ਬੁਮਰਾਹ, ਕੁਲਦੀਪ, ਉਮੇਸ਼ ਨੂੰ ਆਖ਼ਰੀ ਟੀ20 ਚੋਂ ਆਰਾਮ

ਤਿੰਨਾਂ ਗੇਂਦਬਾਜ਼ਾਂ ਨੂੰ ਆਸਟਰੇਲੀਆ ਦੇ ਅਗਲੇ ਦੌਰੇ ਨੂੰ ਧਿਆਨ ‘ਚ ਰੱਖਦੇ ਹੋਏ ਆਰਾਮ

 

ਸਿਧਾਰਥ ਕੌਲ, ਸ਼ਾਹਬਾਜ਼ ਨਦੀਮ ਅਤੇ ਵਾਸਿ਼ੰਗਟਨ ਸੁੰਦਰ ਲੈਣਗੇ ਜਗ੍ਹਾ

ਨਵੀਂ ਦਿੱਲੀ, 9 ਨਵੰਬਰ

ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ ਅਤੇ ਉਮੇਸ਼ ਯਾਦਵ ਨੂੰ ਵੈਸਟਇੰਡੀਜ਼ ਵਿਰੁੱਧ ਐਤਵਾਰ ਨੂੰ ਚੇਨਈ ‘ਚ ਹੋਣ ਵਾਲੇ ਲੜੀ ਦੇ ਆਖ਼ਰੀ ਟੀ20 ਮੈਚ ‘ਚ ਭਾਰਤੀ ਕ੍ਰਿਕਟ ਟੀਮ ਤੋਂ ਆਰਾਮ ਦਿੱਤਾ ਗਿਆ ਹੈ ਭਾਰਤੀ ਕ੍ਰਿਕਟ ਟੀਮ ਪ੍ਰਬੰਧਕਾਂ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਤਿੰਨਾਂ ਗੇਂਦਬਾਜ਼ਾਂ ਨੂੰ ਆਸਟਰੇਲੀਆ ਦੇ ਅਗਲੇ ਦੌਰੇ ਨੂੰ ਧਿਆਨ ‘ਚ ਰੱਖਦੇ ਹੋਏ ਆਰਾਮ ਦਿੱਤਾ ਗਿਆ ਹੈ ਤਾਂਕਿ ਉਹ ਪੂਰੀ ਤਰ੍ਹਾਂ ਫਿੱਟ ਰਹਿ ਸਕਣ ਚੋਣਕਰਤਾਵਾਂ ਨੇ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਨੂੰ ਆਖ਼ਰੀ ਟੀ20 ‘ਚ ਭਾਰਤੀ ਟੀਮ ਦਾ ਹਿੱਸਾ ਬਣਾਇਆ ਹੈ

 

ਭਾਰਤ ਨੇ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਦੋ ਮੈਚ ਜਿੱਤ ਕੇ 2-0 ਨਾਲ ਪਹਿਲਾਂ ਹੀ ਅਜੇਤੂ ਵਾਧਾ ਬਣਾ ਲਿਆ ਹੈ ਬੁਮਰਾਹ ਨੂੰ ਵੈਸਟਇੰਡੀਜ਼ ਵਿਰੁੱਧ ਪਹਿਲੇ ਦੋ ਇੱਕ ਰੋਜ਼ਾ ਮੈਚਾਂ ‘ਚ ਵੀ ਆਰਾਮ ਦਿੱਤਾ ਗਿਆ ਸੀ ਪਰ ਲੜੀ ਦੇ ਆਖ਼ਰੀ ਤਿੰਨ ਮੈਚਾਂ ‘ਚ ਖੇਡੇ ਸਨ
ਬੁਮਰਾਹ ਨੇ ਟੀ20 ਮੈਚਾਂ ‘ਚਤਿੰਨ ਵਿਕਟਾਂ ਕੱਢੀਆਂ ਸਨ ਅਤੇ 8 ਓਵਰਾਂ ਸਿਰਫ਼ 47 ਦੌੜਾਂ ਦਿੱਤੀਆਂ ਸਨ ਉਮੇਸ਼ ਨੇ ਹਾਲਾਂਕਿ ਪਹਿਲਾ ਹੀ ਟੀ20 ਮੈਚ ਖੇਡਿਆ ਸੀ ਅਤੇ ਚਾਰ ਓਵਰਾਂ ‘ਚ 36 ਦੌੜਾਂ ‘ਤੇ ਇੱਕ ਵਿਕਟ ਕੱਢੀ ਸੀ ਕੁਲਦੀਪ ਨੂੰ ਵੀ ਪਹਿਲੇ ਇੱਕ ਰੋਜ਼ਾ ‘ਚ ਆਰਾਮ ਦਿੱਤਾ ਗਿਆ ਸੀ ਪਰ ਬਾਕੀ ਚਾਰ ਮੈਚਾਂ ‘ਚ ਉਹ ਖੇਡੇ ਸਨ ਅਤੇ ਦੋਵੇਂ ਟੀ20 ਮੈਚਾਂ ‘ਚ ਵੀ ਖੇਡੇ ਸਨ ਕੁਲਦੀਪ ਕੋਲਕਾਤਾ ‘ਚ ਮੈਨ ਆਫ਼ ਦ ਮੈਚ ਰਹੇ ਸਨ
ਆਖ਼ਰੀ ਮੈਚ ਲਈ ਟੀਮ ‘ਚ ਸ਼ਾਮਲ ਕੀਤੇ ਗਏ ਸਿਧਾਰਥ ਨੇ ਹੁਣ ਤੱਕ ਭਾਰਤੀ ਟੀਮ ਲਈ ਤਿੰਨ ਇੱਕ ਰੋਜ਼ਾ ਅਤੇ ਦੋ ਟੀ20 ਮੈਚ ਹੀ ਖੇਡੇ ਹਨ ਉਹ ਸਤੰਬਰ ‘ਚ ਭਾਰਤ ਲਈ ਏਸੀਆ ਕੱਪ ‘ਚ ਖੇਡੇ ਸਨ ਸਿਧਾਰਥ ਤੋਂ ਇਲਾਵਾ ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ ਹੋਰ ਤੇਜ਼ ਗੇਂਦਬਾਜ਼ ਹਨ ਇਸ ਤੋਂ ਇਲਾਵਾ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ‘ਚ ਯੁਜਵਿੰਦਰ ਚਹਿਲ, ਕਰੁਣਾਲ ਪਾਂਡਿਆ, ਸ਼ਾਹਬਾਜ਼ ਨਦੀਮ ਅਤੇ ਵਾਸ਼ਿੰਗਟਨ ਸੁੰਦਰ ਹੋਰ ਸਪਿੱਨਰ ਹਨ

 

 
ਟੀਮ ਇਸ ਤਰ੍ਹਾਂ ਹੈ

ਰੋਹਿਤ ਸ਼ਰਮਾ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਦਿਨੇਸ਼ ਕਾਰਤਿਕ(ਵਿਕਟਕੀਪਰ), ਮਨੀਸ਼ ਪਾਂਡੇ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਕੁਰਣਾਲ ਪਾਂਡਿਆ, ਵਾਸ਼ਿੰਗਟਨ ਸੁੰਦਰ, ਯੁਜਵਿੰਦਰ ਚਹਿਲ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਸ਼ਾਹਬਾਜ਼ ਨਦੀਮ, ਸਿਧਾਰਥ ਕੌਲ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।