ਵਿਰਾਟ-ਬੁਮਰਾਹ ਦਾ ਜਲਵਾ ਜਾਰੀ;ਇੱਕ ਰੋਜ਼ਾ ‘ਚ ਟਾੱਪ ‘ਤੇ ਬਰਕਰਾਰ

ਗੇਂਦਬਾਜ਼ਾਂ ਂਚ ਟਾੱਪ 5 ਂਚ ਤਿੰਨ ਭਾਰਤੀ

 

 

ਦੁਬਈ, 13 ਨਵੰਬਰ 
ਭਾਰਤੀ ਕਪਤਾਨ ਵਿਰਾਟ ਕੋਹਲੀ ਆਈਸੀਸੀ ਦੀ ਤਾਜ਼ਾ ਜਾਰੀ ਇੱਕ ਰੋਜ਼ਾ ਅੰਤਰਰਾਸ਼ਟਰੀ ਰੈਂਕਿੰਗ ‘ਚ ਬੱਲੇਬਾਜ਼ਾਂ ‘ਚ ਆਪਣੇ ਅੱਵਲ ਸਥਾਨ ‘ਤੇ ਬਰਕਰਾਰ ਹਨ ਜਦੋਂਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਗੇਂਦਬਾਜ਼ਾਂ ‘ਚ ਨੰਬਰ ਇੱਕ ਰੈਂਕਿੰਗ ‘ਤੇ ਹਨ ਪਾਕਿਸਤਾਨ ਵਿਰੁੱਧ ਦੋ ਮੈਚਾਂ ‘ਚ 80 ਤੇ ਨਾਬਾਦ 86 ਦੌੜਾਂ ਦੀ ਪਾਰੀ ਖੇਡਣ ਵਾਲੇ ਨਿਊਜ਼ੀਲੈਂਡ ਦੇ ਤਜ਼ਰਬੇਕਾਰ ਬੱਲੇਬਾਜ਼ ਰਾਸ ਟੇਲਰ ਇੰਗਲੈਂਡ ਦੇ ਜੋ ਰੂਟ ਅਤੇ ਪਾਕਿਸਤਾਨ ਦੇ ਬਾਬਰ ਆਜਮ ਨੂੰ ਪਛਾੜ ਕੇ ਆਪਣੇ ਕਰੀਅਰ ਦੀ ਸਰਵÀੁੱਚ ਰੈਂਕਿੰਗ, ਤੀਸਰੇ ਸਥਾਨ ‘ਤੇ ਪਹੁੰਚ ਗਏ ਹਨ

 

ਬੱਲਬਾਜ਼ਾਂ ‘ਚ ਅੱਵਲ 10 ‘ਚ ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੁ ਪਲੇਸਿਸ ਤਿੰਨ ਸਥਾਨ ਉੱਪਰ ਉੱਠ ਕੇ ਸੱਤਵੇਂ ਨੰਬਰ ‘ਤੇ ਆ ਗਏ ਹਨ ਜਦੋਂਕਿ ਨਿਊਜ਼ੀਲੈਂਡ ਦੇ ਕੇਨ ਵਿਲਿਅਮਸਨ ਅਤੇ ਕਵਿੰਟਨ ਡੀ ਕਾਕ ਨੂੰ ਦੋ ਸਥਾਨ ਦਾ ਨੁਕਸਾਨ ਉਠਾਉਣਾ ਪਿਆ ਹੈ

 

 

ਵਿਰਾਟ ਦੇ ਰੇਟਿੰਗ ਅੰਕਾਂ ਇਜ਼ਾਫ਼ਾ ਹੋਇਆ ਹੈ ਜੋ ਵਧ ਕੇ 899 ਪਹੁੰਚ ਗਏ ਹਨ ਉੱਥੇ ਉਪਕਪਤਾਨ ਰੋਹਿਤ ਸ਼ਰਮਾ ਵੀ ਆਪਣੇ ਦੂਸਰੇ ਸਥਾਨ ‘ਤੇ ਬਰਕਰਾਰ ਹਨ ਇੱਕ ਰੋਜ਼ਾ ‘ਚ ਅੱਵਲ 10 ਬੱਲੇਬਾਜ਼ਾਂ ‘ਚ ਵਿਰਾਟ ਅਤੇ ਰੋਹਿਤ ਤੋਂ ਇਲਾਵਾ ਸ਼ਿਖਰ ਧਵਨ ਅੱਠਵੇਂ ਨੰਬਰ ‘ਤੇ ਹੋਰ ਭਾਰਤੀ ਬੱਲੇਬਾਜ਼ ਹਨ ਜਦੋਂਕਿ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ 20ਵੇਂ ਨੰਬਰ ‘ਤੇ ਹਨ

 

 

ਗੇਂਦਬਾਜ਼ਾਂ ‘ਚ ਟਾਪ 5 ‘ਚ ਤਿੰਨ ਭਾਰਤੀ ਖਿਡਾਰੀਆਂ ਨੇ ਜਗ੍ਹਾ ਬਣਾਈ ਹੈ ਜਿਸ ਵਿੱਚ ਬੁਮਰਾਹ 841 ਰੇਟਿੰਗ ਅੰਕਾਂ ਨਾਲ ਅੱਵਲ ਸਥਾਨ ‘ਤੇ ਕਾਇਮ ਹਨ ਜਦੋਂਕਿ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਤੀਸਰਾ ਸਥਾਨ ਬਰਕਰਾਰ ਰੱਖਿਆ ਹੈ ਅਤੇ ਯੁਜਵਿੰਦਰ ਚਹਿਲ ਤਿੰਨ ਸਥਾਨ ਉੱਠਕੇ ਪੰਜਵੇਂ ਨੰਬਰ ‘ਤੇ ਹਨ

 

ਟੀਮ ਰੈਂਕਿੰਗ ‘ਚ ਭਾਰਤ 121 ਅੰਕਾਂ ਨਾਲ ਦੂਸਰੇ ਸਥਾਨ ‘ਤੇ ਬਰਕਰਾਰ ਹੈ ਜਦੋਂਕਿ ਇੰਗਲੈਂਡ 126 ਅੰਕਾਂ ਨਾਲ ਸਿਖ਼ਰਲੇ ਸਥਾਨ ‘ਤੇ ਹੈ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।