ਵਿਸ਼ਵ ਕੱਪ 2023: ਭਾਰਤ ‘ਚ 9 ਫਰਵਰੀ ਤੋਂ

6 ਵੱਖ-ਵੱਖ ਕੁਆਲੀਫਿਕੇਸ਼ਨ ਟੂਰਨਾਮੈਂਟ ‘ਚ ਖੇਡਣਗੀਆਂ 32 ਟੀਮਾਂ

 

ਭਾਰਤ ‘ਚ ਇਸ ਤੋਂ ਪਹਿਲਾਂ 1987, 1996, 2011 ‘ਚ ਵਿਸ਼ਵ ਕੱਪ ਖੇਡਿਆ ਗਿਆ 
ਨਵੀਂ ਦਿੱਲੀ, 22 ਅਕਤੂਬਰ

ਅੰਤਰਰਾਸ਼ਟਰੀ ਕ੍ਰਿਕਟ ਕਾਉਂਸਲ (ਆਈਸੀਸੀ) ਨੇ 2023 ਵਿਸ਼ਵ ਕੱਪ ਲਈ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ ਇਸ 13ਵੇਂ ਇੱਕ ਰੋਜ਼ਾ ਵਿਸ਼ਵ ਕੱਪ ਨੂੰ ਭਾਰਤ ਕਰਾਵੇਗਾ ਜੋ 9 ਫਰਵਰੀ ਤੋਂ ਸ਼ੁਰੂ ਹੋ ਕੇ 26 ਮਾਰਚ ਤੱਕ ਚੱਲੇਗਾ ਇਸ ਵਿਸ਼ਵ ਕੱਪ ‘ਚ ਵੀ 2019 ਵਿਸ਼ਵ ਕੱਪ ਵਾਂਗ 10 ਟੀਮਾਂ ਹਿੱਸਾ ਲੈਣਗੀਆਂ ਪਰ ਵਿਸ਼ਵ ਕੱਪ ‘ਚ ਕੁਆਲੀਫਾਈ ਕਰਨ ਲਈ 32 ਟੀਮਾਂ 6 ਵੱਖ-ਵੱਖ ਕੁਆਲੀਫਿਕੇਸ਼ੰਜ਼ ਟੂਰਨਾਮੈਂਟਾਂ ‘ਚ ਭਿੜਨਗੀਆਂ

ਇਸ ਤਰ੍ਹਾਂ ਇਹਨਾਂ 32 ਟੀਮਾਂ ਚੋਂ 13 ਟੀਮਾਂ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਸੁਪਰ ਲੀਗ ਦੇ ਤਹਿਤ ਦੁਵੱਲੀ ਲੜੀ ਖੇਡਣਗੀਆਂ ਇਹ ਲੜੀ ਜੁਲਾਈ 2020 ਤੋਂ ਸ਼ੁਰੂ ਹੋਵੇਗੀ ਜਿਸ ਦੇ ਤਹਿਤ ਕੁੱਲ 156 ਮੈਚ ਖੇਡੇ ਜਾਣਗੇ, ਹਰ ਟੀਮ 24 ਮੈਚ ਖੇਡੇਗੀ ਇਹਨਾਂ ਮੈਚਾਂ ਦੇ ਆਧਾਰ ‘ਤੇ ਟਾੱਪ 8 ਟੀਮਾਂ 2023 ਵਿਸ਼ਵ ਕੱਪ ਲਈ ਸਿੱਧਾ ਕੁਆਲੀਫਾਈ ਕਰਨਗੀਆਂ ਅਤੇ ਬਾਕੀ ਦੀਆਂ ਆਖ਼ਰੀ 5 ਸਥਾਨਾਂ ‘ਤੇ ਰਹੀਆਂ ਟੀਮਾਂ ਨੂੰ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ (2022) ਖੇਡਣਾ ਹੋਵੇਗਾ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।