ਬੀਸੀਸੀਆਈ ਵਾਂਗ ਭਾਰਤੀ ਕੁਸ਼ਤੀ ਮਹਾਂਸੰਘ ਨੇ ਵੀ ਕੀਤਾ ਇਕਰਾਰਨਾਮਾ
ਦੇਸ਼ ਦੇ ਕਰੀਬ 144 ਭਲਵਾਨਾਂ ਅਤੇ ਨੌਜਵਾਨ ਖਿਡਾਰੀਆਂ ਨੂੰ ਮਿਲੇਗਾ ਫਾਇਦਾ
ਏਜੰਸੀ,
ਗੋਂਡਾ, 30 ਨਵੰਬਰ
ਬਜਰੰਗ ਪੂਨੀਆ, ਵਿਨੇਸ਼ ਫੋਗਾਟ ਸਮੇਤ 24 ਸੀਨੀਅਰ ਪਹਿਲਵਾਨਾਂ ਨੂੰ ਭਾਰਤੀ ਕੁਸ਼ਤੀ ਮਹਾਂਸੰਘ (ਡਬਲਿਊਐਫਆਈ) ਵੱਲੋਂ ਪਹਿਲੀ ਵਾਰ ਕੇਂਦਰੀ ਇਕਰਾਰਨਾਮਾ ਸੌਂਪਿਆ ਗਿਆ ਹੈ ਜੋ 15 ਨਵੰਬਰ ਤੋਂ ਪ੍ਰਭਾਵੀ ਹੋਵੇਗਾ ਇਹ ਪਹਿਲਾ ਮੌਕਾ ਹੈ ਜਦੋਂ ਡਬਲਿਊਐਫਆਈ ਨੇ ਆਪਣੇ ਸੀਨੀਅਰ ਪਹਿਲਵਾਨਾਂ ਨੂੰ ਕੇਂਦਰੀ ਕਰਾਰ ਦਿੱਤਾ ਹੈ
ਉੱਤਰ ਪ੍ਰਦੇਸ਼ ਦੇ ਗੋਂਡਾ ‘ਚ ਨੰਦਿਨੀਨਗਰ ਸਥਿਤ ਸੀਨੀਅਰ ਨੇਸ਼ਨਲਜ਼ ‘ਚ ਰਾਜ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਮੁੱਖ ਮਹਿਮਾਨ ਦੇ ਤੌਰ ‘ਤੇ ਮੌਜ਼ੂਦ ਸਨ ਉਹਨਾਂ ਤੋਂ ਇਲਾਵਾ ਪ੍ਰੋਗਰਾਮ ‘ਚ ਡਬਲਿਊਐਫਆਈ ਮੁਖੀ ਬ੍ਰਿਜਭੂਸ਼ਣ ਸ਼ਰਣ ਸਿੰਘ ਮੌਜ਼ੂਦ ਸਨ ਜਿੰਨ੍ਹਾਂ ਪਹਿਲਵਾਨਾਂ ਨੂੰ ਕੇਂਦਰੀ ਕਰਾਰ ਦੇਣ ਦਾ ਐਲਾਨ ਕੀਤਾ ਇਸ ਦੇ ਨਾਲ ਭਾਰਤੀ ਓਲੰਪਿਕ ਸੰਘ (ਆਈਓਏ) ਦੇ ਤਹਿਤ ਕੁਸ਼ਤੀ ਮਹਾਂਸੰਘ ਪਹਿਲਾ ਰਾਸ਼ਟਰੀ ਸੰਗਠਨ ਬਣ ਗਿਆ ਹੈ ਜਿਸਨੇ ਆਪਣੇ ਅਥਲੀਟਾਂ ਲਈ ਪਹਿਲੀ ਵਾਰ ਕੇਂਦਰੀ ਕਰਾਰ ਐਲਾਨ ਕੀਤਾ ਹੈ
ਭਾਰਤ ‘ਚ ਖੇਡ ਸੰਗਠਨਾਂ ‘ਚ ਹੁਣ ਤੱਕ ਸਿਰਫ਼ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਹੀ ਆਪਣੇ ਖਿਡਾਰੀਆਂ ਨੂੰ ਕੇਂਦਰੀ ਕਰਾਰ ਦਿੰਦਾ ਹੈ ਡਬਲਿਊਐਫਆਈ ਨੇ ਵਿਸ਼ਵ ਚਾਂਦੀ ਤਮਗਾ ਜੇਤੂ ਬਜਰੰਗ, ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਵਿਨੇਸ਼ ਫੋਗਾਟ, ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਪੂਜਾ ਢਾਂਡਾ, ਰਿਓ ਓਲੰਪਿਕ 2016 ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਅਤੇ ਕਰੀਬ 800 ਭਾਗੀਦਾਰਾਂ ਦੇ ਸਾਹਮਣੇ ਆਪਣੀ ਇਸ ਯੋਜਨਾ ਦਾ ਐਲਾਨ ਕੀਤਾ
ਪੂਨੀਆ, ਵਿਨੇਸ਼ ਤੇ ਪੂਜਾ ਨੂੰ ਮਿਲਣਗੇ 30-30 ਲੱਖ ਸਾਲਾਨਾ
ਇਸ ਕਰਾਰ ਦੇ ਤਹਿਤ ਭਲਵਾਨਾਂ ਨੂੰ ਪੰਜ ਗਰੁੱਪ ਜਾਂ ਕੈਟੇਗਰੀ ‘ਚ ਵੰਡਿਆ ਗਿਆ ਹੈ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਪੂਜਾ ਢਾਂਡਾ ਅਹਿਮ ਹਨ ਜਿੰਨ੍ਹਾਂ ਨੂੰ ਪੂਲ ਏ ‘ਚ ਸ਼ਾਮਲ ਕੀਤਾ ਗਿਆ ਹੈ ਬਾਕੀ ਖਿਡਾਰੀਆਂ ਨੂੰ ਬੀ, ਸੀ, ਡੀ ਅਤੇ ਈ ਕੈਟੇਗਰੀ ‘ਚ ਸ਼ਾਮਲ ਕੀਤਾ ਗਿਆ ਹੈ ਮਾਰਕੀ ਖਿਡਾਰੀਆਂ ਦੀ ਸਾਲਾਨਾ 30 ਲੱਖ ਰੁਪਏ ‘ਤੇ ਰਿਟੇਨ ਕੀਤਾ ਜਾਵੇਗਾ ਹਾਲਾਂਕਿ ਕਰਾਰ ‘ਚ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਸ਼ੁਸ਼ੀਲ ਕੁਮਾਰ ਅਤੇ ਰਿਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਨੂੰ ਗਰੁੱਪ ਬੀ ‘ਚ ਰੱਖਿਆ ਗਿਆ ਹੈ ਜਿਸ ਦੇ ਤਹਿਤ ਉਹਨਾਂ ਨੂੰ 20 ਲੱਖ ਰੁਪਏ ਸਾਲਾਨਾ ਦਿੱਤੇ ਜਾਣਗੇ ਗਰੁੱਪ ਸੀ’ਚ ਸੱਤ ਪਹਿਲਵਾਨ ਸ਼ਾਮਲ ਹਨ ਜਿੰਨ੍ਹਾਂ ਵਿੱਚ 2016 ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਸੰਦੀਪ ਤੋਮਰ, ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਸਾਜਨ ਬੇਨੀਵਾਲ, ਵਿਨੋਦ ਕੁਮਾਰ ਓਮਪ੍ਰਕਾਸ਼, ਰਿਤੁ ਫੋਗਾਟ, ਸੁਮਿਤ, ਦੀਪਕ ਪੂਨੀਆ ਅਤੇ ਏਸ਼ੀਆਈ ਖੇਡਾਂ ਦੀ ਕਾਂਸੀ ਤਮਗਾ ਜੇਤੂ ਦਿਵਿਆ ਕਾਕਰਾਨ ਸ਼ਾਮਲ ਹਨ ਗਰੁੱਪ ਸੀ ‘ਚ 10 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ
ਪ੍ਰੋਗਰਾਮ ‘ਚ ਮੌਜ਼ੂਦ ਸਿੰਘ ਨੇ ਕਿਹਾ ਕਿ ਦੇਸ਼ ਦੇ ਕਰੀਬ 144 ਭਲਵਾਨਾਂ ਅਤੇ ਨੌਜਵਾਨ ਖਿਡਾਰੀਆਂ ਨੂੰ ਇਸ ਯੋਜਨਾ ਦਾ ਫਾਇਦਾ ਮਿਲੇਗਾ ਉਹਨਾਂ ਨੂੰ ਵੱਖ ਵੱਖ ਗੇੜਾਂ ਦੇ ਤਹਿਤ ਫੰਡ ਮੁਹੱਈਆ ਕਰਾਏ ਜਾਣਗੇ ਡਬਲਿਊਐਫਆਈ, ਆਈਓਏ ਦੇ ਤਹਿਤ ਇੱਕੋ ਇੱਕ ਖੇਡ ਸੰਘ ਹੈ ਜਿਸ ਨੇ ਇਸ ਤਰ੍ਹਾਂ ਦੀ ਯੋਜਨਾ ਖਿਡਾਰੀਆਂ ਲਈ ਸ਼ੁਰੂ ਕੀਤੀ ਹੈ
ਗਰੁੱਪ ਡੀ ‘ਚ ਰਾਹੁਲ ਅਵਾਰੇ, ਨਵੀਨ, ਉਤਕਰਸ਼ ਕਾਲੇ, ਸਚਿਨ ਰਾਠੀ, ਵਿਜੇ, ਸਿਮਰਨ, ਮਾਨਸੀ ਅਤੇ ਅਨੁਸ਼ਾ ਨੂੰ ਰੱਖਿਆ ਗਿਆ ਹੈ ਜਿਸ ਦੇ ਤਹਿਤ ਪਹਿਲਵਾਨਾਂ ਨੂੰ ਪੰਜ ਲੱਖ ਰੁਪਏ ਸਾਲਾਨਾ ਦੀ ਰਾਸ਼ੀ ਦਿੱਤੀ ਜਾਵੇਗੀ ਜਦੋਂਕਿ ਗਰੁੱਪ ਈ ‘ਚ 3 ਲੱਖ ਰੁਪਏ ਸਾਲਾਨਾ ਦੀ ਫੀਸ ਦਿੱਤੀ ਜਾਵੇਗੀ ਇਸ ਵਿੱਚ ਨਵਜੋਤ ਕੌਰ, ਕਿਰਨ, ਹਰਪ੍ਰੀਤ ਸਿੰਘ ਅਤੇ ਜਤਿੰਦਰ ਸ਼ਾਮਲ ਹਨ
ਹੇਠਲੇ ਪੱਧਰ ਤੋਂ ਚੱਲੇਗੀ ਮੁਹਿੰਮ
ਡਬਲਿਊਐਫਆਈ ਹੇਠਲੇ ਪੱਧਰ ‘ਤੇ 120 ਲੜਕੇ ਅਤੇ ਲੜਕੀਆਂ ਨੂੰ ਵੀ ਵਿੱਤੀ ਮੱਦਦ ਮੁਹਈਆ ਕਰਾਵੇਗੀ ਜਿੰਨ੍ਹਾਂ ਨੂੰ ਅੰਡਰ 23 ਜੂਨੀਅਰ ਗਰੁੱਪ ਐਫ, ਜੀ, ਐਚ ਅਤੇ ਆਈ, ਕੈਡੇਟ ਅਤੇ ਅੰਡਰ 15 ਦੇ ਤਹਿਤ ਖਿਡਾਰੀਆਂ ਨੂੰ ਚੁਣਿਆ ਜਾਵੇਗਾ ਗਰੁੱਪ ਐਫ ‘ਚ ਡਬਲਿਊਐਫਆਈ ਨੇ ਸਾਰੇ ਅੰਡਰ 23 ਰਾਸ਼ਟਰੀ ਪੱਧਰ ਦੇ ਸੋਨ ਤਮਗਾ ਜੇਤੂ ਖਿਡਾਰੀਆਂ ਨੂੰ ਸ਼ਾਮਲ ਕੀਤਾ ਹੈ ਜਿੰਨ੍ਹਾਂ ਨੂੰ 1.2 ਲੱਖ ਰੁਪਏ ਦੀ ਵਿੱਤੀ ਮੱਦਦ ਦਿੱਤੀ ਜਾਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।