ਵਿਸ਼ਵ ਕੱਪ 2019;ਵਿਰਾਟ ਨੇ ਰੱਖੀਆਂ 3 ਮੰਗਾਂ

THIRUVANANTHAPURAM, OCT 30 (UNI) India team members arriving at the Thiruvananthapuram airport for the final one day match with West Indies on Tuesday. UNI PHOTO-105U

ਸੀਓਏ ਨੂੰ ਟੀਮ ਵੱਲੋਂ ਮੰਗਾਂ ਦੀ ਵਿਰਾਟ ਨੇ ਸੌਂਪੀ ਲਿਸਟ

ਨਵੀਂ ਦਿੱਲੀ, 30 ਅਕਤੂਬਰ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਹਾਲ ਹੀ ‘ਚ ਹੈਦਰਾਬਾਦ ‘ਚ ਹੋਈ ਇੱਕ ਸਮੀਖਿਆ ਬੈਠਕ ‘ਚ ਪ੍ਰਬੰਧਕਾਂ ਦੀ ਕਮੇਟੀ (ਸੀਓਏ) ਨੂੰ ਟੀਮ ਵੱਲੋਂ ਮੰਗਾਂ ਦੀ ਇੱਕ ਲਿਸਟ ਸੌਂਪੀ ਹੈ ਇਸ ਲਿਸਟ ‘ਚ ਅਗਲੇ ਸਾਲ ਇੰਗਲੈਂਡ ‘ਚ ਹੋਣ ਵਾਲੇ ਵਿਸ਼ਵ ਕੱਪ ਨੂੰ ਲੈ ਕੇ ਟੀਮ ਦੀਆਂ ਜ਼ਰੂਰਤਾਂ ਬਾਰੇ ਦੱਸਿਆ ਗਿਆ ਹੈ ਕਪਤਾਨ ਕੋਹਲੀ ਨੇ ਵਿਸ਼ਵ ਕੱਪ ਦੌਰਾਨ ਟੀਮ ਲਈ ਇੱਕ ਵੱਖਰੇ ਰਾਖ਼ਵੇਂ ਰੇਲ ਕੰਪਾਰਟਮੈਂਟ ਦੀ ਮੰਗ ਕੀਤੀ  ਹੈ?ਅਤੇ ਪੂਰੇ ਦੌਰੇ ਲਈ ਖਿਡਾਰੀਆਂ ਦੀਆਂ ਪਤਨੀਆਂ ਨੂੰ ਵੀ ਨਾਲ ਰਹਿਣ ਦੀ ਮਨਜ਼ੂਰੀ ਦੇਣ ਨੂੰ ਕਿਹਾ ਹੈ ਸੂਤਰਾਂ ਦੀ ਮੰਨੀਏ ਤਾਂ  ਇਸ ਤੋਂ ਇਲਾਵਾ ਖਿਡਾਰੀਆਂ ਲਈ ਖ਼ਾਸ ਫਲ ਵੀ ਮੁਹੱਈਆ ਕਰਾਉਣ ਲਈ ਕਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਇੰਗਲੈਂਡ ‘ਚ ਖਿਡਾਰੀਆਂ ਨੂੰ ਉਹਨਾਂ ਦੀ ਪਸੰਦ ਦੇ ਫਲ, ਖ਼ਾਸ ਤੌਰ ‘ਤੇ ਕੇਲੇ ਨਹੀਂ ਮਿਲਦੇ

ਪਤਨੀਆਂ ਦੀ ਮਨਜ਼ੂਰੀ ਟਲੀ

ਪਤਨੀਆਂ ਦੇ ਮੁੱਦੇ ‘ਤੇ ਸੀਓਏ ਦਾ ਕਹਿਣਾ ਹੈ ਕਿ ਇਹ ਤਾਂ ਹੀ ਮੰਨਿਆ ਜਾਵੇਗਾ ਜਦੋਂ ਵਿਸ਼ਵ ਕੱਪ ਟੀਮ ਦੇ ਸਾਰੇ ਮੈਂਬਰ ਲਿਖ਼ਤ ‘ਚ ਦੇਣ ਕਿ ਉਹ ਆਪਣੀਆਂ ਪਤਨੀਆਂ ਨੂੰ ਨਾਲ ਰੱਖਣਾ ਚਾਹੁੰਦੇ ਹਨ ਪਰ ਜੇਕਰ ਕੁਝ ਖਿਡਾਰੀ ਅਜਿਹਾ ਨਹੀਂ ਚਾਹੁੰਦੇ ਤਾਂ ਇਸ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ

 

ਖ਼ਾਸ ਫਲਾਂ ਬਾਰੇ ਵੀ ਹੋਈ ਚਰਚਾ

ਕਮੇਟੀ ਨੇ ਕਿਹਾ ਕਿ ਇਸਨੂੰ ਦੇਖਿਆ ਜਾ ਸਕਦਾ ਹੈ ਕੋਹਲੀ ਨੇ ਸੀਓਏ ਨੂੰ ਦੱਸਿਆ ਕਿ ਖਿਡਾਰੀਆਂ ਨੂੰ ਇਸ ਸਾਲ ਇੰਗਲੈਂਡ ਦੌਰਾ ਕਰਦੇ ਸਮੇਂ ਖ਼ਾਸ ਫਲ, ਖ਼ਾਸ ਤੌਰ ‘ਤੇ ਕੇਲੇ ਨਹੀਂ ਦਿੱਤੇ ਗਏ ਸਨ ਇਸ ‘ਤੇ ਸੀਓਏ ਨੇ ਕਿਹਾ ਕਿ ਖਿਡਾਰੀਆਂ ਨੂੰ ਬੀਸੀਸੀਆਈ ਦੇ ਖ਼ਰਚ ‘ਤੇ ਕੇਲੇ ਖ਼ਰੀਦਣ ਲਈ ਟੀਮ ਮੈਨੇਜਰ ਨੂੰ ਦੱਸਣਾ ਚਾਹੀਦਾ ਸੀ

 

ਟੀਮ ਲਈ ਚਾਹੀਦੈ ਰਾਖ਼ਵਾਂ ਰੇਲ ਕੰਪਾਰਟਮੈਂਟ

ਵਿਨੋਦ ਰਾਏ ਦੀ ਅਗਵਾਈ ਵਾਲੇ ਪੈਨਲ ਦਾ ਮੰਨਣਾ ਹੈ ਕਿ ਸੁਰੱਖਿਆ ਪਹਿਲੂਆਂ ਨੂੰ ਦੇਖ ਕੇ ਹੀ ਇਹ ਮੰਗ ਪੂਰੀ ਹੋ ਸਕਦੀ ਹੈ ਸੀਓਏ ਭਾਰਤੀ ਪ੍ਰਸ਼ੰਸਕਾਂ ਦੇ ਰੇਲ ‘ਤੇ ਚੜ੍ਹਨ ਨੂੰ ਲੈ ਕੇ ਚਿੰਤਤ ਸਨ ਕਿਉਂਕਿ ਭਾਰਤੀ ਪ੍ਰਸ਼ੰਸਕ ਵੀ ਜ਼ਿਆਦਾਤਰ ਰੇਲ ਰਾਹੀਂ ਹੀ ਸਫ਼ਰ ਕਰਦੇ ਹਨ ਪਰ ਕੋਹਲੀ ਨੇ ਦੱਸਿਆ ਕਿ ਇੰਗਲੈਂਡ ਦੀ ਟੀਮ ਰੇਲ ਰਾਹੀਂ ਹੀ ਸਫ਼ਰ ਕਰਦੀ ਹੈ ਆਖ਼ਰਕਾਰ ਕਮੇਟੀ ਇਸ ਸ਼ਰਤ ਦੇ ਤਹਿਤ ਸਹਿਮਤ ਹੋਈ ਕਿ ਜੇਕਰ ਕੁਝ ਵੀ ਗਲਤ ਹੁੰਦਾ ਹੈ ਤਾਂ ਸੀਓਏ ਜਾਂ ਬੀਸੀਸੀਆਈ ਨੂੰ ਜ਼ਿੰਮ੍ਹੇਦਾਰ ਨਹੀਂ ਠਹਿਰਾਇਆ ਜਾਵੇਗਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।