34 ਸਾਲਾਂ ਬਾਅਦ ਪਟਿਆਲਾ ਹਾਊਸ ਅਦਾਲਤ ਨੇ ਸੁਣਾਇਆ ਅਹਿਮ ਫੈਸਲਾ
ਦੋਸ਼ੀ ਠਹਿਰਾਏ ਗਏ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸੁਣਾਈ ਸਜ਼ਾ
ਏਜੰਸੀ, ਨਵੀਂ ਦਿੱਲੀ
ਸਾਬਕਾ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭੜਕੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਮਾਮਲੇ ’ਚ ਪਟਿਆਲਾ ਹਾਊਸ ਅਦਾਲਤ ਨੇ ਅੱਜ ਦੋਸ਼ੀ ਯਸ਼ਪਾਲ ਸਿੰਘ ਨੂੰ ਫਾਂਸੀ ਤੇ ਦੂਜੇ ਦੋਸ਼ੀ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ| ਅਦਾਲਤ ਨੇ 14 ਨਵੰਬਰ ਨੂੰ ਦੋਵਾਂ ਨੂੰ ਕਤਲ, ਕਤਲ ਦੀ ਕੋਸ਼ਿਸ਼, ਲੁੱਟ-ਖਸੁੱਟ, ਸਾੜ ਫੂਕ ਤੇ ਹੋਰ ਧਾਰਾਵਾਂ ’ਚ ਦੋਸ਼ੀ ਕਰਾਰ ਦਿੱਤਾ ਸੀ ਇਸ ਮਾਮਲੇ ’ਤੇ ਪਹਿਲਾਂ 15 ਨਵੰਬਰਨੂੰ ਫੈਸਲਾ ਸੁਣਾਇਆ ਜਾਣਾ ਸੀ ਪਰ ਅਦਾਲਤ ਨੇ ਮੁੱਦਈ ਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ 20 ਨਵੰਬਰ ਲਈ ਫੈਸਲਾ ਰਾਖਵਾਂ ਰੱਖ ਲਿਆ ਸੀ| ਅਡੀਸ਼ਨਲ ਸੈਸ਼ਨ ਜੱਜ ਅਜੈ ਪਾਂਡੇ ਨੇ ਦੋਵਾਂ ਨੂੰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭੜਕੇ ਦੰਗਿਆਂ ’ਚ ਮਹੀਪਾਲਪੁਰ ’ਚ ਇੱਕ ਨਵੰਬਰ 1983 ਨੂੰ ਦੋ ਨੌਜਵਾਨਾਂ ਨੂੰ ਹਰਦੇਵ ਸਿੰਘ ਤੇ ਅਵਤਾਰ ਸਿੰਘ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਸੀ 1984 ਦੇ ਦੰਗਿਆਂ ਦੀ ਜਾਂਚ ਨੂੰ 2015 ’ਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੂੰ ਸੌਂਪਿਆ ਗਿਆ ਸੀ| ਇਸ ਤੋਂ ਬਾਅਦ ਇਨ੍ਹਾਂ ਦੰਗਿਆਂ ਨਾਲ ਜੁੜੇ ਮਾਮਲੇ ’ਚ ਇਹ ਪਹਿਲਾ ਫੈਸਲਾ ਆਇਆ ਹੈ ਐਸਆਈਟੀ ਨੇ ਦੋਵਾਂ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਸੀ| ਮ੍ਰਿਤਕ ਹਰਦੇਵ ਸਿੰਘ ਦੇ ਭਾਈ ਸੰਤੋਖ਼ ਸਿੰਘ ਨੇ ਜਸਟਿਸ ਰੰਗਨਾਥ ਮਿਸ਼ਰਾ ਕਮਿਸ਼ਨ ਦੇ ਸਾਹਮਣੇ ਇੱਕ ਹਲਫਨਾਮਾ ਦਾਇਰ ਕਰਕੇ ਸ਼ਿਕਾਇਤ ਕੀਤੀ ਸੀ ਸਾਲ 1993 ’ਚ ਵਸੰਤ ਕੁੰਜ ਥਾਣੇ ’ਚ ਇਸ ਮਾਮਲੇ ’ਚ ਐਫਆਈਆਰ ਦਰਜ ਕੀਤੀ ਗਈ ਸੀ| ਦਿੱਲੀ ਪੁਲਿਸ ਹਾਲਾਂਕਿ ਸਬੂਤਾਂ ਦੀ ਘਾਟ ਕਾਰਨ 1994 ’ਚ ਇਸ ਮਾਮਲੇ ਨੂੰ ਬੰਦ ਕਰ ਚੁੱਕੀ ਸੀ ਬਾਅਦ ’ਚ ਐਸਆਈਟੀ ਨੇ ਜਾਂਚ ਸ਼ੁਰੂ ਕੀਤੀ ਤੇ ਅੱਜ ਮਾਮਲੇ ਦਾ ਫੈਸਲਾ ਆਇਆ ਸਿੱਖ ਦੰਗਿਆਂ ’ਚ 34 ਸਾਲਾਂ ਬਾਅਦ ਇਹ ਪਹਿਲਾ ਫੈਸਲਾ ਆਇਆ ਹੈ|
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।