ਟੀ20 ਰੈਂਕਿੰਗ: ਭਾਰਤ ਨੇ ਕੀਤੀ ਜਗ੍ਹਾ ਮਜ਼ਬੂਤ

ਕੁਲਦੀਪ ਕਰੀਅਰ ਦੇ ਸਰਵਸ੍ਰੇਸ਼ਠ ਮੁਕਾਮ ‘ਤੇ

 

ਨਵੀਂ ਦਿੱਲੀ, 12 ਨਵੰਬਰ
ਐਤਵਾਰ ਨੂੰ ਵੈਸਟਇੰਡੀਜ਼ ਵਿਰੁੱਧ ਟੀ20 ਲੜੀ ‘ਚ ਭਾਰਤ ਨੇ ਕਲੀਨ ਸਵੀਪ ਕਰਦੇ ਹੀ ਤਾਜ਼ਾ ਟੀ20 ਰੈਂਕਿੰਗ ‘ਚ ਆਪਣਾ ਜਗ੍ਹਾ ਮਜ਼ਬੂਤ ਕਰ ਲਈ 2006 ਦੇ ‘ਬਲਿਊ ਬ੍ਰਿਗੇਡ’ ਨੇ 107 ਟੀ20 ਮੁਕਾਬਲੇ ਖੇਡੇ 68 ਜਿੱਤ ਅਤੇ 36 ਹਾਰ ਦੇ ਨਾਲ ਉਸਦੀ ਜਿੱਤ ਫ਼ੀਸਦ 65.23 ਦੀ ਰਹੀ ਦੂਸਰੇ ਪਾਸੇ ਟੀ20 ਦੀ ਨੰਬਰ ਇੱਕ ਟੀਮ ਪਾਕਿਸਤਾਨ ਦਾ ਫ਼ੀਸਦ 65.10 ਦਾ ਹੈ
ਭਾਰਤ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਵੈਸਟਇੰਡੀਜ਼ ਵਿਰੁੱਧ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਆਈਸੀਸੀ ਦੀ ਤਾਜ਼ਾ ਜਾਰੀ ਟੀ20 ਗੇਂਦਬਾਜ਼ੀ ਰੈਂਕਿੰਗ ‘ਚ ਕੁਲਦੀਪ ਨੇ 14 ਸਥਾਨ ਦੀ ਛਾਲ ਲਾਈ ਹੈ ਉਹ ਗੇਂਦਬਾਜ਼ੀ ਰੈਂਕਿੰਗ ‘ਚ 34ਵੇਂ ਸਥਾਨ ਤੋਂ ਉੱਠ ਕੇ 23ਵੇਂ ਸਥਾਨ ‘ਤੇ ਆ ਗਿਆ ਹੈ ਵਿੰਡੀਜ਼ ਵਿਰੁੱਧ ਤੀਸਰੇ ਮੈਚ ਆਰਾਮ ਕਰਨ ਵਾਲੇ ਕੁਲਦੀਪ ਨੇ ਦੋ ਮੁਕਾਬਲਿਆਂ ‘ਚ 5.6 ਇਕਾਨਮੀ ਨਾਲ ਕੁੱਲ 5 ਵਿਕਟਾਂ ਝਟਕਾਈਆਂ
ਟੀ20 ‘ਚ ਚੌਥਾ ਸੈਂਕੜਾ ਲਾ ਕੇ ਇਤਿਹਾਸ ਰਚਣ ਵਾਲੇ ਰੋਹਿਤ ਸ਼ਰਮਾ ਨੂੰ ਬੱਲੇਬਾਜ਼ੀ ਰੈਂਕਿੰਗ ‘ਚ ਤਿੰਨ ਸਥਾਨਾਂ ਦਾ ਫ਼ਾਇਦਾ ਹੋਇਆ ਹੈ ਜਦਕਿ ਸ਼ਿਖਰ ਧਵਨ ਨੇ ਪੰਜ ਸਥਾਨ ਦੀ ਛਾਲ ਲਾਈ ਹੈ ਰੋਹਿਤ ਟੀ20 ਬੱਲੇਬਾਜ਼ੀ ਰੈਂਕਿੰਗ ‘ਚ 7ਵੇਂ ਜਦੋਂਕਿ ਧਵਨ 16ਵੇਂ ਸਥਾਨ ‘ਤੇ ਆ ਗਏ ਹਨ
ਟੀਮ ਰੈਂਕਿੰਗ ਦੀ ਗੱਲ ਕਰੀਏ ਤਾਂ ਭਾਰਤ ਨੂੰ ਵੈਸਟਇੰਡੀਜ਼ ਵਿਰੁੱਧ ਕਲੀਨ ਸਵੀਪ ਕਾਰਨ ਤਿੰਨ ਅੰਕ ਮਿਲੇ ਅਤੇ ਟੀਮ

 

 

ਤੀਸਰੇ ਤੋਂ ਦੂਸਰੇ ਨੰਬਰ ‘ਤੇ ਆ ਗਈ ਹੈ ਪਾਕਿਸਤਾਨ ਦੀ ਟੀਮ ਨੂੰ ਆਸਟਰੇਲੀਆ ‘ਤੇ 3-0 ਦੀ ਜਿੱਤ ਨਾਲ ਦੋ ਅੰਕ ਮਿਲੇ ਹਨ ਉਹ 138 ਅੰਕ ਲੈ ਕੇ ਪਹਿਲਾਂ ਹੀ ਨੰਬਰ 1 ‘ਤੇ ਬਣਿਆ ਹੋਇਆ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।