ਕਿਹਾ, 2016 ਕਿਊਬਾ ‘ਚ ਚਾਰ ਸਾਲ ਦੀ ਗੱਲਬਾਤ ਤੋਂ ਬਾਅਦ ਸ਼ਾਂਤੀ ਸਮਝੌਤਾ ਕੀਤਾ ਸੀ
ਸੰਰਾ (ਏਜੰਸੀ)।
ਸੰਯੁਕਤ ਰਾਸ਼ਟਰ ਮਹਾਂ ਸਕੱਤਰ ਇਟੋਨੀਆ ਗੁਟੇਰੇਸ ਨੇ ਕੋਲੰਬਿਆ ‘ਚ ਸ਼ਾਂਤੀ ਬਹਾਲ ਕਰਨ ਦੀ ਤਰੱਕੀ ਦੀ ਸਲਾਘਾ ਕੀਤੀ ਹੈ। ਗੁਟੇਰੇਸ ਨੇ ਕੋਲੰਬਿਆ ਸਰਕਾਰ ਅਤੇ ਰੇਬੇਲ ਰੇਵੋਲੁਸ਼ਨਰੀ ਆਰੰਸ ਫੋਰਸ ਆਫ ਕੋਲੰਬਿਆ (ਫਾਰਸ) ਦੇ ‘ਚ ਸ਼ਾਂਤੀ ਸਮਝੌਤੇ ਦੀ ਦੂਜੀ ਵਰ੍ਹੇਗੰਢ ਮੌਕੇ ਸ਼ੁੱਕਰਵਾਰ ਨੂੰ ਕੋਲੰਬਿਆ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ, ਇਹ ਦੇਸ਼ ਲਈ ਇੱਕ ਇਤਿਹਾਸਿਕ ਘਟਨਾ ਤੇ ਦੁਨਿਆਂਭਰ ‘ਚ ਗੱਲਬਾਤ ਦੇ ਜ਼ਰੀਏ ਘਾਤਕ ਸੰਘਰਸ਼ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਪ੍ਰੇਰਨਾ ਦਾਇਕ ਹੈ। ਉਨ੍ਹਾਂ ਕਿਹਾ, ਪੰਜ ਦਹਾਕੇ ਤੋਂ ਜ਼ਿਆਦਾ ਸਮਾਂ ਤੱਕ ਸੰਘਰਸ਼ ਤੋਂ ਬਾਅਦ ਵਿਦਰੋਹੀਆਂ ਨੇ ਰਾਜਨੀਤੀ ਲਈ ਹਿੰਸਾ ਛੱਡਿਆ।
ਦਹਾਕਿਆਂ ਬਾਅਦ ਸਭ ਤੋਂ ਸ਼ਾਂਤੀਪੂਰਨ ਤਰੀਕੇ ਨਾਲ ਚੋਣੇ ਹੋਏ ਅਤੇ ਦੁਰੇਡਾ ਤੇ ਸੰਘਰਸ਼ ਪ੍ਰਭਾਵਿਤ ਖੇਤਰਾਂ ‘ਚ ਵਿਕਾਸ ਲਈ ਵਿਆਪਕ ਭਾਗੀਦਾਰੀ ਦੇ ਜ਼ਰੀਏ ਸਕੀਮਾਂ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਸ਼ਾਂਤੀ ਦੇ ਇਸ ਸ਼ੁਰੂਆਤੀ ਲਾਂਭਿਆਂ ਨੂੰ ਮਜਬੂਤ ਕਰਨ ਲਈ ਸਖਤ ਮਿਹਨਤ ਦੀ ਵਕਾਲਤ ਕਰਦਿਆਂ ਕਿਹਾ, ਇਸ ਟੀਚੇ ਨੂੰ ਅੰਤਰ ਰਾਸ਼ਟਰੀ ਸਮੁਦਾਏ ਦੇ ਸਹਿਯੋਗ ਨਾਲ ਸਰਕਾਰ ਤੇ ਸਰਕਾਰੀ ਸੰਸਥਾਵਾਂ, ਰਾਜਨੀਤਕ ਪਾਰਟੀਆਂ, ਨਿੱਜੀ ਖੇਤਰ ਤੇ ਨਾਗਰਿਕ ਸਮਾਜ ਦੇ ਕੰਸੋਲਿਡੇਟਿਡ ਕੋਸ਼ਿਸ਼ ਦੇ ਜ਼ਰੀਏ ਹਾਸਲ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਤਤਕਾਲੀਨ ਰਾਸ਼ਟਰਪਤੀ ਜੁਆਨ ਮੈਨੁਅਲ ਸੈਂਟੋਸ ਦੇ ਕਾਰਜਕਾਲ ‘ਚ ਕੋਲੰਬਿਆ ਦੀ ਸਰਕਾਰ ਨੇ ਫਾਰਸ ਦੇ ਵਿਦਰੋਹੀਆਂ ਨਾਲ ਨਵੰਬਰ 2016 ‘ਚ ਕਿਊਬਾ ‘ਚ ਚਾਰ ਸਾਲ ਦੀ ਗੱਲਬਾਤ ਤੋਂ ਬਾਅਦ ਸ਼ਾਂਤੀ ਸਮਝੌਤਾ ਕੀਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।