2 ਨਵੰਬਰ ਨੂੰ ਹੋਈ ਸੀ ਨਾਮਜ਼ਦਗੀ ਪੱਤਰ ਭਰਨ ਦੀ ਸ਼ੁਰੂਆਤ
ਭੋਪਾਲ (ਏਜੰਸੀ)। ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਨਾਂਅ ਵਾਪਸ ਲੈਣ ਦੀ ਸਮਾਂ ਹੱਦ ਖ਼ਤਮ ਹੋਣ ਤੋਂ ਬਾਅਦ ਵੀ ਪਾਰਟੀ ਲਕੀਰ ਨੂੰ ਨਾ ਮੰਨਣ ਵਾਲੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਲਗਭਗ ਪੰਜ ਦਰਜਨ ਨੇਤਾਵਾਂ ਨੂੰ ਪ੍ਰਦੇਸ਼ ਸੰਗਠਨ ਨੇ ਛੇ ਸਾਲ ਲਈ ਬਾਹਰ ਕਰ ਦਿੱਤਾ। ਭਾਜਪਾ ਦੇ ਸੂਤਰਾਂ ਨੇ ਅੱਜ ਇੱਥੇ ਯੂਨੀਵਾਰਤਾ ਨੂੰ ਦੱਸਿਆ ਕਿ ਕੱਲ੍ਹ ਨਾਂਅ ਵਾਪਸੀ ਦਾ ਆਖ਼ਰੀ ਦਿਨ ਸੀ।
ਪਾਰਟੀ ਅਜਿਹੇ ਨੇਤਾਵਾਂ ਨੂੰ ਪਾਰਟੀ ਦੇ ਅਧਿਕਾਰਿਤ ਉਮੀਦਵਾਰ ਦੇ ਖਿਲਾਫ ਚੋਣ ਨਾ ਲੜਨ ਲਈ ਮਨਾ ਰਹੀ ਸੀ, ਜਿਨ੍ਹਾਂ ਨੇ ਕਿਸੇ ਹੋਰ ਦਲ ਦੇ ਟਿਕਟ ਉੱਤੇ ਜਾਂ ਆਜ਼ਾਦ ਉਮੀਦਵਾਰ ਦੇ ਰੂਪ ਵਿੱਚ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਲਗਭਗ ਇੱਕ ਦਰਜਨ ਆਗੂਆਂ ਨੇ ਨਾਂਅ ਵਾਪਸ ਲੈ ਲਿਆ ਪਰ ਪੰਜ ਦਰਜ਼ਨ ਨੇਤਾ ਨਹੀਂ ਮੰਨੇ। ਸੂਤਰਾਂ ਅਨੁਸਾਰ ਕੱਲ੍ਹ ਦੇਰ ਰਾਤ ਪ੍ਰਦੇਸ਼ ਪ੍ਰਧਾਨ ਰਾਕੇਸ਼ ਸਿੰਘ ਦੀ ਹਾਜ਼ਰੀ ‘ਚ ਹੁਈ ਉੱਤਮ ਨੇਤਾਵਾਂ ਦੀ ਬੈਠਕ ‘ਚ ਬਗਾਵਤੀ ਤੇਵਰ ਵਿਖਾਉਣ ਵਾਲੇ ਅਜਿਹੇ ਸਾਰੇ ਨੇਤਾਵਾਂ ਨੂੰ ਛੇ ਸਾਲ ਲਈ ਬਾਹਰ ਕਰ ਦਿੱਤਾ ਗਿਆ।
ਰਾਜ ਵਿੱਚ ਸਾਰੇ 230 ਸੀਟਾਂ ਲਈ ਨਾਮਾਂਕਨਪਤਰ ਦਾਖਲ ਕਰਨ ਦਾ ਕਾਰਜ 2 ਨਵੰਬਰ ਨੂੰ ਸ਼ੁਰੂ ਹੋਇਆ ਸੀ ਅਤੇ ਨੌਂ ਨਵੰਬਰ ਤੱਕ 4157 ਪ੍ਰਤਿਆਸ਼ੀਆਂ ਵਲੋਂ ਨਾਮਾਂਕਨਪਤਰ ਦਾਖਲ ਕੀਤੇ ਗਏ। ਨਾਂਅ ਵਾਪਸੀ ਦੇ ਆਖਰੀ ਦਿਨ ਬੁੱਧਵਾਰ ਨੂੰ 556 ਉਮੀਦਵਾਰਾਂ ਨੇ ਨਾਂਅ ਵਾਪਸ ਲਈ ਅਤੇ ਹੁਣ ਲਗਭਗ 2900 ਉਮੀਦਵਾਰ ਮੈਦਾਨ ‘ਚ ਹਨ। ਬਾਕੀ ਲਗਭਗ ਸੱਤ ਸੌ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਾਂਚ ਦੌਰਾਨ ਤਕਨੀਕੀ ਖਾਮੀਆਂ ਕਾਰਨ ਰੱਦ ਕਰ ਦਿੱਤੇ ਗਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।