨਵੀਂ ਦਿੱਲੀ, ਪਟਿਆਲਾ ਹਾਊਸ ਸਥਿਤ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਵਿਸ਼ੇਸ਼ ਅਦਾਲਤ ਨੇ ਅਗਸਤਾ ਵੇਸਟਲੈਂਡ ਹੈਲੀਕਾਪਟਰ ਖਰੀਦ ਸੌਦੇ ‘ਚ ‘ਵਿਚੌਲੀਏ’ ਕ੍ਰਿਸ਼ਚੀਅਨ ਮਿਸ਼ੇਲ ਦਾ ਸੀਬੀਆਈ ਰਿਮਾਂਡ ਪੰਜ ਦਿਨ ਹੋਰ ਵਧਾ ਦਿੱਤਾ ਹੈ ਮਿਸ਼ੇਲ ਨੂੰ ਚਾਰ ਦਸੰਬਰ ਨੂੰ ਗ੍ਰਿਫ਼ਤਾਰ ਕਰਕੇ ਸੰਯੁਕਤ ਅਰਬ ਅਮੀਰਾਤ ਤੋਂ ਦਿੱਲੀ ਲਿਆਂਦਾ ਗਿਆ ਸੀ ਉਸ ਨੂੰ ਅਗਲੇ ਦਿਨ ਸੀਬੀਆਈ ਦੇ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਸਾਹਮਣੇ ਪੇਸ਼ ਕੀਤਾ ਗਿਆ ਸੀ ਜਾਂਚ ਏਜੰਸੀ ਨੇ ਮਿਸ਼ੇਲ ਤੋਂ ਪੁੱਛਗਿੱਛ ਲਈ 10 ਦਿਨਾਂ ਦਾ ਰਿਮਾਂਡ ਮੰਗਿਆ ਸੀ, ਅਦਾਲਤ ਨੇ ਉਸ ਨੂੰ 10 ਦਸੰਬਰ ਤੱਕ ਸੀਬੀਆਈ ਦੀ ਹਿਰਾਸਤ ‘ਚ ਭੇਜਿਆ ਸੀ ਪੰਜ ਦਿਨ ਦੀ ਹਿਰਾਸਤ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਸੀਬੀਆਈ ਨੇ ਸੋਮਵਾਰ ਨੂੰ ਫਿਰ ਮਿਸ਼ੇਲ ਨੂੰ ਅਦਾਲਤ ‘ਚ ਪੇਸ਼ ਕੀਤਾ ਸੀਬੀਆਈ ਨੇ ਮਿਸ਼ੇਲ ਦੀ 9 ਦਿਨਾਂ ਦੀ ਹੋਰ ਹਿਰਾਸਤ ਦੀ ਮੰਗ ਕੀਤੀ ਸੀ ਜਾਂਚ ਏਜੰਸੀ ਦਾ ਕਹਿਣਾ ਸੀ ਕਿ ਮਿਸ਼ੇਲ ਜਾਂਚ ‘ਚ ਸਹਿਯੋਗ ਨਹੀਂ ਕਰ ਰਿਹਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।