ਪਹਿਲੀ ਵਾਰ ਭਾਰਤੀ ਮਹਿਲਾ ਜਾਂ ਪੁਰਸ਼ ਟੀਮ ਨੇ ਨਿਊਜ਼ੀਲੈਂਡ ਨੂੰ ਟੀ20 ਵਿਸ਼ਵ ਕੱਪ ‘ਚ ਮਾਤ ਦਿੱਤੀ
ਗੁਆਨਾ, 10 ਨਵੰਬਰ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਈਸੀਸੀ ਮਹਿਲਾ ਵਿਸ਼ਵ ਕੱਪ ਟੀ20 ਦੇ ਉਦਘਾਟਨ ਮੈਚ ‘ਚ ਗਰੁੱਪ ਬੀ ਦੇ ਆਪਣੇ ਪਹਿਲੇ ਮੈਚ ‘ਚ ਨਿਊਜ਼ੀਲੈਂਡ ਨੂੰ 34 ਦੌੜਾਂ ਨਾਲ ਹਰਾ ਕੇ ਧਮਾਕੇਦਾਰ ਸ਼ੁਰੂਆਤ ਦਰਜ ਕੀਤੀ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਮਹਿਲਾ ਜਾਂ ਪੁਰਸ਼ ਟੀਮ ਨੇ ਨਿਊਜ਼ੀਲੈਂਡ ਨੂੰ ਟੀ20 ਵਿਸ਼ਵ ਕੱਪ ‘ਚ ਮਾਤ ਦਿੱਤੀ ਹੈ
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 5 ਵਿਕਟਾਂ ਦੇ ਨੁਕਸਾਨ ‘ਤੇ 194 ਦੌੜਾਂ ਬਣਾਈਆਂ ਜੋ ਇਸ ਟੂਰਨਾਮੈਂਟ ਦਾ ਨਵਾਂ ਰਿਕਾਰਡ ਹੈ, ਇਸ ਤੋਂ ਪਹਿਲਾਂ 2014 ਦੇ ਵਿਸ਼ਵ ਕੱਪ ‘ਚ ਆਸਟਰੇਲੀਆ ਨੇ ਆਇਰਲੈਂਡ ਵਿਰੁੱਧ 191 ਦੌੜਾਂ ਬਣਾਈਆਂ ਸਨ ਭਾਰਤ ਦੇ ਇਸ ਸਕੋਰ ਦੇ ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ 9 ਵਿਕਟਾਂ ਗੁਆ ਕੇ 160 ਦੌੜਾਂ ‘ਤੇ ਹੀ ਸਿਮਟ ਗਈ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਸ਼ੁਰੂਆਤ ਹਾਲਾਂਕਿ ਚੰਗੀ ਨਹੀਂ ਰਹੀ ਅਤੇ 22 ਦੇ ਸਕੋਰ ‘ਤੇ 2 ਵਿਕਟਾਂ ਡਿੱਗ ਗਈਆਂ
ਇਸ ਤੋਂ ਬਾਅਦ ਜੇਮਿਮਾ ਰੋਡ੍ਰਿਗਜ਼ ਨੇ 59 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਭਾਰਤ ਵੱਲੋਂ ਹਰਫ਼ਨਮੌਲਾ ਦਿਆਲਨ ਹੇਮਲਤਾ ਦਾ ਟੀ20 ਅੰਤਰਰਾਸ਼ਟਰੀ ਕ੍ਰਿਕਟ ‘ਚ ਡੈਬਿਊ ਮੈਚ ਸੀ ਹੇਮਲਤਾ ਨੇ ਆਪਣੀ ਗੇਂਦਬਾਜ਼ੀ ਨਾਲ ਸਭ ਦਾ ਦਿਲ ਜਿੱਤ ਲਿਆ ਉਸਨੇ 4 ਓਵਰਾਂ ‘ਚ 26 ਦੌੜਾਂ ਦੇ ਕੇ 3 ਵਿਕਟਾਂ ਲਈਆਂ ਅਤੇ ਬੱਲੇਬਾਜ਼ੀ ਦੌਰਾਨ 15 ਦੌੜਾਂ ਵੀ ਬਣਾਈਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।