ਚੌਕੇ-ਛੱਕੇ ਤੋਂ ਇਲਾਵਾ ਚਾਰਾ ਨਹੀਂ ਸੀ: ਹਰਮਨ

ਵਿਕਟਾਂ ਦਰਮਿਆਨ ਭੱਜਣ ਂਚ ਹੋ ਰਹੀ ਸੀ ਦਿੱਕਤ

 
ਗੁਆਨਾ, 10 ਨਵੰਬਰ।

ਨਿਊਜ਼ੀਲੈਂਡ ਵਿਰੁੱਧ 103 ਦੌੜਾਂ ਦੀ ਧਾਕੜ ਪਾਰੀ ਂਚ 7 ਚੌਕੇ ਅਤੇ 8 ਛੱਕਿਆਂ ਵਾਲੀ ਪਾਰੀ ਖੇਡਣ ਵਾਲੀ ਪਲੇਅਰ ਆਫ਼ ਦ ਮੈਚ ਹਰਮਨ ਨੇ ਇਸ ਤੂਫ਼ਾਨੀ ਪਾਰੀ ਦਾ ਰਾਜ ਵੀ ਖੋਲ੍ਹਿਆ ਮੈਚ ਤੋਂ ਬਾਅਦ ਹਰਮਨ ਨੇ ਕਿਹਾ ਕਿ ਮੈਚ ਤੋਂ ਪਹਿਲਾਂ ਮੇਰੀ ਪਿੱਠ ‘ਚ ਥੋੜੀ ਤਕਲੀਫ਼ ਸੀ ਸਵੇਰੇ ਮੈਂ ਮੈਦਾਨ ‘ਤੇ ਆਈ ਤਾਂ ਕੁਝ ਜਕੜਨ ਵੀ ਸੀ ਜਿਸ ਕਾਰਨ ਵਿਕਟਾਂ ਦਰਮਿਆਨ ਭੱਜਣ ‘ਚ ਦਿੱਕਤ ਹੋ ਰਹੀ ਸੀ ਜਿਸ ਤੋਂ ਬਾਅਦ ਮੈਂ ਸੋਚਿਆ ਕਿ ਜ਼ਿਆਦਾ ਦੌੜਨ ਦੀ ਜਗ੍ਹਾ ਜੇਕਰ ਮੈਂ ਵੱਡੇ ਸ਼ਾੱਟ ਖੇਡ ਸਕਾਂ ਤਾਂ…  ਕਿਉਂਕਿ ਤੁਸੀਂ ਜ਼ਿੰਨਾ ਜ਼ਿਆਦਾ ਭੱਜੋਗੇ ਜਕੜਨ ਓਨੀ ਵਧੇਗੀ

 

 

ਇਸ ਤੋਂ ਬਾਅਦ ਜੇਮਿਮਾ ਨੂੰ ਕਿਹਾ ਕਿ ਜੇਕਰ ਤੂੰ ਮੈਨੂੰ ਸਟਰਾਈਕ ਦੇਵੇਗੀ ਤਾਂ ਮੈਂ ਜ਼ਿਆਦਾ ਵੱਡੇ ਸ਼ਾੱਟ ਖੇਡਣ ਦੀ ਕੋਸ਼ਿਸ਼ ਕਰ ਸਕਦੀ ਹਾਂ ਹਰਮਨ ਨੇ ਕਿਹਾ ਕਿ ਮੇਰੇ ਦਿਮਾਗ ‘ਚ ਇਹ ਨਹੀਂ ਸੀ ਕਿ ਮੈਂ ਕਿੰਨੀਆਂ ਦੌੜਾਂ ਬਣਾ ਰਹੀਆਂ ਹਾਂ, ਬਸ ਮੇਰਾ ਧਿਆਨ ਇਸ ‘ਤੇ ਸੀ ਕਿ ਮੈਚ ਜਿੱਤਣ ਲਈ ਅਸੀਂ ਵੱਧ ਤੋਂ ਵੱਧ ਕਿੰਨੀਆਂ ਦੌੜਾਂ ਬਣਾਂ ਲਈਏ ਕਿਉਂਕਿ ਸਾਨੂੰ ਪਤਾ ਸੀ ਕਿ ਉਹਨਾਂ ਦੀ ਬੱਲੇਬਾਜ਼ੀ ਕਾਫ਼ੀ ਚੰਗੀ ਹੈ ਅਤੇ ਜੇਕਰ ਅਸੀਂ ਸਿਰਫ਼ 150 ਦੌੜਾਂ ਬਣਾਵਾਂਗੇ ਤਾਂ ਸ਼ਾਇਦ ਜਿੱਤ ਨਹੀਂ ਸਕਾਂਗੇ

 

ਰੋਮੇਸ਼ ਪੋਵਾਰ ਕਾਰਨ ਟੀਮ ‘ਚ ਬਦਲਾਅ

ਮੈਚ ਤੋਂ ਬਾਅਦ ਹਰਮਨਪ੍ਰੀਤ ਨੇ ਕਿਹਾ ਕਿ ਜਦੋਂ ਤੋਂ ਰਮੇਸ਼ ਪੋਵਾਰ ਸਰ ਸਾਡੇ ਨਾਲ ਕੋਚ ਦੇ ਤੌਰ ‘ਤੇ ਜੁੜੇ ਹਨ ਓਦੋਂ ਤੋਂ ਟੀਮ ‘ਚ ਕਾਫ਼ੀ ਬਦਲਾਅ ਆਇਆ ਹੈ ਹਰਮਨਪ੍ਰੀਤ ਨੇ ਕਿਹਾ ਕਿ ਵਿਸ਼ਵ ਕੱਪ ‘ਚ ਅਜੇ ਅਸੀਂ ਲੰਮਾ ਸਫ਼ਰ ਤੈਅ ਕਰਨਾ ਹੈ ਸਾਨੂੰ ਇੱਕ ਟੀਮ ਦੇ ਤੌਰ ‘ਤੇ ਬਹੁਤ ਸੁਧਾਰ ਕਰਨ ਦੀ ਜਰੂਰਤ ਹੈ ਮੈਨੂੰ ਪਤਾ ਹੈ ਕਿ ਜੇਕਰ ਮੈਂ ਟਿਕ ਗਈ ਤਾਂ ਮੈਂ ਆਪਣੇ ਸ਼ਾੱਟ ਖੇਡ ਸਕਦੀ ਹਾਂ ਜੇਮੀ ਨੇ ਵੀ ਬਿਹਤਰੀਨ ਖੇਡ ਦਿਖਾਈ ਜਦੋਂ ਤੁਸੀਂ ਹਮਲਾਵਰ ਹੁੰਦੇ ਹੋ ਤਾਂ ਤੁਹਾਨੂੰ ਅਜਿਹੇ ਬੱਲੇਬਾਜ਼ ਦੀ ਜ਼ਰੂਰਤ ਹੁੰਦੀ ਹੈ ਜੋ ਪਾਸਾ ਬਦਲਦਾ ਰਹੇ ਹਾਲਾਂਕਿ ਸਾਨੂੰ ਗੇਂਦਬਾਜ਼ੀ ‘ਚ ਵੀ ਸੁਧਾਰ ਦੀ ਜਰੂਰਤ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।