ਯਹੂਦੀਆਂ ਦੀ ਪ੍ਰਾਥਨਾ ਸਭਾ ਵਾਲੀ ਥਾਂ ‘ਤੇ ਹੋਈ ਗੋਲੀਬਾਰੀ
ਨਿਊਯਾਰਕ, ਏਜੰਸੀ। ਅਮਰੀਕਾ ਦੇ ਪੀਟਰਸਬਰਗ ‘ਚ ਯਹੂਦੀਆਂ ਦੀ ਪ੍ਰਾਥਨਾ ਸਭਾ ਵਾਲੀ ਥਾਂ ‘ਤੇ ਹੋਈ ਗੋਲੀਬਾਰੀ ‘ਚ 11 ਲੋਕਾਂ ਦੇ ਮਾਰੇ ਗਏ। ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਗੋਲੀਬਾਰੀ ਕਰਨ ਵਾਲੇ ਬੰਦੂਕਧਾਰੀ ਨੇ ਆਤਮਸਮਰਪਣ ਕਰ ਦਿੱਤਾ। ਪੀਟਰਸਬਰਗ ਦੇ ਟ੍ਰੀ ਆਫ ਲਾਈਫ ਸਿਨਗਾਗ ਖੇਤਰ ‘ਚ ਤਲਾਸ਼ੀ ਅਭਿਆਨ ਜਾਰੀ ਹੈ ਅਤੇ ਸਥਾਨਕ ਲੋਕਾਂ ਨੂੰ ਘਰਾਂ ‘ਚ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਥਾਨਕ ਮੀਡੀਆ ਅਨੁਸਾਰ ਬੰਦੂਕਧਾਰੀ ਵੱਡੀ ਦਾੜੀ ਵਾਲਾ ਇੱਕ ਵਿਅਕਤੀ ਯਹੂਦੀਆਂ ਦੀ ਨਿੰਦਾ ਕਰਦਾ ਹੋਇਆ ਇਮਾਰਤ ‘ਚ ਦਾਖਲ ਹੋਇਆ ਸੀ। ਉਸ ਦੇ ਕੋਲ ਇੱਕ ਏਕੇ-47 ਰਾਈਫਲ ਅਤੇ ਦੋ ਪਿਸਤੌਲ ਸੀ। ਇਸ ਤੋਂ ਬਾਅਦ ਉਸ ਨੇ ਗੋਲੀਬਾਰੀ ਕਰਕੇ ਇਸ ਹੱਤਿਆਕਾਂਡ ਨੂੰ ਅੰਜਾਮ ਦਿੱਤਾ।
ਇਸ ਘਟਨਾ ਦੌਰਾਨ ਸਵਾਟ ਟੀਮ ਵੀ ਪਹੁੰਚ ਗਈ ਸੀ ਤੇ। ਇਸ ਮਾਮਲੇ ‘ਚ ਸ਼ੱਕੀ ਨੂੰ ਹਿਰਾਸਤ ‘ਚ ਲੈਕੇ ਪੁੱਛਗਿਛ ਕਰ ਰਹੀ ਹੈ । ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਇਸ ਨੂੰ ‘ਬਹੁਤ ਦੁਖਦ ਅਤੇ ਭਿਆਨਕ’ ਕਿਹਾ ਹੈ। ਉਹਨਾ ਕਿਹਾ ਕਿ ‘ਸਾਲਾਂ ‘ਚ ਅਜਿਹਾ ਵਾਰ-ਵਾਰ ਹੁੰਦੇ ਦੇਖਣਾ ਸ਼ਰਮਨਾਕ ਹੈ।’ ਸ੍ਰੀ ਟਰੰਪ ਨੇ ਬੰਦੂਕਧਾਰੀ ਨੂੰ ‘ਸਨਕੀ’ ਕਰਾਰ ਦਿੰਦੇ ਹੋਏ ਕਿਹਾ ਕਿ ‘ ਇਸ ਨੂੰ ਮੌਤ ਦੀ ਸਜਾ ਮਿਲਣੀ ਚਾਹੀਦੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ‘ਤੇ ਰੋਕ ਲੱਗਣੀ ਚਾਹੀਦੀ ਹੈ ਕਿਉਂਕਿ ਲੋਕਾ ਨੂੰ ਇਸ ਦੀ ਕੀਮਤ ਚੁਕਾਉਣੀ ਪੈਂਦੀ ਹੈ।’ ਸ੍ਰੀ ਟਰੰਪ ਨੇ ਕਿਹਾ ਕਿ ਇਸ ਘਟਨਾ ਦਾ ਅਮਰੀਕੀ ਬੰਦੂਕ ਕਾਨੂੰਨ ਤੋਂ ਜ਼ਿਆਦਾ ਸਬੰਧ ਨਹੀਂ ਹੈ। ਉਹਨਾ ਕਿਹਾ ਕਿ ਜੇਕਰ ਅੰਦਰ ਸੁਰੱਖਿਆ ਵਿਵਸਥਾ ਹੁੰਦੀ ਤਾਂ ਸਥਿਤੀ ਵੱਖਰੀ ਹੋ ਸਕਦੀ ਸੀ।’
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।