ਸ੍ਰੀਲੰਕਾ ਦੀਆਂ ਸਿਆਸੀ ਗਤੀਵਿਧੀਆਂ ‘ਤੇ ਭਾਰਤ ਦੀਆਂ ਪੂਰੀਆਂ ਨਜ਼ਰਾਂ
ਕਿਹਾ, ਇਸ ਫੈਸਲੇ ਦਾ ਚਿਰਕਾਲੀ ਅਸਰ ਦੇਸ਼ ਦੀ ਰਾਜਨੀਤੀ ‘ਤੇ ਪੈ ਸਕਦਾ ਹੈ
ਏਜੰਸੀ, ਕੋਲੰਬੋ
ਸ੍ਰੀਲੰਕਾ ‘ਚ ਚੱਲ ਰਹੇ ਸਿਆਸੀ ਘਮਸਾਨ ਦਰਮਿਆਨ ਸੰਸਦ ਦੇ ਸਪੀਕਰ ਕਾਰੂ ਜੈਸੂਰੀਆ ਨੇ ਸੰਕਟ ‘ਚ ਘਿਰੇ ਰਾਨਿਲ ਵਿਕਰਮਸਿੰਘੇ ਨੂੰ ਵੱਡੀ ਰਾਹਤ ਦਿੰਦਿਆਂ ਅੱਜ ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਮਾਨਤਾ ਦੇ ਦਿੱਤੀ ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਉਨ੍ਹਾਂ ਨੂੰ ਬਰਖਾਸ਼ਤ ਕਰਕੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਸੀ ਸਿਰੀਸੈਨਾ ਨੂੰ ਲਿਖੀ ਇੱਕ ਚਿੱਠੀ ‘ਚ ਜੈਸੂਰੀਆ ਨੇ 16 ਨਵੰਬਰ ਤੱਕ ਸਦਨ ਨੂੰ ਬਰਖਾਸਤ ਕਰਨ ਦੇ ਉਨ੍ਹਾਂ ਦੇ ਫੈਸਲੇ ‘ਤੇ ਸਵਾਲ ਉਠਾਇਆ
ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਨੂੰ ਗੰਭੀਰ ਤੇ ਭਿਆਨਕ ਨਤੀਜੇ ਭੁਗਤਣੇ ਪੈਣਗੇ ਸਪੀਕਰ ਜੈਸਰੀਆ ਨੇ ਵਿਕਰਮਸਿੰਘੇ ਦੀ ਸੁਰੱਖਿਆ ਤੇ ਪ੍ਰਧਾਨ ਮੰਤਰੀ ਵਜੋਂ ਮਿਲਣ ਵਾਲੀਆਂ ਸਹੂਲਤਾਂ ਨੂੰ ਬਹਾਲ ਰੱਖਣ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਉਨ੍ਹਾਂ ਕਿਹਾ ਕਿ ਜਦੋਂ ਤੱਕ ਸੰਸਦ ‘ਚ ਕੋਈ ਹੋਰ ਉਮੀਦਵਾਰ ਬਹੁਮਤ ਸਾਬਤ ਨਹੀਂ ਕਰਦਾ ਹੈ, ਉਦੋਂ ਤੱਕ ਵਿਕਰਮਸਿੰਘੇ ਨੂੰ ਬਤੌਰ ਪੀਐੱਮ ਮਿਲਣ ਵਾਲੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ
ਵਿਕਰਮਸਿੰਘੇ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲੋਕਤੰਤਰ ਤੇ ਸੁਸ਼ਾਸਨ ਕਾਇਮ ਕਰਨ ਲਈ ਫਤਵਾ ਹਾਸਲ ਕੀਤਾ ਹੈ ਸਪੀਕਰ ਨੇ ਰਾਸ਼ਟਰਪਤੀ ਨੂੰ ਚਿੱਠੀ ‘ਚ ਪੁੱਛਿਆ ਕਿ ਕਿਹੜੇ ਅਧਾਰ ‘ਤੇ ਉਨ੍ਹਾਂ ਦੇਸ਼ ਦੀ ਸੰਸਦ ਨੂੰ 16 ਨਵੰਬਰ ਤੱਕ ਲਈ ਭੰਗ ਕੀਤਾ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਫੈਸਲੇ ਦਾ ਦੂਰਗਾਮੀ ਪ੍ਰਭਾਵ ਦੇਸ਼ ਦੀ ਰਾਜਨੀਤੀ ‘ਤੇ ਪੈ ਸਕਦਾ ਹੈ ਸਪੀਕਰ ਦਾ ਫੈਸਲਾ ਯੂਐਨਪੀ ਲੀਡਰ ਵਿਕਰਮਸਿੰਘੇ ਦੇ ਲਈ ਜ਼ਰੂਰ ਵੱਡੀ ਰਾਹਤ ਲੈ ਕੇ ਆਇਆ ਹੈ
ਦੂਜੇ ਪਾਸੇ ਭਾਰਤ ਨੇ ਅੱਜ ਕਿਹਾ ਕਿ ਉਹ ਸ੍ਰੀਲੰਕਾ ‘ਚ ਸਿਆਸੀ ਗਤੀਵਿਧੀਆਂ ‘ਤੇ ਕਰੀਬੀ ਜ਼ਰ ਰੱਖੇ ਹੋਏ ਹੈ ਤੇ ਉਸ ਨੂੰ ਉਮੀਦ ਹੈ ਕਿ ਦੀਪੀ ਦੇਸ਼ ‘ਚ ਲੋਕਤਾਂਤਰਿਕ ਮੁੱਲਾਂ ਤੇ ਸੰਵਿਧਾਨਿਕ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਜਾਵੇਗਾ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ, ਭਾਰਤ ਸ੍ਰੀਲੰਕਾ ‘ਚ ਸਿਆਸਤੀ ਗਤੀਵਿਧੀਆਂ ‘ਤੇ ਕਰੀਬੀ ਨਜ਼ਰ ਰੱਖ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।