ਕਾਰ ‘ਚ ਸਵਾਰ ਵਿਅਕਤੀ ਵਾਲ ਵਾਲ ਬਚੇ
ਫਾਜ਼ਿਲਕਾ, ਸੱਚ ਕਹੂੰ ਨਿਊਜ਼। ਫਾਜ਼ਿਲਕਾ-ਅਬੋਹਰ ਰੋਡ ‘ਤੇ ਬੀਤੀ ਰਾਤ ਸੜਕ ਵਿਚਕਾਰ ਲੱਗੀਆਂ ਐਂਗਲਾਂ ਨਾਲ ਇੱਕ ਕਾਰ ਦੇ ਟਕਰਾਉਣ ਕਾਰਨ ਜਿੱਥੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਉੱਥੇ ਕਾਰ ‘ਚ ਸਵਾਰ ਲਗਭਗ 5 ਵਿਅਕਤੀ ਵਾਲ ਵਾਲ ਬਚ ਗਏ। ਜਾਣਕਾਰੀ ਮੁਤਾਬਕ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਲਗਭਗ ਇੱਕ ਵਜੇ ਇਕ ਕਾਰ ‘ਚ ਸਵਾਰ ਲਗਭਗ ਪੰਜ ਵਿਅਕਤੀ ਸ਼੍ਰੀ ਮੁਕਤਸਰ ਸਾਹਿਬ ਤੋਂ ਫਾਜ਼ਿਲਕਾ ਆ ਰਹੇ ਸਨ। ਜਦ ਉਕਤ ਕਾਰ ਸਵਾਰ ਵਿਅਕਤੀ ਫਾਜ਼ਿਲਕਾ-ਅਬੋਹਰ ਰੋਡ ‘ਤੇ ਸਥਿਤ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਪਹੁੰਚੇ ਤਾਂ ਕਾਰ ਅੱਗੇ ਅਚਾਨਕ ਇੱਕ ਕੁੱਤਾ ਆ ਗਿਆ ਜਿਸ ਤੋਂ ਬਚਣ ਲਈ ਜਦ ਡਰਾਈਵਰ ਨੇ ਬ੍ਰੇਕ ਲਗਾਈ ਤਾਂ ਕਾਰ ਦੀ ਰਫਤਾਰ ਤੇਜ਼ ਹੋਣ ਕਾਰਨ ਕਾਰ ਸੜਕ ਵਿਚਕਾਰ ਲੱਗੀਆਂ ਐਂਗਲਾਂ ਨਾਲ ਟਕਰਾ ਗਈ ਜਿਸ ਕਾਰਨ ਜਿੱਥੇ ਐਂਗਲਾਂ ਪੁੱਟੀਆਂ ਗਈਆਂ ਉੱਥੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਦੂਜੇ ਪਾਸੇ ਕਾਰ ‘ਚ ਸਵਾਰ ਸਾਰੇ ਵਿਅਕਤੀ ਵਾਲ ਵਾਲ ਬਚ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।