ਦਿੱਲੀ ਨੇ ਗੰਭੀਰ ਅਤੇ ਕਿੰਗਜ਼ ਪੰਜਾਬ ਨੇ ਯੁਵਰਾਜ ਨੂੰ ਛੱਡਿਆ
ਅੱਠ ਟੀਮਾਂ ਨੇ 44 ਵਿਦੇਸ਼ੀ ਖਿਡਾਰੀਆਂ ਸਮੇਤ 130 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ
18 ਦਸੰਬਰ ਨੂੰ ਜੈਪੁਰ ‘ਚ ਹੋਣ ਵਾਲੀ ਨੀਲਾਮੀ ‘ਚ 20 ਵਿਦੇਸ਼ੀ ਅਤੇ 50 ਭਾਰਤੀਆਂ ਸਮੇਤ ਕੁੱਲ 70 ਖਿਡਾਰੀ ਖ਼ਰੀਦੇ ਜਾਣੇ ਹਨ
ਨਵੀਂ ਦਿੱਲੀ, 15 ਨਵੰਬਰ
ਆਈਪੀਐਲ ਚੈਂਪੀਅਨ ਚੇਨਈ ਸੁਪਰਕਿੰਗਜ਼ ਨੇ ਆਪਣੇ ਸਭ ਤੋਂ ਸਫ਼ਲ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਰਾਇਲ ਚੈਲੰਜ਼ਰਸ ਬੰਗਲੁਰੂ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਆਈਪੀਐਲ 2019 ‘ਚ ਹੋਣ ਵਾਲੇ ਸੈਸ਼ਨ ਲਈ ਰਿਟੇਨ ਕੀਤਾ ਹੈ ਜਦੋਂਕਿ ਦਿੱਲੀ ਡੇਅਰਡੇਵਿਲਜ਼ ਨੇ ਗੌਤਮ ਗੰਭੀਰ ਅਤੇ ਕਿੰਗਜ਼ ਇਲੈਵਨ ਪੰਜਾਬ ਨੇ ਯੁਵਰਾਜ ਸਿੰਘ ਦਾ ਸਾਥ ਛੱਡ ਦਿੱਤਾ ਹੈ
ਆਈਪੀਐਲ 12 ਲਈ ਦਸੰਬਰ ‘ਚ ਹੋਣ ਵਾਲੀ ਨੀਲਾਮੀ ਤੋਂ ਪਹਿਲਾਂ ਅੱਠ ਫਰੈਂਚਾਈਜ਼ੀ ਟੀਮਾਂ ਨੇ ਰਿਟੇਨ ਕੀਤੇ ਅਤੇ ਰਿਲੀਜ਼ ਕੀਤੇ ਖਿਡਾਰੀਆਂ ਦਾ ਐਲਾਨ ਕੀਤਾ ਅੱਜ ਖਿਡਾਰੀਆਂ ਦਾ ਕਰਾਰ ਵਧਾਉਣ ਦਾ ਆਖ਼ਰੀ ਦਿਨ ਸੀ
ਚੇਨਈ ਦਾ ਦੋ ਸਾਲ ਦਾ ਕਰਾਰ ਸਮਾਪਤ ਹੋਣ ਤੋਂ ਬਾਅਦ ਵਾਪਸ ਆਪਣੀ ਪੁਰਾਣੀ ਟੀਮ ‘ਚ ਪਰਤੇ ਧੋਨੀ ਨੇ ਤੀਸਰੀ ਵਾਰ ਚੇਨਈ ਨੂੰ ਚੈਂਪੀਅਨ ਬਣਾਇਆ ਅਤੇ ਟੀਮ ਨੇ ਫਿਰ ਉਹਨਾਂ ‘ਤੇ ਭਰੋਸਾ ਦਿਖਾਇਆ ਵਿਰਾਟ ਹਾਲਾਂਕਿ ਬੰਗਲੁਰੂ ਨੂੰ ਚੈਂਪੀਅਨ ਨਹੀਂ ਬਣਾ ਪਾ ਰਹੇ ਪਰ ਬੰਗਲੁਰੂ ਨੇ ਇਸ ਧੁਰੰਦਰ ਬੱਲੇਬਾਜ਼ ‘ਤੇ ਆਪਣਾ ਭਰੋਸਾ ਕਾਇਮ ਰੱਖਿਆ ਹੈ
11ਵੇਂ ਸੈਸ਼ਨ ‘ਚ ਕੋਲਕਾਤਾ ਨਾਈਟਰਾਈਡਰਜ਼ ਦਾ ਸਾਥ ਛੱਡ ਕੇ ਵਾਪਸ ਦਿੱਲੀ ਟੀਮ ‘ਚ ਪਰਤੇ ਗੰਭੀਰ ਦਾ ਦਿੱਲੀ ਨਾਲ ਕੁਝ ਮਹੀਨੇ ਹੀ ਸਾਥ ਰਿਹਾ ਗੰਭੀਰ ਨੇ ਲਗਾਤਾਰ ਹਾਰ ਮਿਲਣ ‘ਤੇ ਸੈਸ਼ਨ ਦੇ ਵਿੱਚ ਹੀ ਦਿੱਲੀ ਦੀ ਕਪਤਾਨੀ ਛੱਡ ਦਿੱਤੀ ਸੀ ਪਰ ਟੀਮ ਨੇ ਬਾਅਦ ਦੇ ਮੈਚਾਂ ‘ਚ ਉਹਨਾਂ ਨੂੰ ਇੱਕ ਖਿਡਾਰੀ ਦੇ ਤੌਰ ‘ਤੇ ਵੀ ਨਹੀਂ ਖਿਡਾਇਆ ਸੀ ਅਤੇ ਹੁਣ ਉਹਨਾਂ ਨੂੰ ਟੀਮ ਤੋਂ ਹੀ ਰਿਲੀਜ਼ ਕਰ ਦਿੱਤਾ
ਮੁੰਬਈ ਇੰਡੀਅੰਜ਼ ਨੇ ਵੀ ਆਪਣੇ ਸਭ ਤੋ ਸਫ਼ਲ ਕਪਤਾਨ ਰੋਹਿਤ ਸ਼ਰਮਾ ਨੂੰ ਰਿਟੇਨ ਕੀਤਾ ਹੈ ਧੋਨੀ ਅਤੇ ਰੋਹਿਤ ਨੂੰ ਜਿੱਥੇ 15-15 ਕਰੋੜ ਰੁਪਏ ਮਿਲਣਗੇ ਉੱਥੇ ਵਿਰਾਟ ਨੂੰ 17 ਕਰੋੜ ਰੁਪਏ ਮਿਲਣਗੇ 15 ਕਰੋੜ ਦੇ ਪੈਕੇਜ਼ ‘ਚ ਨੌਜਵਾਨ ਵਿਸਫੋਟਕ ਬੱਲੇਬਾਜ਼ ਰਿਸ਼ਭ ਪੰਤ ਸ਼ਾਮਲ ਹੈ ਜਿਸ ਨੂੰ ਦਿੱਲੀ ਨੇ ਰਿਟੇਨ ਕੀਤਾ ਹੈ
ਚੇਨਈ ਨੇ ਸੁਰੇਸ਼ ਰੈਨਾ 11 ਕਰੋੜ, ਪੰਜਾਬ ਨੇ ਲੋਕੇਸ਼ ਰਾਹੁਲ 11 ਕਰੋੜ, ਕੋਲਕਾਤਾ ਨੇ ਸੁਨੀਲ ਨਾਰਾਇਣ 12.50 ਕਰੋੜ, ਰਾਜਸਥਾਨ ਨੇ ਸਟੀਵ ਸਮਿੱਥ ਅਤੇ ਬੇਨ ਸਟੋਕਸ ਦੋਵੇਂ 12.50 ਕਰੋੜ, ਮੁੰਬਈ ਨੇ ਹਾਰਦਿਕ ਪਾਂਡਿਆ 11 ਕਰੋੜ, ਬੰਗਲੁਰੂ ਨੇ ਏਬੀ ਡਿਵਿਲਿਅਰਜ਼ 11 ਕਰੋੜ ਅਤੇ ਹੈਦਰਾਬਾਦ ਨੇ ਡੇਵਿਡ ਵਾਰਨਰ 12.50 ਕਰੋੜ ਅਤੇ ਮਨੀਸ਼ ਪਾਂਡੇ 11 ਕਰੋੜ ਨੂੰ ਰਿਟੇਨ ਕੀਤਾ ਹੈ
ਸਮਿੱਥ ਅਤੇ ਵਾਰਨਰ ਪਾਬੰਦੀ ਤੋਂ ਬਾਅਦ ਉਹਨਾਂ ਦੀਆਂ ਟੀਮਾਂ ਨੇ ਉਹਨਾਂ ਨੂੰ ਆਪਸੀ ਸਹਿਮਤੀ ਨਾਲ ਹਟਾ ਦਿੱਤਾ ਸੀ ਹੁਣ ਇਹ ਦੋਵੇਂ ਕ੍ਰਿਕਟਰ ਵਾਪਸੀ ਦੀ ਤਿਆਰੀ ਦੇ ਤਹਿਤ ਆਸਟਰੇਲੀਆਈ ਕ੍ਰਿਕਟ ‘ਚ ਖੇਡ ਰਹੇ ਹਨ ਅਤੇ ਉਹਨਾਂ ਦੀਆਂ ਟੀਮਾਂ ਨੇ ਉਹਨਾਂ ਨੂੰ ਆਈਪੀਐਨ ਦੇ ਅਗਲੇ ਸੈਸ਼ਨ ਲਈ ਰਿਟੇਨ ਕੀਤਾ ਹੈ
ਪੰਜਾਬ ਟੀਮ ਨੇ ਆਖਰ ਯੁਵਰਾਜ ਦਾ ਸਾਥ ਛੱਡ ਦਿੱਤਾ ਹੈ ਪਰ ਧੁਰੰਦਰ ਕੈਰੇਬਿਆਈ ਬੱਲੇਬਾਜ਼ ਕ੍ਰਿਸ ਗੇਲ ਨੂੰ 2 ਕਰੋੜ ਰੁਪਏ ਦੀ ਕੀਮਤ ‘ਤੇ ਰਿਟੇਨ ਕਰ ਲਿਆ ਹੈ
ਚੇਨਈ ਨੇ ਸਭ ਤੋਂ ਜ਼ਿਆਦਾ ਅੱਠ ਵਿਦੇਸ਼ੀ ਖਿਡਾਰੀਆਂ ਸਮੇਤ 23 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ ਜਿਸ ਤੋਂ ਬਾਅਦ ਹੁਣ ਉਹਨਾਂ ਕੋਲ ਦੋ ਭਾਰਤੀ ਖਿਡਾਰੀਆਂ ਲਈ ਜਗ੍ਹਾ ਬਚੀ ਹੈ
ਹੈਦਰਾਬਾਦ ਨੇ 6 ਵਿਦੇਸ਼ੀ ਖਿਡਾਰੀ ਸਮੇਤ 20 ਖਿਡਾਰੀਆਂ,
ਦਿੱਲੀ ਨੇ 5 ਵਿਦੇਸ਼ੀ ਖਿਡਾਰੀਆਂ ਸਮੇਤ 15 ਖਿਡਾਰੀਆਂ,
ਪੰਜਾਬ ਨੇ 4 ਵਿਦੇਸ਼ੀ ਖਿਡਾਰੀਆਂ ਸਮੇਤ 10 ਖਿਡਾਰੀਆਂ,
ਕੋਲਕਾਤਾ ਨੇ 3 ਵਿਦੇਸ਼ੀ ਖਿਡਾਰੀਆਂ ਸਮੇਤ 13 ਖਿਡਾਰੀਆਂ,
ਮੁੰਬਈ ਨੇ 7 ਵਿਦੇਸ਼ੀ ਖਿਡਾਰੀਆਂ ਸਮੇਤ 18 ਖਿਡਾਰੀਆਂ,
ਰਾਜਸਥਾਨ ਨੇ 5 ਵਿਦੇਸ਼ੀ ਖਿਡਾਰੀਆਂ ਸਮੇਤ 16 ਖਿਡਾਰੀਆਂ ਅਤੇ
ਬੰਗਲੁਰੂ ਨੇ 6 ਵਿਦੇਸ਼ੀ ਖਿਡਾਰੀਆਂ ਸਮੇਤ 15 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ
ਦਿੱਲੀ ਦੇ ਕੁਲ ਹੁਣ 10, ਪੰਜਾਬ ਕੋਲ ਸਭ ਤੋਂ ਜ਼ਿਆਦਾ 15, ਕੋਲਕਾਤਾ ਕੋਲ 12, ਮੁੰਬਈ ਕੋਲ 7, ਰਾਜਸਥਾਨ ਕੋਲ 9, ਬੰਗਲੁਰੂ ਕੋਲ 10 ਅਤੇ ਹੈਦਰਾਬਾਦ ਕੋਲ ਪੰਜ ਖਿਡਾਰੀਆਂ ਲਈ ਜਗ੍ਹਾ ਬਚੀ ਹੈ ਪੰਜਾਬ ਕੋਲ ਸਭ ਤੋਂ ਜ਼ਿਆਦਾ 36.20 ਕਰੋੜ ਰੁਪਏ ਬਚੇ ਹਨ ਚੇਨਈ ਕੋਲ 8.40 ਕਰੋੜ, ਦਿੱਲੀ ਕੋਲ 25.50, ਕੋਲਕਾਤਾ ਕੋਲ 15.20 ਕਰੋੜ, ਮੁੰਬਈ ਕੋਲ 11.15, ਰਾਜਸਥਾਨ ਕੋਲ 20.95, ਬੰਗਲੁਰੂ ਕੋਲ 18.15 ਅਤੇ ਹੈਦਰਾਬਾਦ ਕੋਲ 9.70 ਕਰੋੜ ਰੁਪਏ ਬਚੇ ਹਨ
ਆਈਪੀਐਲ 12 ਲਈ 18 ਦਸੰਬਰ ਨੂੰ ਜੈਪੁਰ ‘ਚ ਹੋਣ ਵਾਲੀ ਨੀਲਾਮੀ ‘ਚ 20 ਵਿਦੇਸ਼ੀ ਅਤੇ 50 ਭਾਰਤੀਆਂ ਸਮੇਤ ਕੁੱਲ 70 ਖਿਡਾਰੀ ਖ਼ਰੀਦੇ ਜਾਣੇ ਹਨ ਟੀਮਾਂ ਨੇ ਖਿਡਾਰੀਆਂ ਨੂੰ ਰਿਟੇਨ ਕਰਨ ‘ਚ 510.75 ਕਰੋੜ ਰੁਪਏ ਖ਼ਰਚ ਕਰ ਦਿੱਤੇ ਹਨ ਜਦੋਂਕਿ 145.25 ਕਰੋੜ ਰੁਪਏ ਦਾ ਸੈਲਰੀ ਕੈਪ ਬਾਕੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।