ਇੱਥੇ ਔਰਤਾਂ ਨੇ ਹੀ ਨਹੀਂ, ਬੁੱਢਿਆਂ ਤੋਂ ਲੈ ਕੇ ਬੱਚਿਆਂ ਤੱਕ ਨੇ ਰੱਖਿਆ ਵਰਤ

Women Not Only,Protection, Old Age Children, Karwa Chauth

ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂ ਮਾਨਵਤਾ ਭਲਾਈ ਲਈ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਨ ਹਰ ਤਿਉਹਾਰ

ਸੱਚ ਕਹੂੰ ਨਿਊਜ਼/ਵਿਜੈ ਸ਼ਰਮਾ, ਕਰਨਾਲ

ਕਰਵਾ ਚੌਥ ਦੇ ਤਿਉਹਾਰ ‘ਤੇ ਜਿੱਥੇ ਦੇਸ਼ ਦੀਆਂ ਸੁਹਾਗਣ ਔਰਤਾਂ ਨੇ ਵਰਤ ਰੱਖ ਕੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ, ਉੱਥੇ ਜੇਕਰ ਗੱਲ ਵਿਸ਼ਵ ਪ੍ਰਸਿੱਧ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਕਰੀਏ ਤਾਂ ਇੱਥੇ ਕਰਵਾ ਚੌਥ ‘ਤੇ ਅਨੋਖੀ ਰੀਤ ਦੇਖਣ ਨੂੰ ਮਿਲੀ | ਇਸ ਤਿਉਹਾਰ ‘ਤੇ ਮਹਿਲਾਵਾਂ ਨੇ ਹੀ ਨਹੀਂ ਪੁਰਸ਼ਾਂ ਦੇ ਨਾਲ-ਨਾਲ ਬਜ਼ੁਰਗਾਂ ਤੇ ਛੋਟੇ-ਛੋਟੇ ਬੱਚਿਆਂ ਨੇ ਵੀ ਵਰਤ ਰੱਖਿਆ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂਆਂ ਨੇ ਇਹ ਵਰਤ ਪਤੀਆਂ ਦੇ ਲਈ ਨਹੀਂ ਸਗੋਂ ਮਾਨਵਤਾ ਭਲਾਈ ਦੀ ਸੇਵਾ ਕਰਨ ਦਾ ਪ੍ਰਣ ਲੈਣ ਤੇ ਉਸ ਸੰਤ ਦੇ ਲਈ ਰੱਖਿਆ, ਜਿਨ੍ਹਾਂ ਨੇ ਨਸ਼ਿਆਂ ਦੀ ਦਲਦਲ ‘ਚ ਫਸੇ ਕਰੋੜਾਂ ਨੌਜਵਾਨਾਂ ਨੂੰ ਬਾਹਰ ਕੱਢਿਆ, ਵੇਸ਼ਵਾਵਾਂ ਨੂੰ ਹਵਸ ਦੀ ਦੁਨੀਆਂ ‘ਚੋਂ ਬਚਾ ਕੇ ਆਪਣੀ ਬੇਟੀ ਬਣਾਇਆ ਤੇ ਕੁੱਲ ਦਾ ਕਰਾਊਨ ਮੁਹਿੰਮ ਚਲਾ ਕੇ ਬੇਟੀਆਂ ਨੂੰ ਵੀ ਬੇਟਿਆਂ ਦੇ ਬਰਾਬਰ ਜਿਉਣ ਦਾ ਅਧਿਕਾਰ ਦਿਵਾਇਆ ਜੀ ਹਾਂ ਇਹ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਕਰਵਾ ਚੌਥ ‘ਤੇ ਡੇਰਾ ਸੱਚਾ ਸੌਦਾ ਨਾਲ ਜੁੜੇ ਹਰ ਵਰਗ ਨੇ ਵਰਤ ਰੱਖ ਕੇ ਪਰਮਾਤਮਾ ਤੋਂ ਪੂਜਨੀਕ ਗੁਰੂ ਜੀ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਤਾਂ ਕਿ ਪੂਜਨੀਕ ਗੁਰੂ ਜੀ ਸਮਾਜ ਨੂੰ ਸਹੀ ਦਿਸ਼ਾ ਦਿਖਾਉਂਦਿਆਂ ਲੋਕਾਂ ਨੂੰ ਜਿਉਣ ਦਾ ਸਹੀ ਮਕਸਦ ਸਮਝਾਉਂਦੇ ਰਹਿਣ

ਪੂਜਨੀਕ ਗੁਰੂ ਜੀ ਦੀ ਲੰਬੀ ਉਮਰ ਲਈ ਬਜ਼ੁਰਗ ਨੇ ਰੱਖਿਆ ਵਰਤ

ਜ਼ਿਲ੍ਹਾ ਕੈਥਲ ਦੇ ਰਹਿਣ ਵਾਲੇ ਬਜ਼ੁਰਗ ਰਾਜਕੁਮਾਰ ਬੂਰਾ ਦਾ ਕਹਿਣਾ ਹੈ ਕਿ ਪੂਜਨੀਕ ਗੁਰੂ ਜੀ ਨੇ ਕਰੋੜਾਂ ਲੋਕਾਂ ਦੇ ਜੀਵਨ ‘ਚ ਨਵਾਂ ਉਜਾਲਾ ਕੀਤਾ ਹੈ ਉਨ੍ਹਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਤੇ ਮਾਰਗਦਰਸ਼ਨ ‘ਤੇ ਚੱਲਦਿਆਂ ਮਾਨਵਤਾ ਭਲਾਈ ਦੀ ਸੇਵਾ ਦਾ ਪ੍ਰਣ ਲੈਂਦਿਆਂ ਪੂਜਨੀਕ ਗੁਰੂ ਜੀ ਦੀ ਲੰਬੀ ਉਮਰ ਲਈ ਵਰਤ ਰੱਖਿਆ ਹੈ ਸਮਾਜ ਉਨ੍ਹਾਂ ਦੇ ਦਿਖਾਏ ਰਸਤੇ ‘ਤੇ ਚੱਲਦਿਆਂ ਮਾਨਵਤਾ ਤੇ ਭਲਾਈ ਦੇ ਕਾਰਜਾਂ ‘ਚ ਵਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ

ਰਾਜਕੁਮਾਰ ਬੂਰਾ, ਕੈਥਲ

ਇਨਸਾਨੀਅਤ ਦੀ ਸਿੱਖਿਆ ਦੇਣ ਵਾਲੇ ਗੁਰੂ ਲਈ ਹਰ ਦਿਨ ਵੀ ਵਰਤ ਰੱਖਣਾ ਪਏ ਤਾਂ ਘੱਟ ਹੈ

ਜ਼ਿਲ੍ਹਾ ਸਰਸਾ ਨਿਵਾਸੀ ਲਵਪ੍ਰੀਤ ਪੁੱਤਰੀ ਸਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਪੂਜਨੀਕ ਗੁਰੂ ਜੀ ਮੇਰੇ ਲਈ ਮਾਂ-ਬਾਪ ਤੋਂ ਵੀ ਵਧ ਕੇ ਹਨ ਉਨ੍ਹਾਂ ਦੀ ਦਿੱਤੀ ਗਈ ਸਿੱਖਿਆ ਕਾਰਨ ਹੀ ਮੈਂ ਹੀ ਨਹੀਂ ਕਰੋੜਾਂ ਲੋਕ ਮਾਨਵਤਾ ਦੀ ਨਿਸਵਾਰਥ ਸੇਵਾ ਲਈ ਦਿਨ ਰਾਤ ਖੜ੍ਹੇ ਰਹਿੰਦੇ ਹਨ ਅਜਿਹੇ ਪੂਜਨੀਕ ਗੁਰੂ ਜੀ ਲਈ ਕਰਵਾ ਚੌਥ ਕੀ ਜੇਕਰ ਹਰ ਦਿਨ ਵਰਤ ਰੱਖਣਾ ਪਵੇ ਤਾਂ ਘੱਟ ਹੈ ਪਾਣੀਪਤ ਦੀ ਏਂਜਲ ਪੁੱਤਰੀ ਅਨਿਲ ਕੁਮਾਰ ਨੇ ਵੀ ਵਰਤ ਰੱਖਿਆ

ਲਵਪ੍ਰੀਤ, ਸਰਸਾ ਤੇ ਏਂਜਲ ਪਾਣੀਪਤ

ਮੀਡੀਆ ਨੂੰ ਹੱਕ ਨਹੀਂ ਬਿਨਾ ਸੱਚਾਈ ਜਾਣੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ

ਡਾ. ਐੱਮਐੱਸਜੀ ਦੇ ਪਵਿੱਤਰ ਮਾਰਗਦਰਸ਼ਨ ‘ਤੇ ਚੱਲਦਿਆਂ ਅੱਜ ਕੈਥਲ ਦੇ ਜ਼ਿਲ੍ਹਾ ਪ੍ਰੀਸ਼ਦ ਰਵੀ ਤਾਰਾਂਵਾਲੀ ਨੇ ਵੀ ਮਾਨਵਤਾ ਸੇਵਾ ਦੇ ਨਾਲ-ਨਾਲ ਆਪਣੇ ਅਹੁਦੇ ‘ਤੇ ਰਹਿੰਦਿਆਂ ਇਮਾਨਦਾਰੀ ਨਾਲ ਕੰਮ ਕਰਨ ਦਾ ਪ੍ਰਣ ਕੀਤਾ ਇਸ ਦੇ ਨਾਲ ਹੀ ਉਨ੍ਹਾਂ ਮੀਡੀਆ ਪ੍ਰਤੀ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਬੀਤੇ ਸਾਲ ਮੀਡੀਆ ਨੇ ਜਿਸ ਤਰ੍ਹਾਂ ਟੀਆਰਪੀ ਦੇ ਚੱਕਰ ‘ਚ ਕਰਵਾ ਚੌਥ ਵਰਗੇ ਪਵਿੱਤਰ ਤਿਉਹਾਰ ਨੂੰ ਢਾਲ ਬਣਾ ਕੇ ਬਿਨਾ ਸੱਚਾਈ ਜਾਣੇ ਪੂਜਨੀਕ ਗੁਰੂ ਜੀ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਹ ਬੇਹੱਦ ਸ਼ਰਮਨਾਕ ਘਟਨਾ ਹੈ ਮੀਡੀਆ ਲੋਕਤੰਤਰ ਦਾ ਚੌਥਾ ਸਤੰਭ ਹੈ ਲੋਕ ਉਸ ‘ਤੇ ਵਿਸਵਾਸ਼ ਕਰਦੇ ਹਨ ਇਸ ਲਈ ਉਸ ਨੂੰ ਕੋਈ ਹੱਕ ਨਹੀਂ ਹੈ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।