ਗੁਰਦੁਆਰੇ ਦੀ ਤੀਜੀ ਮੰਜਿਲ ਦਾ ਪਿਛਲਾ ਹਿੱਸਾ ਡਿੱਗਣ ਨਾਲ ਹੋਈ ਤਿੰਨ ਵਿਅਕੀਤਆਂ ਦੀ ਮੌਤ
ਹਨੂੰਮਾਨਗੜ੍ਹ, ਏਜੰਸੀ।
ਰਾਜਸਥਾਨ ‘ਚ ਹਨੂੰਮਾਨਗੜ੍ਹ ਜਿਲ੍ਹੇ ਨੋਹਰ ਥਾਣਾ ਖੇਤਰ ‘ਚ ਅੱਜ ਇੱਕ ਗੁਰਦੁਆਰੇ ਦੀ ਉਸਾਰੀ ਅਧੀਨ ਕੰਧ ਡਿੱਗਣ ਨਾਲ ਤਿੰਨ ਸੇਵਾਦਾਰਾਂ ਦੀ ਮੌਤ ਹੋ ਗਈ ਜਦੋਂ ਤਿੰਨ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਨੋਹਰ ਦੇ ਸਰਕਲ ਪੁਲਿਸ ਇੰਸਪੈਕਟਰ ਈਸ਼ਵਰ ਸਿੰਘ ਨੇ ਦੱਸਿਆ ਕਿ ਨੋਹਰ ਤੋਂ ਕਰੀਬ ਪੰਜ ਕਿੱਲੋਮੀਟਰ ਦੂਰ ਸਹਾਰਣਾਂ ਦੀ ਢਾਣੀ ‘ਚ ਸਥਿਤ ਗੁਰਦੁਆਰੇ ‘ਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸ ਨਾਲ ਇੱਕ ਮੰਿਜਲਾ ਭਵਨ ‘ਤੇ ਦੂਜੀ ਮੰਜਿਲ ਦੀ ਉਸਾਰੀ ਤੋਂ ਬਾਅਦ ਤੀਜੀ ਮੰਜਿਲ ਦਾ ਕੰਮ ਚੱਲ ਰਿਹਾ ਸੀ। ਸ਼ਨਿੱਚਰਵਾਰ ਦੇਰ ਰਾਤ ਗੁਰਦੁਆਰੇ ਦੀ ਹੇਠਲੀ ਮੰਜਿਲ ‘ਚ ਸਥਿਤ ਇੱਕ ਕਮਰੇ ‘ਚ ਸੇਵਾਦਾਰ ਸੌ ਰਹੇ ਸਨ। ਸਵੇਰੇ ਕਰੀਬ ਪੌਦੇ ਤਿੰਨ ਵਜੇ ਅਚਾਨਕ ਉਸਾਰੀ ਵਾਲੀ ਤੀਜੀ ਮੰਜਿਲ ਦਾ ਪਿਛਲਾ ਹਿੱਸਾ ਢਹਿ ਗਿਆ ਇਸ ਨਾਲ ਪਹਿਲੀ ਤੇ ਦੂਜੀ ਮੰਜਿਲ ਵੀ ਢਹਿ ਗਈ। ਇਸ ਮਲਬੇ ‘ਚ ਹੇਠਲੀ ਮੰਜਿਲ ‘ਚ ਸੌ ਰਹੇ ਸੇਵਾਦਾਰ ਦੱਬ ਗਏ। ਉਨ੍ਹਾਂ ਦੱਸਿਆ ਕਿ ਤਿੰਲ ਵਜੇ ਇਸ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਮਲਬਾ ਹਟਾਕੇ ਤਿੰਨ ਵਿਅਕਤੀਆਂ ਨੂੰ ਕੱਢ ਕੇ ਨੋਹਰ ਦੇ ਸਰਕਾਰੀ ਹਸਪਤਾਲ ‘ਚ ਪਹੁੰਚਾਇਆ ਜਿੱਥੇ ਉਨ੍ਹਾਂ ਨੇ ਹਰਿਆਣਾ ਦੇ ਸਰਸਾ ਭੇਜ ਦਿੱਤਾ ਗਿਆ। ਕਾਫੀ ਮੁਸ਼ਕਲਾਂ ਤੋਂ ਬਾਅਦ ਤਿੰਨ ਸੇਵਾਦਾਰਾਂ ਨੂੰ ਵੀ ਕੱਢਿਆ ਗਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਗਈ। ਫਿਲਹਾਲ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਸਰਕਾਰੀ ਹਸਪਤਾਲ ‘ਚ ਭੇਜ ਦਿੱਤੀਆਂ ਗਈਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।