ਵਿਸ਼ਵ ਕੱਪ :ਟੀਮ ‘ਚ ਕਪਤਾਨ ਮਨਪੀ੍ਰਤ ਸਮੇਤ 9 ਖਿਡਾਰੀ ਪੰਜਾਬ ਦੇ

14ਵਾਂ ਵਿਸ਼ਵ ਕੱਪ 28 ਨਵੰਬਰ ਤੋਂ 16 ਦਸੰਬਰ ਤੱਕ

 

ਚੰਡੀਗੜ੍ਹ, 9 ਨਵੰਬਰ

ਓੜੀਸ਼ਾ ਦੇ ਭੁਵਨੇਸ਼ਵਰ ‘ਚ ਇਸ ਮਹੀਨੇ ਖੇਡੇ ਜਾਣ ਵਾਲੇ ਹਾਕੀ ਵਿਸ਼ਵ ਕੱਪ ਲਈ ਐਲਾਨੀ ਗਈ ਭਾਰਤੀ ਹਾਕੀ ਟੀਮ  ‘ਚ ਕਪਤਾਨ ਮਨਪ੍ਰੀਤ ਸਿੰਘ ਸਮੇਤ ਪੰਜਾਬ ਦੇ 9 ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਭਾਰਤੀ ਟੀਮ ਦੀ ਉਪਕਪਤਾਨੀ ਚਿੰਗਲੇਨਸਾਨਾ ਸਿੰਘ ਕੰਗੁਜਮ ਨੂੰ ਸੌਂਪੀ ਗਈ ਹੈ ਭਾਂਰਤ ਦੀ ਮੇਜ਼ਬਾਨੀ ‘ਚ ਹੋ ਰਹੇ ਪੁਰਸ ਵਿਸ਼ਵ ਕੱਪ ਨੂੰ 28 ਨਵੰਬਰ ਤੋਂ ਓੜੀਸ਼ਾ ਦੇ ਭੁਵਨੇਸ਼ਵਰ ਸਥਿਤ ਕਲਿੰਗਾ ਸਟੇਡੀਅਮ ‘ਚ ਕਰਵਾਇਆ ਜਾ ਰਿਹਾ ਹੈ ਭਾਰਤੀ ਟੀਮ ਵਿਸ਼ਵ ਕੱਪ ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ ਦੱਖਣੀ ਅਫ਼ਰੀਕਾ ਵਿਰੁੱਧ ਕਰੇਗੀ

 
ਭਾਰਤੀ ਟੀਮ ‘ਚ ਪੀਆਰ ਸ਼੍ਰੀਜੇਸ਼ ਅਤੇ ਕ੍ਰਿਸ਼ਨ ਬਹਾਦੁਰ ਪਾਠਕ ਗੋਲਕੀਪਰ ਦੀ ਭੂਮਿਕਾ ਨਿਭਾਉਣਗੇ ਓੜੀਸ਼ਾ ਦੇ ਤਜ਼ਰਬੇਕਾਰ ਡਿਫੈਂਡਰ ਬੀਰੇਂਦਰ ਲਾਕੜਾ ਦੀ ਵੀ ਵਾਪਸੀ ਹੋ ਰਹੀ ਹੈ ਉਹ ਪਿਛਲੇ ਮਹੀਨੇ ਮਸਕਟ ‘ਚ ਹੋਈ ਏਸ਼ੀਅਨ ਚੈਂਪੀਅੰਜ਼ ਟਰਾਫ਼ੀ ਤੋਂ ਬਾਹਰ ਰਹੇ ਸਨ ਅਤੇ ਰਿਹੈਬਲਿਟੇਸ਼ਨ ਤੋਂ ਬਾਅਦ ਆਪਣੇ ਹੀ ਰਾਜ ਦੇ ਅਮਿਤ ਰੋਹੀਦਾਸ, ਸੁਰਿੰਦਰ ਕੁਮਾਰ, ਕੋਠਾਜੀਤ ਸਿੰਘ ਅਤੇ ਜੂਨੀਅਰ ਵਿਸ਼ਵ ਕੱਪ ਜੇਤੂ ਟੀਮ ਦੇ ਹਰਮਨਪ੍ਰੀਤ ਸਿੰਘ ਦੇ ਨਾਲ ਭਾਰਤ ਦੀ ਡਿਫੈਂਸ ਨੂੰ ਮਜ਼ਬੂਤੀ ਦੇਣਗੇ

 

ਮਿਡਫੀਲਡ ‘ਚ ਮਨਪ੍ਰੀਤ ਤੋਂ ਕਾਫ਼ੀ ਆਸਾਂ ਰਹਿਣਗੀਆਂ ਜੋ ਚੈਂਪੀਅੰਜ਼ ਟਰਾਫ਼ੀ ‘ਚ ਅਹਿਮ ਰਹੇ ਸਨ ਚਿੰਗਲੇਨ ਤੋਂ ਇਲਾਵਾ ਨੌਜਵਾਨ ਸੁਮਿਤ, ਨੀਲਕਾਂਤ ਸ਼ਰਮਾ, ਪਿਛਲੇ ਮਹੀਨੇ ਅੰਤਰਰਾਸ਼ਟਰੀ ਮੈਚਾਂ ‘ਚ ਸ਼ੁਰੂਆਤ ਕਰਨ ਵਾਲੇ ਹਾਰਦਿਕ ਸਿੰਘ ਖੇਡਣਗੇ
ਫਾਰਵਰਡ ਲਾਈਨ ‘ਚ ਆਕਾਸ਼ਦੀਪ ਸਿੰਘ, ਦਿਲਪ੍ਰੀਤ ਸਿੰਘ, ਲਲਿਤ ਉਪਾਧਿਆਏ ਅਤੇ ਜੂਨੀਅਰ ਵਿਸ਼ਵ ਕੱਪ ਦੇ ਮਨਦੀਪ ਸਿੰਘ ਅਤੇ ਸਿਮਰਨਜੀਤ ਸਿੰਘ ਮੌਜ਼ੂਦ ਰਹਿਣਗੇ ਭਾਰਤੀ ਪੁਰਸ਼ ਟੀਮ ਵਿਸ਼ਵ ਕੱਪ ਦੇ ਪੂਲ ਸੀ ‘ਚ ਸ਼ਾਮਲ ਹੈ ਜਿਸ ਵਿੱਚ ਵਿਸ਼ਵ ਦੀ ਤੀਸਰੇ ਨੰਬਰ ਦੀ ਟੀਮ ਬੈਲਜ਼ੀਅਮ, ਕਨਾਡਾ ਅਤੇ ਦੱਖਣੀ ਅਫ਼ਰੀਕਾ ਪੂਲ ‘ਚ ਅੱਵਲ ਰਹਿਣ ਲਈ ਆਪਣੀ ਚੁਣੌਤੀ ਪੇਸ਼ ਕਰਨਗੀਆਂ ਤਾਂਕਿ ਕੁਆਰਟਰ ਫਾਈਨਲ ‘ਚ ਸਥਾਨ ਪੱਕਾ ਕਰ ਸਕਣ

ਗੋਲਕੀਪਰ: ਪੀ ਆਰ ਸ਼੍ਰੀਜੇਸ਼, ਕ੍ਰਿਸ਼ਨ ਬਹਾਦੁਰ ਪਾਠਕ ਡਿਫੈਂਡਰ: ਹਰਮਨਪ੍ਰੀਤ ਸਿੰਘ, ਬੀਰੇਂਦਰ ਲਾਕੜਾ, ਵਰੁਣ ਕੁਮਾਰ, ਕੋਠਾਜੀਤ ਸਿੰਘ ਖਾਦੰਗਬਮ, ਸੁਰਿੰਦਰ ਕੁਮਾਰ, ਅਮਿਤ ਰੋਹੀਦਾਸ ਡਿਫੈਂਡਰ: ਮਨਪ੍ਰੀਤ ਸਿੰਘ, ਚਿੰਗਲੇਨਸਾਨਾ ਸਿੰਘ ਕੰਗੁਜਮ, ਨੀਲਕਾਂਤਾ ਸ਼ਰਮਾ, ਹਾਰਦਿਕ ਸਿੰਘ, ਸੁਮਿਤ ਫਾਰਵਰਡ: ਆਕਾਸ਼ਦੀਪ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਲਲਿਤ ਕੁਮਾਰ ਉਪਾਧਿਆਏ, ਸਿਮਰਨਜੀਤ ਸਿੰਘ

 

ਟੀਮ ਚੁਣਨਾ ਮੁਸ਼ਕਲ ਸੀ: ਕੋਚ

ਪੁਰਸ਼ ਟੀਮ ਦੇ ਮੁੱਖ ਕੋਚ ਹਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਵਿਸ਼ਵ ਕੱਪ ਲਈ ਆਪਣਾ ਸਰਵਸ੍ਰੇਸ਼ਠ ਤਾਲਮੇਲ ਲੱਭਿਆ ਹੈ ਸਾਨੂੰ ਮੌਜ਼ੂਦ 34 ਖਿਡਾਰੀਆਂ ਵਿੱਚੋਂ ਸਭ ਤੋਂ ਚੰਗੇ 18 ਖਿਡਾਰੀਆਂ ਨੂੰ ਚੁਣਨ ਲਈ ਮੁਸ਼ਕਲ ਫੈਸਲੇ ਕਰਨੇ ਪਏ ਸਾਡੇ ਚੁਣੇ ਖਿਡਾਰੀਆਂ ‘ਚ ਤਜ਼ਰਬਾ ਅਤੇ ਨੌਜਵਾਨ ਚਿਹਰਿਆਂ ਦਾ ਤਾਲਮੇਲ ਹੈ ਇਸ ਟੀਮ ਨੂੰ ਮੌਜ਼ੂਦਾ ਲੈਅ ਅਤੇ ਫਿਟਨੈਸ ਦੇ ਹਿਸਾਬ ਨਾਲ ਚੁਣਿਆ ਗਿਆ ਹੈ ਉਹਨਾਂ ਕਿਹਾ ਕਿ ਵਿਸ਼ਵ ਕੱਪ ਤੋਂ ਪਹਿਲਾਂ ਇਹਨਾਂ ਸਾਰਿਆਂ ਖਿਡਾਰੀਆਂ ਨੇ ਆਪਣੀ ਲੈਅ ਅਤੇ ਚੰਗੀ ਖੇਡ ਦਿਖਾਈ ਹੈ ਅਤੇ ਮੈਨੂੰ ਭਰੋਸਾ ਹੈ ਕਿ ਭਾਰਤ ਲਈ ਇਹ ਵਧੀਆ ਪ੍ਰਦਰਸ਼ਨ ਕਰਨਗੇ ਭਾਰਤ ਦਾ 34 ਮੈਂਬਰੀ ਕੋਰ ਗਰ੍ਰੁੱਪ ਭੁਵਨੇਸ਼ਵਰ ‘ਚ 23ਨਵੰਬਰ ਤੱਕ ਅਭਿਆਸ ਜਾਰੀ ਰਹੇਗਾ

 

18 ਚੋਂ 9 ਖਿਡਾਰੀ ਪੰਜਾਬ ਦੇ

18 ਮੈਂਬਰੀ ਟੀਮ ਦਾ ਕਪਤਾਨ ਮਨਪ੍ਰੀਤ ਸਿੰਘ ਨੂੰ ਚੁਣਿਆ ਗਿਆ ਹੈ 14ਵਾਂ ਵਿਸ਼ਵ ਕੱਪ 28 ਨਵੰਬਰ ਤੋਂ 16 ਦਸੰਬਰ ਤੱਕ ਖੇਡਿਆ ਜਾਵੇਗਾ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇੱਕੇ ਜਾਰੀ ਇੱਕ ਬਿਆਨ ‘ਚ ਕਿਹਾ ਕਿ ਇਹ ਰਾਜ ਲਈ ਬਹੁਤ ਮਾਣ ਦੀ ਗੱਲ ਹੈ ਕਿ ਟੀਮ ਦੇ  ਕਪਤਾਨ ਮਨਪ੍ਰੀਤ ਸਿੰਘ ਸਮੇਤ 9 ਖਿਡਾਰੀ ਪੰਜਾਬ ਦੇ ਹਨ ਪੰਜਾਬ ਦੇ ਖਿਡਾਰੀ ਮਨਪ੍ਰੀਤ ਸਿੰਘ, ਆਕਾਸ਼ਦੀਪ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਹਾਰਦਿਕ ਸਿੰਘ, ਵਰੁਣ ਕੁਮਾਰ, ਹਰਮਨਪ੍ਰੀਤ ਸਿੰਘ ਅਤੇ ਕ੍ਰਿਸ਼ਨ ਬਹਾਦੁਰ ਪਾਠਕ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।