ਜਾਅਲੀ ਦਸਤਖ਼ਤਾਂ ਨਾਲ ਕਾਗਜ਼ ਤਿਆਰ ਕਰਕੇ ਕਰਵਾਉਂਦਾ ਸੀ ਅਧਿਆਪਕਾਂ ਦੀ ਬਦਲੀ
ਹਰ ਅਧਿਆਪਕ ਤੋਂ ਡੇਢ ਤੋਂ ਦੋ ਲੱਖ ਰੁਪਏ ਵਸੂਲਣ ਦਾ ਹੈ ਦੋਸ਼
ਗੁਰਪ੍ਰੀਤ ਸਿੰਘ, ਸੰਗਰੂਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਵਿੱਚ ਪ੍ਰਿੰਸੀਪਲ ਦੇ ਅਹੁਦੇ ‘ਤੇ ਤਾਇਨਾਤ ਅਧਿਆਪਕ ਨੂੰ ਸੰਗਰੂਰ ਪੁਲਿਸ ਨੇ ਜਾਅਲੀ ਦਸਤਾਵੇਜ਼ਾਂ ਦੇ ਅਧਾਰ ‘ਤੇ ਅਧਿਆਪਕਾਂ ਦੀ ਬਦਲੀ ਕਰਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ ਉੱਧਰ, ਵਿਭਾਗ ਨੇ ਵੀ ਉਕਤ ਪ੍ਰਿੰਸੀਪਲ ਤਰਸੇਮ ਗੁਪਤਾ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਹੈ ਪੁਲਿਸ ਨੇ ਉਕਤ ਪ੍ਰਿੰਸੀਪਲ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਹੈ
ਜਾਣਕਾਰੀ ਮੁਤਾਬਿਕ ਸ਼ਿਕਾਇਤਕਰਤਾ ਰਵੀ ਕਾਂਤ ਨਿਵਾਸੀ ਸੰਗਰੂਰ ਨੇ ਪੁਲਿਸ ਨੂੰ ਰਿਪੋਰਟ ਦਰਜ ਕਰਵਾਈ ਕਿ ਉਕਤ ਸਕੂਲ ਦਾ ਪ੍ਰਿੰਸੀਪਲ ਤਰਸੇਮ ਲਾਲ ਨਿਵਾਸੀ ਸੰਗਰੂਰ ਅਧਿਆਪਕਾਂ ਵੱਲੋਂ ਪੈਸੇ ਲੈ ਕੇ ਜਾਅਲੀ ਦਸਤਾਵੇਜ਼ ਤਿਆਰ ਕਰਵਾਕੇ ਉਨ੍ਹਾਂ ਦੀ ਬਦਲੀ ਆਪਣੇ ਸਕੂਲ ਤੇ ਪੰਜਾਬ ਦੀਆਂ ਹੋਰ ਥਾਵਾਂ ‘ਤੇ ਕਰਵਾ ਚੁੱਕਿਆ ਹੈ ਪੁਲਿਸ ਨੇ ਰਿਪੋਰਟ ਦੇ ਅਧਾਰ ‘ਤੇ ਤਰਸੇਮ ਲਾਲ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ
ਮਾਮਲੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਪ੍ਰੇਮ ਸਿੰਘ ਨੇ ਦੱਸਿਆ ਕਿ ਹਾਲੀਆ ਪੜਤਾਲ ਵਿਚ ਇਹ ਸਾਹਮਣੇ ਆਇਆ ਹੈ ਕਿ ਤਰਸੇਮ ਲਾਲ ਨੇ ਭਵਾਨੀਗੜ੍ਹ ਸਕੂਲ ਤੋਂ ਇੱਕ ਅਧਿਆਪਕ ਨੂੰ ਆਪਣੇ ਸੀਨੀਅਰ ਸੈਕੰਡਰੀ ਸਕੂਲ ਬਡਬਰ ਤੇ ਇੱਕ ਅਧਿਆਪਕ ਨੂੰ ਲੁਧਿਆਣਾ ਤੋਂ ਦਾਖਾ ਵਿਚ ਤਬਦੀਲ ਕਰਾਇਆ ਹੈ
ਇਸ ਤਬਾਦਲੇ ਲਈ ਉਸਨੇ ਜਾਅਲੀ ਦਸਤਾਵੇਜ਼ ਲਾਏ ਨੇ ਉਸਨੇ ਹਰ ਅਧਿਆਪਕ ਤੋਂ ਡੇਢ ਤੋਂ ਦੋ ਲੱਖ ਰੁਪਏ ਵਸੂਲਣ ਦਾ ਦੋਸ਼ ਹੈ ਪੁਲਿਸ ਇਸ ਮਾਮਲੇ ਦੀ ਪੜਤਾਲ ਕਰਨ ਵਿਚ ਜੁਟੀ ਹੋਈ ਹੈ, ਓਥੇ ਹੀ ਇਸ ਮਾਮਲੇ ਵਿੱਚ ਸ਼ਾਮਲ ਵਿਅਕਤੀਆਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਪੁਲਿਸ ਨੇ ਪ੍ਰਿੰਸੀਪਲ ਤਰਸੇਮ ਲਾਲ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।