ਜੂਨ ‘ਚ ਵਿਸ਼ਵ ਕੱਪ ਕਾਰਨ 30 ਮਈ ਤੋਂ ਸ਼ੁਰੂ ਹੋਣ ਵਾਲੀ ਆਈਪੀਐਲ ਨੂੰ 23 ਮਾਰਚ ਤੋਂ ਕਰਵਾਇਆ ਜਾ ਸਕਦਾ ਹੈ
ਦੇਸ਼ ‘ਚ ਚੋਣਾਂ ਕਾਰਨ ਦੱਖਣੀ ਅਫ਼ਰੀਕਾ ‘ਚ ਵੀ ਹੋ ਸਕਦੀ ਹੈ ਆਈਪੀਐਲ
18 ਦਸੰਬਰ ਨੂੰ ਹੋਣ ਵਾਲੀ ਖਿਡਾਰੀਆਂ ਦੀ ਨੀਲਾਮੀ ਤੋਂ ਬਾਅਦ ਕੋਈ ਆਖ਼ਰੀ ਫੈਸਲਾ ਸਾਹਮਣੇ ਆ ਸਕਦਾ ਹੈ
ਨਵੀਂ ਦਿੱਲੀ, 9 ਨਵੰਬਰ
ਆਈਸੀਸੀ ਵਿਸ਼ਵ ਕੱਪ 2019 ਨੂੰ ਧਿਆਨ ‘ਚ ਰੱਖਦੇ ਹੋਏ ਅਗਲੇ ਸਾਲ 30 ਮਈ ਤੋਂ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਟੀ20 ਕ੍ਰਿਕਟ ਲੀਗ ਨੂੰ ਉਸਦੇ ਨਿਰਧਾਰਤ ਸਮੇਂ ਤੋਂ ਪਹਿਲਾਂ ਕਰਵਾਇਆ ਜਾ ਸਕਦਾ ਹੈ ਇੰਗਲੈਂਡ ‘ਚ ਹੋਣ ਵਾਲੇ ਵਿਸ਼ਵ ਕੱਪ ‘ਚ ਭਾਰਤੀ ਕ੍ਰਿਕਟ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 6 ਜੂਨ ਨੂੰ ਦੱਖਣੀ ਅਫ਼ਰੀਕਾ ਵਿਰੁੱਧ ਕਰੇਗੀ ਜਦੋਂਕਿ ਆਈਪੀਐਲ ਦੀ ਸ਼ੁਰੂਆਤ 30 ਮਈ ਤੋਂ ਹੋਣੀ ਹੈ ਭਾਰਤੀ ਟੀਮ ਪ੍ਰਬੰਧਨ, ਕਪਤਾਨ ਵਿਰਾਟ ਕੋਹਲੀ, ਕੋਚ ਰਵਿ ਸ਼ਾਸਤਰੀ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦਾ ਸੰਚਾਲਨ ਕਰ ਰਹੀ ਪ੍ਰਬੰਧਕਾਂ ਦੀ ਕਮੇਟੀ (ਸੀਓਏ) ਕੋਲ ਖਿਡਾਰੀਆਂ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਆਰਾਮ ਦਿੱਤੇ ਜਾਣ ਦੀ ਅਪੀਲ ਕੀਤੀ ਹੈ
ਸਮਝਿਆ ਜਾਂਦਾ ਹੈ ਕਿ 30 ਮਈ ਤੋਂ ਹੋਣ ਵਾਲੇ ਆਈਪੀਐਲ ਟੂਰਨਾਮੈਂਟ ਦੇ ਅਗਲੇ ਸੰਸਕਰਨ ਨੂੰ 23 ਮਾਰਚ ਤੋਂ ਕਰਵਾਇਆ ਜਾ ਸਕਦਾ ਹੈ ਹਾਲਾਂਕਿ ਆਈਪੀਐਲ ਦੇ ਮੁੱਖ ਸੰਚਾਲਨ ਅਧਿਕਾਰੀ ਹੇਮਾਂਗ ਅਮੀਨ ਅਨੁਸਾਰ ਜੇਕਰ ਭਾਰਤੀ ਟੀਮ ਪ੍ਰਬੰਧਕਾਂ ਦੀ ਅਪੀਲ ਨੂੰ ਲਾਗੂ ਕਰਨ ‘ਤੇ ਵਿਚਾਰ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਆਈਪੀਐਲ ਦੀਆਂ ਸਾਰੀਆਂ ਫਰੈਂਚਾਈਜ਼ੀਆਂ ਦੀ ਵੀ ਇਸ ਵਿੱਚ ਸਹਿਮਤੀ ਹੋਣੀ ਚਾਹੀਦੀ ਹੈ
ਬੀਸੀਸੀਆਈ 2019 ‘ਚ ਭਾਰਤ ‘ਚ ਹੀ ਆਈਪੀਐਲ ਕਰਾਉਣ ਬਾਰੇ ਬਦਲ ਤਲਾਸ਼ ਰਹੀ ਹੈ ਪਰ ਦੇਸ਼ ‘ਚ ਸੱਤ ਗੇੜਾਂ ‘ਚ ਹੋਣ ਵਾਲੀਆਂ ਆਮ ਚੋਣਾਂ ਦੀਆਂ ਤਾਰੀਖਾਂ ਦੇ ਐਲਾਨ ਤੋਂ ਬਾਅਦ ਹੀ ਇਸ ‘ਤੇ ਆਖ਼ਰੀ ਫੈਸਲਾ ਕਰੇਗੀ ਬੋਰਡ ਨੇ ਆਮ ਚੋਣਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਪਲਾਨ ਬੀ ਦੇ ਤਹਿਤ ਦੱਖਣੀ ਅਫ਼ਰੀਕਾ ‘ਚ ਆਈਪੀਐਲ ਕਰਾਉਣ ‘ਤੇ ਵੀ ਆਪਣਾ ਹੋਮਵਰਕ ਸ਼ੁਰੂ ਕਰ ਦਿੱਤਾ ਹੈ
ਖਿਡਾਰੀਆਂ ਨੂੰ?ਆਰਾਮ ਦੇਣ ਦੇ ਮੁੱਦੇ ‘ਤੇ ਰੋਹਿਤ ਅਤੇ ਵਿਰਾਟ ਦੀ ਹੈ ਵੱਖਰੀ ਰਾਏ
ਕ੍ਰਿਕਇੰਫੋ ਦੀ ਰਿਪੋਰਟ ਮੁਤਾਬਕ ਪਿਛਲੇ ਮਹੀਨੇ ਹੈਦਰਾਬਾਦ ‘ਚ ਹੋਈ ਬੈਠਕ ‘ਚ ਵਿਰਾਟ ਨੇ ਤੇਜ਼ ਗੇਂਦਬਾਜ਼ਾਂ ਖ਼ਾਸ ਤੌਰ ‘ਤੇ ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ ਨੂੰ ਪੂਰੀ ਆਈਪੀਐਲ ਲੀਗ ਤੋਂ ਆਰਾਮ ਦੇਣ ਦੀ ਸਲਾਹ ਦਿੱਤੀ ਸੀ ਤਾਂਕਿ ਉਹ ਵਿਸ਼ਵ ਕੱਪ ਲਈ ਖ਼ੁਦ ਨੂੰ ਫਿੱਟ ਰੱਖ ਸਕਣ ਆਈਪੀਐਲ ‘ਚ ਮੁੰਬਈ ਦੇ ਕਪਤਾਨ ਅਤੇ ਭਾਰਤੀ ਖਿਡਾਰੀ ਰੋਹਿਤ ਸ਼ਰਮਾ ਅਤੇ ਆਈਪੀਐਲ ਪ੍ਰਬੰਧਕਾਂ ਨੇ ਹਾਲਾਂਕਿ ਇਹਨਾਂ ਸੁਝਾਵਾਂ ‘ਤੇ ਅਸੰਤੋਸ਼ ਪ੍ਰਗਟ ਕੀਤਾ ਹੈ ਜਿਸ ਤੋਂ ਬਾਅਦ ਸੀਓਏ ਆਈਪੀਐਲ ਟੂਰਨਾਮੈਂਟ ਨੂੰ ਹੀ ਨਿਰਧਾਰਤ ਸਮੇਂ ਤੋਂ ਪਹਿਲਾਂ ਕਰਾਉਣ ‘ਤੇ ਵਿਚਾਰ ਕਰ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।