ਗੈਬਰਿਅਲ ਨੂੰ ਹਾਲ ਹੀ ‘ਚ ਆਈਸੀਸੀ ਕਾਨੂੰਨੀ ਜਾਬਤੇ ਦੇ ਉਲੰਘਣ ਲਈ ਦੋ ਡੀਮੈਰਿਟ ਅੰਕ ਅਤੇ 30 ਫੀਸਦੀ ਮੈਚ ਫੀਸ ਜ਼ੁਰਮਾਨੇ ਦੀ ਸਜਾ ਮਿਲੀ ਸੀ
ਮੀਰਪੁਰ, 23 ਨਵੰਬਰ
ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਸ਼ੈਨਨ ਗੈਬਰਿਅਲ ਆਪਣੇ ਖ਼ਾਤੇ ‘ਚ ਪੰਜ ਡੀਮੈਰਿਟ ਅੰਕਾਂ ਦੇ ਕਾਰਨ ਬੰਗਲਾਦੇਸ਼ ਵਿਰੁੱਧ ਅਗਲੇ ਹਫ਼ਤੇ ਤੋਂ ਹੋਣ
ਵਾਲੇ ਦੂਸਰੇ ਮੀਰਪੁਰ ਟੈਸਟ ਤੋਂ ਬਰਖ਼ਾਸਤ ਹੋ ਗਏ ਹਨ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈਸੀਸੀ) ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿ
ੰਡੀਜ਼ ਕ੍ਰਿਕਟਰ ਨੂੰ 24 ਮਹੀਨੇ ਅੰਦਰ ਪੰਜ ਡੀਮੈਰਿਟ ਅੰਕ ਮਿਲੇ ਹਨ ਜੋ ਇੱਕ ਟੈਸਟ ਮੈਚ ਤੋਂ ਬਰਖ਼ਾਸਤ ਕੀਤੇ ਜਾਣ ਦੇ ਬਰਾਬਰ ਹਨ ਗੈਬਰਿਅਲ ਨੂੰ ਹਾਲ ਹੀ ‘ਚ ਆਈਸੀਸੀ ਕਾਨੂੰਨੀ ਜਾਬਤੇ ਦੇ ਉਲੰਘਣ ਲਈ ਦੋ ਡੀਮੈਰਿਟ ਅੰਕ ਅਤੇ 30 ਫੀਸਦੀ ਮੈਚ ਫੀਸ ਜ਼ੁਰਮਾਨੇ ਦੀ ਸਜਾ ਮਿਲੀ ਸੀ
ਚਟਗਾਂਵ ਦੇ ਪਹਿਲੇ ਹੀ ਦਿਨ ਗੈਬਰਿਅਲ ਨੂੰ ਆਈਸੀਸੀ ਕਾਨੂੰਨਾਂ ਦਾ ਦੋਸ਼ੀ ਪਾਇਆ ਗਿਆ ਸੀ ਉੱਥੇ ਅਪਰੈਲ 2017 ‘ਚ ਪਾਕਿਸਤਾਨ ਵਿਰੁੱਧ ਜਮੈਕਾ ‘ਚ ਟੈਸਟ ਦੌਰਾਨ
ਉਸਨੂੰ ਤਿੰਨ ਡੀਮੈਰਿਟ ਅੰਕ ਅਤੇ ਮੈਚ ਫੀਸ ਦਾ 50 ਫੀਸਦੀ ਜੁਰਮਾਨਾ ਝੱਲਣਾ ਪਿਆ ਸੀ ਆਈਸੀਸੀ ਦੇ ਨਿਯਮਾਂ ਮੁਤਾਬਕ ਦੋ ਵਾਰ ਬਰਖ਼ਾਸਤਗੀ ਅੰਕ ਇੱਕ ਟੈਸਟ
ਜਾਂ ਦੋ ਇੱਕ ਰੋਜ਼ਾ ਜਾਂ ਦੋ ਟੀ20 ਅੰਤਰਰਾਸ਼ਟਰੀ ਮੈਚਾਂ ਦੇ ਬਰਾਬਰ ਹੁੰਦੇ ਹਨ ਇਹਨਾਂ ਵਿੱਚੋਂ ਜੋ ਵੀ ਪਹਿਲਾਂ ਹੋਵੇ ਅਜਿਹੇ ‘ਚ ਗੈਬਰਿਅਲ ਨੂੰ 30 ਨਵੰਬਰ ਤੋਂ 4 ਦਸੰਬਰ
ਤੱਕ ਹੋਣ ਵਾਲੇ ਮੀਰਪੁਰ ਟੇਸਟ ਤੋਂ ਬਾਹਰ ਕਰ ਦਿੱਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।