ਭਾਰਤ-ਅਸਟਰੇਲੀਆ ਦਰਮਿਆਨ 3 ਟੀ-20 ਮੈਚਾਂ ਦੀ ਲੜੀ ਦਾ ਫੈਸਲਾਕੁੰਨ ਮੈਚ
ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਅਜੇਤੂ ਮੁਹਿੰਮ ਰੱਖੀ ਬਰਕਰਾਰ
2 ਪਾਰੀਆਂ ‘ਚ 64 ਗੇਂਦਾਂ ‘ਤੇ 117 ਦੌੜਾਂ ਬਣਾਉਣ ਵਾਲੇ ਸ਼ਿਖਰ ਧਵਨ ਰਹੇ ‘ਮੈਨ ਆਫ਼ ਦ ਸੀਰੀਜ਼’
6 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਟੈਸਟ ਲੜੀ ਤੋਂ ਪਹਿਲਾਂ 28 ਨਵੰਬਰ ਤੋਂ ਚਾਰ ਰੋਜ਼ਾ ਅਭਿਆਸ ਮੈਚ ਖੇਡੇਗਾ ਭਾਰਤ
ਏਜੰਸੀ,
ਸਿਡਨੀ, 25 ਨਵੰਬਰ
ਕਪਤਾਨ ਵਿਰਾਟ ਕੋਹਲੀ ਦੀ ਨਾਬਾਦ 61 ਦੌੜਾਂ ਦੀ ਜ਼ਿੰਮ੍ਹੇਦਾਰੀ ਭਰੀ ਵਿਸਫੋਟਕ ਪਾਰੀ ਅਤੇ ਉਸ ਤੋਂ ਪਹਿਲਾਂ ਕੁਰਣਾਲ ਪਾਂਡਿਆ (36 ਦੌੜਾਂ\4 ਵਿਕਟਾਂ)ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਭਾਰਤ ਨੇ ਆਸਟਰੇਲੀਆ ਨੂੰ ਤੀਸਰੇ ਅਤੇ ਆਖ਼ਰੀ ਟੀ20 ਮੁਕਾਬਲੇ ‘ਚ ਛੇ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਡਰਾਅ ਕਰਵਾ ਲਈ
ਵਿਰਾਟ ਨੇ 2018 ਦੇ ਆਖ਼ਰੀ ਟੀ20 ‘ਚ ਪਹਿਲੀ ਵਾਰ ਤੀਸਰੇ ਨੰਬਰ ‘ਤੇ ਉੱਤਰਦਿਆਂ ਮੈਚ ਜੇਤੂ ਪਾਰੀ ਖੇਡੀ ਮੈਚ ਅੰਤ ‘ਚ ਰੋਮਾਂਚਕ ਅੰਦਾਜ਼ ‘ਚ ਸਮਾਪਤ ਹੋਇਆ ਐਂਡਰਿਊ ਟਾਈ ਦੇ ਆਖ਼ਰੀ ਓਵਰ ਦੀਆਂ ਪਹਿਲੀਆਂ ਦੋ ਗੇਂਦਾਂ ‘ਤੇ ਕੋਈ ਦੌੜ ਨਹੀਂ ਬਣੀ ਭਾਰਤੀ ਕਪਤਾਨ ਨੇ ਤੀਸਰੀ ਅਤੇ ਚੌਥੀ ਗੇਂਦ ‘ਤੇ ਲਗਾਤਾਰ ਦੋ ਚੌਕੇ ਜੜਦੇ ਹੋਏ ਭਾਰਤ ਨੂੰ ਜਿੱਤ ਦਿਵਾਈ ਅਤੇ ਲੜੀ ਡਰਾਅ ਕਰਵਾ ਦਿੱਤੀ ਵਿਰਾਟ ਦੇ ਨਾਲ ਦਿਨੇਸ਼ ਕਾਰਤਿਕ ਨੇ ਕੀਮਤੀ ਨਾਬਾਦ 22 ਦੌੜਾਂ ਬਣਾਈਆਂ ਦੋਵਾਂ ਨੇ ਪੰਜਵੀਂ ਵਿਕਟ ਲਈ ਸਿਰਫ਼ 39 ਗੇਂਦਾਂ ‘ਤੇ 60 ਦੌੜਾਂ ਦੀ ਮੈਚ ਜੇਤੂ ਨਾਬਾਦ ਭਾਈਵਾਲੀ ਕੀਤੀ
ਲੜੀ ਦਾ ਪਹਿਲਾ ਮੀਂਹ ਦੇ ਅੜਿੱਕੇ ਵਾਲਾ ਮੈਚ ਆਸਟਰੇਲੀਆ ਨੇ ਜਿੱਤਿਆ ਪਰ ਦੂਸਰਾ ਮੈਚ ਮੀਂਹ ਕਾਰਨ ਰੱਦ ਕਰਨਾ ਪਿਆ ਸੀ ਭਾਰਤ ਨੇ ਆਪਣੇ ਲਈ ਫੈਸਲਾਕੁਨ ਮੁਕਾਬਲੇ ‘ਚ ਚੁਣੌਤੀਪੂਰਨ ਟੀਚੇ ਦਾ ਪਿੱਛਾ ਕਰਦਿਆਂ ਚੰਗੀ ਸ਼ੁਰੂਆਤ ਕੀਤੀ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੇ ਪਹਿਲੀ ਵਿਕਟ ਲਈ ਸਿਰਫ਼ 5.3 ਓਵਰਾਂ ‘ਚ 67 ਦੌੜਾਂ ਠੋਕ ਦਿੱਤੀਆਂ ਪਰ ਇਸ ਸਕੋਰ ‘ਤੇ ਦੋਵੇਂ ਬੱਲੇਬਾਜ਼ ਲਗਾਤਾਰ ਓਵਰਾਂ ‘ਚ ਆਊਟ ਹੋ ਗਏ ਇਸ ਤੋਂ ਬਾਅਦ ਵਿਰਾਟ ਨੇ ਲੋਕੇਸ਼ ਰਾਹੁਲ ਨਾਲ ਸਕੋਰ ਨੂੰ 108 ਤੱਕ ਪਹੁੰਚਾਇਆ ਪਰ ਇੱਕ ਵਾਰ ਫਿਰ ਭਾਰਤ ਨੇ ਇੱਕ ਹੀ ਸਕੋਰ ‘ਤੇ ਦੋ ਵਿਕਟਾਂ ਗੁਆਈਆਂ
ਰਾਹੁਲ ਦੇ 13ਵੇਂ ਓਵਰ ‘ਚ ਆਊਟ ਹੋਣ ‘ਤੇ ਅਗਲੇ ਓਵਰ ਦੀ ਪਹਿਲੀ ਗੇਂਦ ‘ਤੇ ਰਿਸ਼ਭ ਪੰਤ ਵੀ ਆਪਣਾਂ ਖ਼ਾਤਾ ਖੋਲ੍ਹੇ ਬਿਨਾਂ ਆਪਣੀ ਵਿਕਟ ਗੁਆ ਬੈਠੇ 4 ਵਿਕਟਾਂ 108 ਦੇ ਸਕੋਰ ‘ਤੇ ਡਿੱਗਣ ਸਮੇਂ ਭਾਰਤੀ ਖ਼ੇਮੇ ‘ਤੇ ਚਿੰਤਾ ਦੇ ਬੱਦਲ ਮੰਡਰਾਉਣ ਲੱਗੇ ਸਨ ਪਰ ਵਿਰਾਟ ਨੇ ਆਪਣਾ 19ਵਾਂ ਟੀ20 ਅਰਧ ਸੈਂਕੜਾ ਜੜਦੇ ਹੋਏ ਭਾਰਤ ਨੂੰ ਦੋ ਗੇਂਦਾਂ ਬਾਕੀ ਰਹਿੰਦੇ ਜਿੱਤ ਦੀ ਮੰਜ਼ਿਲ ‘ਤੇ ਪਹੁੰਚਾ ਦਿੱਤਾ ਆਪਣੇ ਕਪਤਾਨ ਦਾ ਚੰਗਾ ਸਾਥ ਦਿੱਤਾ ਕਾਰਤਿਕ ਨੇ ਜਿੰਨਾਂ ਆਪਣੀ ਅਹਿਮੀਅਤ ਸਾਬਤ ਕਰਦੇ ਹੋਏ ਨਾਬਾਦ ਪਾਰੀ ਖੇਡੀ ਇਹ 9ਵਾਂ ਮੈਚ ਹੈ ਜਦੋਂ ਕਾਰਤਿਕ ਨੇ ਟੀਚੇ ਦਾ ਪਿੱਛਾ ਕਰਦਿਆਂ ਨਾਬਾਦ ਰਹਿ ਕੇ ਭਾਰਤ ਦੀ ਜਿੱਤ ‘ਚ ਅਹਿਮ ਭੁਮਿਕਾ ਨਿਭਾਈ ਹੈ ਜਦੋਂਕਿ ਜਿੰਨ੍ਹਾਂ ਦੋ ਮੈਚਾਂ ‘ਚ ਉਹ ਆਊਟ ਹੋਏ ਉਹਨਾਂ ਵਿੱਚ ਭਾਰਤ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ
4 ਵਿਕਟਾਂ ਲੈ ਕੇ ਪਾਂਡਿਆ ਰਹੇ ਮੈਨ ਆਫ਼ ਦ ਮੈਚ
ਇਸ ਤੋਂ ਪਹਿਲਾਂ ਲੈਫਟ ਆਰਮ ਸਪਿੱਨ ਹਰਫਨਮੌਲਾ ਕੁਰਣਾਲ ਪਾਂਡਿਆ ਨੇ ਆਪਣੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰਦੇ ਹੋਏ 4 ਵਿਕਟਾਂ ਲੈ ਕੇ ਆਸਟਰੇਲੀਆਈ ਬੱਲੇਬਾਜ਼ਾਂ ‘ਤੇ ਰੋਕ ਲਾਈ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਵੀ ਕਸੀ ਹੋਈ ਗੇਂਦਬਾਜ਼ੀ ਕਰਦੇ ਹੋਏ 4 ਓਵਰਾਂ ‘ਚ ਸਿਰਫ਼ 19 ਦੌੜਾਂ ਦੇ ਕੇ ਇੱਕ ਵਿਕਟ ਲਈ ਆਸਟਰੇਲੀਆਈ ਪਾਰੀ ‘ਚ ਕੋਈ ਅਰਧ ਸੈਂਕੜੇ ਨਹੀਂ ਲੱਗਾ ਪਰ 4 ਬੱਲੇਬਾਜ਼ਾਂ ਨੇ ਕੀਮਤੀ ਯੋਗਦਾਨ ਦੇ ਕੇ ਟੀਮ ਨੂੰ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ ਹਾਲਾਂਕਿ ਆਸਟਰੇਲੀਆ ਦੀ ਪਾਰੀ ‘ਚ ਇੱਕ ਵੀ ਛੱਕਾ ਨਹੀਂ ਲੱਗਾ
ਭਾਰਤ ਨੇ ਇਸ ਤਰ੍ਹਾਂ ਟੀ20 ਕ੍ਰਿਕਟ ‘ਚ ਆਪਣੀਆਂ ਪਿਛਲੀਆਂ 10 ਲੜੀਆਂ ‘ਚ ਆਪਣੇ ਅਜੇਤੂ ਰਹਿਣ ਨੂੰ ਬਰਕਰਾਰ ਰੱਖਿਆ ਭਾਰਤ ਨੇ 2017-18 ‘ਚ ਆਸਟਰੇਲੀਆ ਤੋਂ ਤਿੰਨ ਮੈਚਾਂ ਦੀ ਘਰੇਲੂ ਟੀ20 ਲੜੀ 1-1 ਨਾਲ ਡਰਾਅ ਖੇਡੀ ਸੀ ਅਤੇ ਹੁਣ ਆਸਟਰੇਲੀਆ ਦੀ ਧਰਤੀ ‘ਤੇ ਵੀ ਇਹ ਲੜੀ ਡਰਾਅ ਰਹੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।