ਨਵੀਂ ਦਿੱਲੀ | ਸਰਹੱਦ ਪਾਰ ਸਰਜੀਕਲ ਸਟਰਾਈਕ ਨੂੰ ਸਿਆਸੀ ਹਥਿਆਰ ਵਜੋਂ ਵਰਤੋਂ ਕਰਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਲਗਾਤਾਰ ਦੋਸ਼ ਲਾ ਰਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਹਮਲੇ ਦੇ ਸਮੇਂ ਫੌਜ ਦੀ ਉਤਰੀ ਕਮਾਨ ਦੇ ਮੁਖੀ ਰਹੇ (ਸੇਵਾ ਮੁਕਤ) ਲੈਫਟੀਨੈਂਟ ਜਨਰਲ ਡੀ. ਐਸ. ਹੁੱਡਾ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਇੱਕ ਸੱਚੇ ਫੌਜੀ ਦੀ ਤਰ੍ਹਾਂ ਬੇਬਾਕੀ ਨਾਲ ਆਪਣੀ ਗੱਲ ਰੱਖੀ ਹੈ ਗਾਂਧੀ ਨੇ ਅੱਜ ਟਵੀਟ ਕੀਤਾ, ‘ਤੁਸੀਂ ਇੱਕ ਸੱਚੇ ਫੌਜੀ ਦੀ ਤਰ੍ਹਾਂ ਆਪਣੀ ਗੱਲ ਰੱਖੀ ਭਾਰਤ ਨੂੰ ਤੁਹਾਡੇ ‘ਤੇ ਮਾਣ ਹੈ ਸ੍ਰੀਮਾਨ 36 (ਮੋਦੀ) ਨੂੰ ਸਾਡੀ ਫੌਜ ਨੂੰ ਆਪਣੀ ਨਿੱਜੀ ਜਾਇਦਾਦ ਦੇ ਰੂਪ ‘ਚ ਇਸਤੇਮਾਲ ਕਰਨ ‘ਚ ਸ਼ਰਮ ਨਹੀਂ ਹੈ ਉਨ੍ਹਾਂ ਸਰਜੀਕਲ ਸਟਰਾਈਕ ਸਿਆਸੀ ਲਾਭ ਤੇ ਰਾਫੇਲ ਸੌਦਾ ਅਨਿਲ ਅੰਬਾਨੀ ਦੀ ਪੂੰਜੀ 30 ਹਜ਼ਾਰ ਕਰੋੜ ਵਧਾਉਣ ਲਈ ਕੀਤਾ ਹੈ ਇਸ ਦੇ ਨਾਲ ਹੀ ਉਨ੍ਹਾਂ ਇੱਕ ਅੰਗਰੇਜ਼ੀ ਦੈਨਿਕ ‘ਚ ਛਪੀ ਉਹ ਖਬਰ ਵੀ ਪੋਸਟ ਕੀਤੀ ਹੈ ਜਿਸ ‘ਚ ਜਨਰਲ ਹੁੱਡਾ ਨੇ ਦੋਸ਼ ਲਾਇਆ ਹੈ ਕਿ ਸਰਜੀਕਲ ਸਟਰਾਈਕ ਤੋਂ ਬਾਅਦ ਇਸ ਅਭਿਆਨ ਦੀ ਵਰਤੋਂ ਸਿਆਸੀ ਲਾਭ ਲਈ ਕੀਤੀ ਗਈ ਉਨ੍ਹਾਂ ਕਿਹਾ ਕਿ ਫੌਜੀ ਅਭਿਆਨ ਦਾ ਰਾਜਨੀਤੀਕਰਨ ਠੀਕ ਨਹੀਂ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।