ਪਰਿਵਾਰ ‘ਚ ਸੋਗ ਦਾ ਮਾਹੌਲ, ਮ੍ਰਿਤਕ ਦੀ ਲਾਸ਼ ਜਲਦ ਭੇਜਣ ਦੀ ਮੰਗ
ਨਾਭਾ(ਸੱਚ ਕਹੂੰ ਨਿਊਜ਼) ਨਾਭਾ ਦੇ ਵਿਸ਼ਾਲ ਸ਼ਰਮਾ ਨਾਮੀ ਇੱਕ ਨੌਜਵਾਨ ਦੀ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਬੀਤੇ ਸ਼ਨੀਵਾਰ ਅਚਾਨਕ ਮੌਤ ਹੋਣ ਕਾਰਨ ਸ਼ਹਿਰ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਨਰੇਸ਼ ਸ਼ਰਮਾ ਨੇ ਦੱਸਿਆ ਕਿ 21 ਸਾਲਾਂ ਦਾ ਵਿਸ਼ਾਲ ਸ਼ਰਮਾ ਪਿਛਲੇ ਸਾਲ ਹੀ ਪੜ੍ਹਾਈ ਕਰਨ ਲਈ ਸਟੱਡੀ ਵੀਜ਼ਾ ‘ਤੇ ਕੈਨੇਡਾ ਗਿਆ ਸੀ। ਇਸ ਸਬੰਧੀ ਉਨ੍ਹਾਂ 8 ਲੱਖ ਦਾ ਲੋਨ ਵੀ ਲਿਆ ਸੀ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਵਿਸ਼ਾਲ ਆ ਕੇ ਗਿਆ ਸੀ ਤੇ ਤੰਦਰੁਸਤ ਸੀ।
ਬੀਤੇ ਸ਼ਨੀਵਾਰ ਉਸ ਨਾਲ ਉਨ੍ਹਾਂ ਦੀ ਗੱਲ ਵੀ ਹੋਈ ਸੀ ਤੇ ਸਭ ਠੀਕ ਸੀ ਪ੍ਰੰਤੂ ਅਚਾਨਕ ਕੁਝ ਦੇਰ ਬਾਦ ਕੈਨੇਡਾ ਪੁਲਿਸ ਵੱਲੋਂ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ। ਕੈਨੇਡਾ ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ ਤੇ ਤਿੰਨ ਦਿਨ ਬਾਦ ਹੀ ਉਨ੍ਹਾਂ ਨੂੰ ਹੋਰ ਜਾਣਕਾਰੀ ਦਿੱਤੀ ਜਾਵੇਗੀ। ਮ੍ਰਿਤਕ ਨੌਜਵਾਨ ਦੀ ਮੌਤ ਕਾਰਨ ਉਸ ਦੇ ਪਰਿਵਾਰ ਤੇ ਰਿਸ਼ਤੇਦਾਰਾਂ ‘ਚ ਗਮ ਦਾ ਮਾਹੌਲ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਸਬੰਧੀ ਸਾਰੀਆਂ ਰਸਮਾਂ ਨੂੰ ਜਲਦ ਪੂਰਾ ਕਰਕੇ ਮ੍ਰਿਤਕ ਦੀ ਲਾਸ਼ ਜਲਦ ਪਰਿਵਾਰ ਨੂੰ ਸੌਂਪੀ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।