ਢਾਈ ਦਹਾਕੇ ਬਾਅਦ ਲਖਨਊ ‘ਚ ਹੋਵੇਗਾ ਕ੍ਰਿਕਟ ਮੈਚ

ਬਿਹਤਰੀਨ ਅੰਤਰਰਾਸ਼ਟਰੀ ਸਟੇਡੀਅਮਾਂ ਂਚ ਸ਼ਾਮਲ ਹੋ ਜਾਵੇਗਾ ਇਕਾਨਾ

ਬਰਸਾਤ ਬਾਅਦ ਸਿਰਫ਼ ਅੱਧੇ ਘੰਟੇ ਂਚ ਪਿੱਚ ਤੇ ਮੈਦਾਨ ਨੂੰ ਖੇਡਣ ਲਾਇਕ ਬਣਾਉਣ ਦੀ ਅਤੀ ਆਧੁਨਿਕ ਸਹੂਲਤ

ਕੁੱਲ 9 ਪਿੱਚਾਂ ਤਿਆਰ

ਲਖਨਊ, 4 ਨਵੰਬਰ
ਬੇਮਿਸਾਲ ਖੂਬਸੂਰਤੀ ਅਤੇ ਆਧੁਨਿਕ ਸਹੂਲਤਾਂ ਨਾਲ ਭਰਪੂਰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਸਥਿਤ ਇਕਾਨਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਅੱਜ ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਖੇਡੇ ਜਾਣ ਵਾਲੇ ਟੀ20 ਮੁਕਾਬਲੇ ਨੂੰ ਸਫ਼ਲਤਾ ਨਾਲ ਕਰਾਉਣ ਦੇ ਨਾਲ ਹੀ ਕ੍ਰਿਕਟ ਦੀ ਦੁਨੀਆਂ ਦੇ ਬਿਹਤਰੀਨ ਮੈਦਾਨਾਂ ਦੀ ਲਿਸਟ ‘ਚ ਸ਼ਾਮਲ ਹੋ ਜਾਵੇਗਾ 50 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਇਸ ਸਟੇਡੀਅਮ ਦੀ ਖ਼ਾਸੀਅਤ ਹੋਵੇਗੀ ਕਿ ਇੱਥੇ ਖ਼ਰਾਬ ਮੌਸਮ ਦੇ ਬਾਵਜ਼ੂਦ ਮੈਚ ਨੂੰ ਜਾਰੀ ਰੱਖਿਆ ਜਾ ਸਕਦਾ ਹੈ ਸਟੇਡੀਅਮ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਬਰਸਾਤ ਦੀ ਹਾਲਤ ‘ਚ ਅਤੀ ਆਧੁਨਿਕ ਡਰੇਨੇਜ਼ ਸਿਸਟਮ ਅਤੇ ਅਤਿ ਆਧੁਨਿਕ ਔਜ਼ਾਰਾਂ ਨਾਲ ਮੈਦਾਨ ਨੂੰ ਸਿਰਫ਼ ਅੱਧੇ ਘੰਟੇ ਅੰਦਰ ਫਿਰ ਤੋਂ ਖੇਡਣ ਲਾਇਕ ਬਣਾਇਆ ਜਾ ਸਕਦਾ ਹੈ

 
ਇਸ ਮੈਚ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀ ਰਾਜਧਾਨੀ ‘ਚ ਅੰਤਰਰਾਸ਼ਟਰੀ ਕ੍ਰਿਕਟ ਦੀ ਮੇਜ਼ਬਾਨੀ ਦਾ ਪਿਛਲੇ ਲਗਭੱਗ ਢਾਈ ਦਹਾਕੇ ਤੋਂ ਚੱਲਿਆ ਆ ਰਿਹਾ ਸੋਕਾ ਖ਼ਤਮ ਹੋ ਜਾਵੇਗਾ ਲਖਨਊ ‘ਚ ਆਖ਼ਰੀ ਵਾਰ ਜਨਵਰੀ 1994 ‘ਚ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਕੇਡੀ ਸਿੰਘ ਬਾਬੂ ਸਟੇਡੀਅਮ ‘ਚ ਟੈਸਟ ਮੈਚ ਦੇ ਤੌਰ ‘ਤੇ ਖੇਡਿਆ ਗਿਆ ਸੀ ਇਸ ਤੋਂ ਬਾਅਦ ਅੰਤਰਰਾਸ਼ਟਰੀ ਅਤੇ ਆਈਪੀਐਲ ਮੈਚ ਕਾਨਪੁਰ ‘ਚ ਹੋ ਰਹੇ ਹਨ

ਤਿੰਨ ਦਿਨ ਪਹਿਲਾਂ ਹੀ ਵਿਕੀਆਂ ਸਾਰੀਆਂ ਟਿਕਟਾਂ

ਇਸ ਮੈਚ ਨੂੰ ਲੈ ਕੇ ਕ੍ਰਿਕਟ ਪ੍ਰੇਮੀਆਂ ਦੀ ਦੀਵਾਨਗੀ ਜ਼ਬਰਦਸਤ ਹੈ ਮੈਚ ਦੀਆਂ ਆਨਲਾਈਨ ਕੁਝ ਘੰਟਿਆਂ ‘ਚ ਹੀ ਖ਼ਤਮ ਹੋਣ ਬਾਅਦ ਆਫ਼ ਲਾਈਨ ਟਿਕਟਾਂ ਮੈਚ ਸ਼ੁਰੂ ਹੋਣ ਤੋਂ ਤਿੰਨ ਦਿਨ ਪਹਿਲਾਂ ਹੀ ਵਿਕ ਗਈਆਂ ਇਹ ਵੀ ਓਦੋਂ ਜਦੋਂ ਮੈਚ ਦੀ ਸਭ ਤੋਂ ਘੱਟ ਟਿਕਟ 1000 ਰੁਪਏ ਸੀ ਅਤੇ ਬਾਕਸ ਦੀ ਟਿਕਟ ਕਰੀਬ 23 ਹਜ਼ਾਰ ਰੁਪਏ ਦੀ ਸੀ  ਹਾਲਾਂਕਿ ਵਿਦਿਆਰਥੀਆਂ ਦੀ ਗੈਲਰੀ ਦੀ ਟਿਕਟ 450 ਰੁਪਏ ਦੀ ਹੈ ਚਾਰ ਮੰਜ਼ਿਲਾ ਸਟੇਡੀਅਮ ਦੀ ਸੁਰੱਖਿਆ ਲਈ 5000 ਤੋਂ ਜ਼ਿਆਦਾ ਸੁਰੱਖਿਆਕਰਮੀ ਵੀ ਮੈਚ ਦੌਰਾਨ ਤਾਇਨਾਤ ਰਹਿਣਗੇ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।