ਸਹੀ ਸਮੇਂ ‘ਤੇ ਮੀਟਿੰਗ ਤੈਅ ਕਰਨ ਦੀ ਆਸ : ਨੌਅਰਟ
ਵਾਸਿੰਗਟਨ (ਏਜੰਸੀ)। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਅਤੇ ਉੱਤਰ ਕੋਰੀਆ ਦੇ ਉੱਚ ਪੱੱਧਰੀ ਅਧਿਕਾਰੀਆਂ ਵਿਚਕਾਰ ਛੇਤੀ ਬੈਠਕ ਦੀ ਉਮੀਦ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੀਦਰ ਨੌਅਰਟ ਨੇ ਇਹ ਜਾਣਕਾਰੀ ਦਿੱਤੀ। ਸ੍ਰੀ ਪੋਂਪਿਓ ਅਤੇ ਉੱਤਰ ਕੋਰੀਆ ਦੇ ਉੱਪ ਪ੍ਰਧਾਨ ਕਿੰਮ ਯੋਂਗ ਚੋਲ ਦਰਮਿਆਨ ਨਿਊਯਾਰਕ ‘ਚ ਪਿਛਲੇ ਹਫ਼ਤੇ ਮੀਟਿੰਗ ਤੈਅ ਕੀਤੀ ਗਈ ਸੀ, ਇੱਥੇ ਦੋਵਾਂ ਅਧਿਕਾਰੀਆਂ ਨੂੰ ਕੋਰੀਆਈ ਪ੍ਰਾਇਦੀਪ ‘ਤੇ ਪਰਮਾਣੂ ਹਥਿਆਰਬੰਦੀ ਨੂੰ ਲੈ ਕੇ ਚਰਚਾ ਵਧਾਉਣ ਦੀ ਉਮੀਦ ਸੀ ਪਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਨੌਅਰਟ ਨੇ ਮੰਗਲਵਾਰ ਨੂੰ ਕਿਹਾ ਕਿ ਅਸੀਂ ਸਹੀ ਸਮੇਂ ‘ਤੇ ਮੀਟਿੰਗ ਤੈਅ ਕਰਨ ਦੀ ਆਸ ਕਰਦੇ ਹਾਂ, ਇਹ ਕੁਝ ਅਜਿਹਾ ਹੈ ਜੋ ਸਾਡੇ ਲਈ ਮਹੱਤਵਪੂਰਨ ਹੈ।
ਕੋਰੀਆਈ ਪ੍ਰਾਇਦੀਪ ‘ਤੇ ਲੰਮੇਂ ਸਮੇਂ ਤੋਂ ਚੱਲੇ ਆ ਰਹੇ ਤਣਾਅ ਨੂੰ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਏ-ਇਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਇਸ ਸਾਲ ਦੇ ਸ਼ੁਰੂ ‘ਚ ਇਤਿਹਾਸਿਕ ਸਿਖ਼ਰ ਸੰਮੇਲਨ ‘ਚ ਪਰਮਾਣੂ ਹਥਿਆਰਬੰਦੀ ਦੀ ਵਚਨਬੱਧਤਾ ਪ੍ਰਗਟ ਕਰ ਕੇ ਘੱਟ ਕਰ ਦਿੱਤਾ ਸੀ। ਸ੍ਰੀ ਟਰੰਪ ਨੇ ਪਿਛਲੇ ਹਫ਼ਤੇ ਕਿਹਾ ਕਿ ਉਹ 2019 ਦੇ ਸ਼ੁਰੂ ‘ਚ ਸ੍ਰੀ ਕਿਮ ਨਾਲ ਮਿਲਣ ਦੀ ਉਮੀਦ ਕਰਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।