ਦੂਸਰੀ ਪਾਰੀ ‘ਚ 3 ਵਿਕਟਾਂ ‘ਤੇ 151 ਦੌੜਾਂ
166 ਦੌੜਾਂ ਦਾ ਲਿਆ ਵਾਧਾ
ਐਡੀਲੇਡ, 8 ਦਸੰਬਰ
ਐਡੀਲੇਡ, 8 ਦਸੰਬਰ ਭਾਰਤ ਨੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸੰਤੁਲਿਤ ਬੱਲੇਬਾਜ਼ੀ ਦੀ ਬਦੌਲਤ ਆਸਟਰੇਲੀਆ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਤੀਸਰੇ ਦਿਨ ਆਪਣੀ ਦੂਸਰੀ ਪਾਰੀ ‘ਚ ਦਿਨ ਦੀ ਸਮਾਪਤੀ ਤੱਕ 3 ਵਿਕਟਾਂ ਗੁਆ ਕੇ 166 ਦੌੜਾਂ ਦਾ ਵਾਧਾ ਬਣਾ ਕੇ ਸਥਿਤੀ ਮਜ਼ਬੁਤ ਕਰ ਲਈ ਐਡੀਲੇਡ ਓਵਲ ‘ਚ ਤੀਸਰੇ ਦਿਨ ਦੀ ਖੇਡ ਮੀਂਹ ਤੋਂ ਪ੍ਰਭਾਵਿਤ ਰਹੀ ਪਰ ਭਾਰਤ ਨੇ ਦੂਸਰੀ ਪਾਰੀ ‘ਚ ਦਿਨ ਦੀ ਖੇਡ ਸਮਾਪਤ ਹੋਣ ਤੱਕ 61 ਓਵਰਾਂ ‘ਚ 3 ਵਿਕਟਾਂ ‘ਤੇ 151 ਦੌੜਾਂ ਬਣਾ ਲਈਆਂ ਸਨ ਚੇਤੇਸ਼ਵਰ ਪੁਜਾਰਾ 40 ਦੌੜਾਂ ਅਤੇ ਅਜਿੰਕਾ ਰਹਾਣੇ ਇੱਕ ਦੌੜ ਬਣਾ ਕੇ ਨਾਬਾਦ ਕ੍ਰੀਜ਼ ‘ਤੇ ਹਨ ਜਦੋਂਕਿ ਟੀਮ ਦੀਆਂ ਅਜੇ ਸੱਤ ਵਿਕਟਾਂ ਸੁਰੱਖਿਅਤ ਹਨ ਦੂਸਰੀ ਪਾਰੀ ‘ਚ ਲੋਕੇਸ਼ ਰਾਹੁਲ ਨੇ 44, ਮੁਰਲੀ ਵਿਜੇ ਨੇ 18 ਅਤੇ ਕਪਤਾਨ ਵਿਰਾਟ ਕੋਹਲੀ ਨੇ 34 ਦੌੜਾਂ ਬਣਾਈਆਂ
ਆਸਟਰੇਲੀਆ ਦੀ ਪਹਿਲੀ ਪਾਰੀ 98.4 ਓਵਰਾਂ ‘ਚ 235 ਦੌੜਾਂ ‘ਤੇ ਢੇਰ
ਸਵੇਰ ਦੇ ਸੈਸ਼ਨ ‘ਚ ਭਾਰਤ ਨੇ ਆਸਟਰੇਲੀਆ ਦੀ ਪਹਿਲੀ ਪਾਰੀ ਨੂੰ 98.4 ਓਵਰਾਂ ‘ਚ 235 ਦੌੜਾਂ ‘ਤੇ ਢੇਰ ਕਰ ਦਿੱਤਾ ਭਾਰਤ ਨੂੰ ਆਖ਼ਰੀ ਦੋ ਗੇਂਦਾਂ ‘ਤੇ ਦੋ ਵਿਕਟਾਂ ਹੱਥ ਲੱਗੀਆਂ ਅਤੇ ਉਸਨੂੰ ਪਹਿਲੀ ਪਾਰੀ ‘ਚ 15 ਦੌੜਾਂ ਦਾ ਵਾਧਾ ਮਿਲਿਆ ਪਰ ਭਾਰਤ ਦੀ ਦੂਸਰੀ ਪਾਰੀ ‘ਚ ਬੱਲੇਬਾਜ਼ਾਂ ਨੇ ਮੁਸ਼ਕਲ ਪਿੱਚ ‘ਤੇ ਸੰਤੁਲਿਤ ਬੱਲੇਬਾਜ਼ੀ ਨਾਲ ਤੀਸਰੇ ਦਿਨ ਸਟੰਪਸ ਤੱਕ ਇਸ ਵਾਧੇ ਨੂੰ 166 ਦੌੜਾਂ ਤੱਕ ਪਹੁੰਚਾ ਦਿੱਤਾ
ਪਹਿਲੀ ਪਾਰੀ ਦੇ ਮੁਕਾਬਲੇ ਭਾਰਤ ਦੀ ਦੂਸਰੀ ਪਾਰੀ ਦੀ ਸ਼ੁਰੂਆਤ ਬਿਹਤਰ ਰਹੀ ਅਤੇ ਰਾਹੁਲ ਅਤੇ ਮੁਰਲੀ ਨੇ ਪਹਿਲੀ ਵਿਕਟ ਲਈ 63 ਦੌੜਾਂ ਦੀ ਭਾਈਵਾਲੀ ਕੀਤੀ ਪਾਰੀ ਦੇ 19ਵੇਂ ਓਵਰ ‘ਚ ਮਿਸ਼ੇਲ ਸਟਾਰਕ ਨੇ ਮੁਰਲੀ ਦੀ ਵਿਕਟ ਨਾਲ ਇਸ ਭਾਈਵਾਲੀ ਨੂੰ ਤੋੜਿਆ ਹਾਲਾਂਕਿ ਰਾਹੁਲ ਨੇ ਇਸ ਵਾਰ ਪਿਛਲੀ ਪਾਰੀ ਤੋਂ ਬਿਹਤਰ 44 ਦੌੜਾਂ ਜੋੜੀਆਂ ਇਸ ਤੋਂ ਬਾਅਦ ਪਹਿਲੀ ਪਾਰੀ ਦੇ ਸੈਂਕੜਾਧਾਰੀ ਪੁਜਾਰਾ ਨੇ ਕਪਤਾਨ ਵਿਰਾਟ ਨਾਲ ਤੀਸਰੀ ਵਿਕਟ ਲਈ 71 ਦੌੜਾਂ ਦੀ ਭਾਈਵਾਲੀ ਕਰਕੇ ਰਨ ਗਤੀ ਨੂੰ ਵਧਾਇਆ
ਆਸਟਰੇਲੀਆਈ ਆਫ਼ ਸਪਿੱਨਰ ਨਾਥਨ ਲਿਓਨ ਨੇ ਮੈਚ ਦੇ 58ਵੇਂ ਓਵਰ ਦੀ ਪਹਿਲੀ ਹੀ ਗੇਂਦ ‘ਤੇ ਵਿਰਾਟ ਨੂੰ ਫਿੰਚ ਹੱਥੋਂ ਕੈਚ ਕਰਾਕੇ ਖ਼ਤਰਨਾਕ ਹੁੰਦੀ ਇਸ ਭਾਈਵਾਲੀ ਨੂੰ ਤੋੜ ਦਿੱਤਾ ਹਾਲਾਂਕਿ ਸਟੰਪਸ ਤੱਕ ਪੁਜਾਰਾ ਇੱਕ ਪਾਸਾ ਸੰਭਾਲੀ ਖੜੇ ਰਹੇ
ਆਸਟਰੇਲੀਆਈ ਆਫ਼ ਸਪਿੱਨਰ ਨਾਥਨ ਲਿਓਨ ਨੇ ਮੈਚ ਦੇ 58ਵੇਂ ਓਵਰ ਦੀ ਪਹਿਲੀ ਹੀ ਗੇਂਦ ‘ਤੇ ਵਿਰਾਟ ਨੂੰ ਫਿੰਚ ਹੱਥੋਂ ਕੈਚ ਕਰਾਕੇ ਖ਼ਤਰਨਾਕ ਹੁੰਦੀ ਇਸ ਭਾਈਵਾਲੀ ਨੂੰ ਤੋੜ ਦਿੱਤਾ ਹਾਲਾਂਕਿ ਸਟੰਪਸ ਤੱਕ ਪੁਜਾਰਾ ਇੱਕ ਪਾਸਾ ਸੰਭਾਲੀ ਖੜੇ ਰਹੇ ਅਤੇ ਉਪਕਪਤਾਨ ਰਹਾਣੇ ਨਾਲ ਫਿਲਹਾਲ ਕ੍ਰੀਜ਼ ‘ਤੇ ਹਨ
ਮੇਜ਼ਬਾਨ ਟੀਮ ਨੇ ਆਖ਼ਰੀ ਤਿੰਨ ਵਿਕਟਾਂ 44 ਦੌੜਾਂ ਜੋੜ ਕੇ ਗੁਆ ਦਿੱਤੀਆਂ
ਇਸ ਤੋਂ ਪਹਿਲਾਂ ਸਵੇਰ ਦੇ ਸ਼ੇਸ਼ਨ ਦੀ ਸ਼ੁਰਆਤ ‘ਚ ਆਸਟਰੇਲੀਆ ਨੇ ਕੱਲ ਦੇ 191 ਦੌੜਾਂ ‘ਤੇ ਸੱਤ ਵਿਕਟਾਂ ਨਾਲ ਪਾਰੀ ਨੂੰ ਅੱਗੇ ਵਧਾਇਆ ਉਸ ਸਮੇਂ ਤੱਕ ਦੋਵੇਂ ਟੀਮਾਂ ਬਰਾਬਰੀ ‘ਤੇ ਦਿਸ ਰਹੀਆਂ ਸਨ ਪਰ ਮੇਜ਼ਬਾਨ ਟੀਮ ਨੇ ਆਪਣੀਆਂ ਆਖ਼ਰੀ ਤਿੰਨ ਵਿਕਟਾਂ ਦੂਜੇ ਦਿਨ ਦੇ ਸਕੋਰ ‘ਚ ਸਿਰਫ਼ 44 ਦੌੜਾਂ ਜੋੜ ਕੇ ਗੁਆ ਦਿੱਤੀਆਂ ਜਿਸ ਨਾਲ ਵਿਰੋਧੀ ਟੀਮ ਭਾਰਤ ਨੂੰ 15 ਦੌੜਾਂ ਦਾ ਵਾਧਾ ਮਿਲ ਗਿਆ ਭਾਰਤੀ ਤੇਜ਼ ਗੇਂਦਬਾਜ਼ ਬੁਮਰਾਹ ਨੇ ਸਟਾਰਕ ਨੂੰ ਆਊਟ ਕਰ ਕੇ ਆਸਟਰੇਲੀਆ ਦੀ ਅੱਠਵੀਂ ਵਿਕਟ ਕੱਢੀ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 99ਵੇਂ ਓਵਰ ਦੀ ਤੀਸਰੀ ਅਤੇ ਚੌਥੀ ਦੋ ਗੇਂਦਾਂ ‘ਤੇ ਹੇਡ(72) ਅਤੇ ਹੇਜ਼ਲਵੁਡ ਦੋਵਾਂ ਨੂੰ ਪੰਤ ਹੱਥੋਂ ਕੈਚ ਕਰਾਕੇ ਆਸਟਰੇਲੀਆ ਦੀ ਪਾਰੀ 235 ਦੌੜਾਂ ਦੇ ਸਕੋਰ ‘ਤੇ ਸਮੇਟ ਦਿੱਤੀ
ਆਸਟਰੇਲੀਆ ਪਹਿਲੀ ਪਾਰੀ 191\7 ਵਿਕਟਾਂ ਤੋਂ ਅੱਗੇ
ਟੀ ਹੈਡ ਕਾ ਪੰਤ ਬੋ ਸ਼ਮੀ 72 167 6 0
ਸਟਾਰਕ ਕਾ ਪੰਤ ਬੋ ਬੁਮਰਾਹ 15 34 1 0
ਨਾਥਨ ਲਿਓਨ ਨਾਬਾਦ 24 28 2 1
ਜੋਸ਼ ਹੇਜ਼ਲਵੁਡ ਕਾ ਪੰਤ ਬੋ ਸ਼ਮੀ 0 1 0 0
ਵਾਧੂ 19, ਕੁੱਲ 98.4 ਓਵਰਾਂ ‘ਚ 235 ਦੌੜਾਂ, ਵਿਕਟ ਪਤਨ: 0-1, 45-2, 59-3, 87-4, 120-5, 127-6, 177-7, 204-8, 235-9, ਗੇਂਦਬਾਜ਼ੀ: ਇਸ਼ਾਂਤ 20-6-47-2, ਬੁਮਰਾਹ 24-9-47-3, ਸ਼ਮੀ 16.4-6-58-2, ਅਸ਼ਵਿਨ 34-9-57-3, ਵਿਜੇ 4-1-10-0
ਭਾਰਤ ਦੂਸਰੀ ਪਾਰੀ
ਰਾਹੁਲ ਕਾ ਪੇਨ ਬੋ ਹੇਜ਼ਲਵੁਡ 44 67 3 1
ਵਿਜੇ ਕਾ ਹੈਂਡਸਕੋਂਬ ਬੋ ਸਟਾਰਕ 18 53 0 0
ਚੇਤੇਸ਼ਵਰ ਪੁਜਾਰਾ ਖੇਡ ਰਹੇ 40 127 4 0
ਕੋਹਲੀ ਕਾ ਫਿੰਚ ਬੋ ਲਿਓਨ 34 104 3 0
ਅਜਿੰਕੇ ਰਹਾਣੇ ਖੇਡ ਰਹੇ 1 15 0 0
ਵਾਧੂ 14, ਕੁੱਲ 61 ਓਵਰਾਂ ‘ਚ 3 ਵਿਕਟਾਂ ‘ਤੇ 151 ਦੌੜਾਂ, ਵਿਕਟ ਪਤਨ: 63-1, 76-2, 147-3, ਗੇਂਦਬਾਜ਼ੀ: ਸਟਾਰਕ 10-3-18-1, ਹੇਜ਼ਲਵੁਡ 16-9-25-1, ਕਮਿੰਸ 11-4-33-0, ਲਿਓਨ 22-3-48-1, ਹੇਡ 2-0-13-0
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।