ਏਸ਼ੀਅੰਜ਼ ਚੈਂਪੀਅੰਜ਼ ਟਰਾਫ਼ੀ ਹਾਕੀ ਟੂਰਨਾਮੈਂਟ;ਭਾਰਤ ਦੀ ਪਾਕਿਸਤਾਨ ਵਿਰੁੱਧ ਇੱਕ ਹੋਰ ਜਿੱਤ

 3-1 ਦੀ ਜਿੱਤ ਨਾਲ ਟੂਰਨਾਮੈਂਟ ‘ਚ ਲਗਾਤਾਰ ਦੂਸਰੀ ਜਿੱਤ

ਕਪਤਾਨ ਮਨਪ੍ਰੀਤ ਮੈਨ ਆਫ਼ ਦ ਮੈਚ

ਭਾਰਤ ਦਾ ਪਿਛਲੇ 11 ਮੈਚਾਂ ‘ਚ ਪਾਕਿਸਤਾਨ ਵਿਰੁੱਧ ਅਜੇਤੂ ਰਿਕਾਰਡ ਬਰਕਰਾਰ

 

ਅਗਲਾ ਮੁਕਾਬਲਾ ਏਸ਼ੀਅਨ ਖੇਡਾਂ ਦੇ ਚੈਂਪੀਅਨ ਜਾਪਾਨ ਨਾਲ

ਭਾਰਤ ਦੇ ਸਟਾਰ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਇਸ ਮੁਕਾਬਲੇ ‘ਚ 200 ਅੰਤਰਰਾਸ਼ਟੀ ਮੈਚ ਪੂਰੇ ਕਰਨ ਦੀ ਪ੍ਰਾਪਤੀ ਹਾਸਲ ਕੀਤੀ ਆਖ਼ਰੀ ਕੁਆਰਟਰ ‘ਚ ਨੌਜਵਾਨ ਗੋਲਕੀਪਰ ਕ੍ਰਿਸ਼ਣ ਬਹਾਦੁਰ ਪਾਠਕ ਨੇ ਸ਼੍ਰੀਜ਼ੇਸ਼ ਦੀ ਜਗ੍ਹਾ ਲਈ ਅਤੇ ਪਾਕਿਸਤਾਨ ਨੂੰ ਇਸ ਦੌਰਾਨ ਗੋਲ ਕਰਨ ਤੋਂ ਰੋਕਣ ‘ਚ ਸਫ਼ਲਤਾ ਪਾਈ

 
ਮਸਕਟ, 21 ਅਕਤੂਬਰ
ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਦਿਲਪ੍ਰੀਤ ਸਿੰਘ ਦੇ 1-1 ਗੋਲ ਦੀ ਬਦੌਲਤ ਭਾਰਤ ਨੇ ਕੱਟੜ ਵਿਰੋਧੀ ਪਾਕਿਸਤਾਨ ਨੂੰ 3-1 ਨਾਲ ਹਰਾ ਕੇ ਹੀਰੋ ਏਸ਼ੀਆਈ ਚੈਂਪੀਅੰਜ਼ ਟਰਾਫ਼ੀ ਹਾਕੀ ਟੂਰਨਾਮੈਂਟ ‘ਚ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ ਭਾਰਤੀ ਟੀਮ ਵੱਲੋਂ ਮਨਪ੍ਰੀਤ ਨੇ 24ਵੇਂ, ਮਨਦੀਪ ਨੇ 31ਵੇਂ ਅਤੇ 18 ਵਰ੍ਹਿਆਂ ਦੇ ਦਿਲਪ੍ਰੀਤ ਨੇ 42ਵੇਂ ਮਿੰਟ ‘ਚ ਗੋਲ ਕੀਤੇ  ਭਾਰਤ ਨੇ ਹਾਲ ਹੀ ‘ਚ ਜਕਾਰਤਾ ਏਸ਼ੀਆਈ ਖੇਡਾਂ ‘ਚ ਪਾਕਿਸਤਾਨ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਿਆ ਸੀ
ਭਾਰਤ ਨੇ ਆਪਣੇ ਪਿਛਲੇ ਮੁਕਾਬਲੇ ‘ਚ ਮੇਜ਼ਬਾਨ ਓਮਾਨ ਨੂੰ ਹਰਾਇਆ ਸੀ ਭਾਰਤ ਦਾ ਟੂਰਨਾਮੈਂਟ ‘ਚ ਤੀਸਰਾ ਮੈਚ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਜਾਪਾਨ ਨਾਲ ਹੋਵੇਗਾ ਜਿਸ ਨੇ ਇੱਕ ਹੋਰ ਮੈਚ ‘ਚ ਕੋਰੀਆ ਨੂੰ 2-0 ਨਾਲ ਹਰਾਇਆ ਜਾਪਾਨ ਨੂੰ ਆਪਣੇ ਪਹਿਲੇ ਮੈਚ ‘ਚ ਮਲੇਸ਼ੀਆ ਤੋਂ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ

 

 
ਕਪਤਾਨ ਮਨਪ੍ਰੀਤ ਸਿੰਘ ਨੇ ਇਸ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਲਈ ਉਹਨਾਂ ਨੂੰ ਮੈਨ ਆਫ਼ ਦ ਮੈਚ ਦਾ ਪੁਰਸਕਾਰ ਦਿੱਤਾ ਗਿਆ ਪਾਕਿਸਤਾਨ ਨੂੰ ਮੁਹੰਮਦ ਇਰਫਾਨ ਜੂਨੀਅਰ ਨੇ ਪਹਿਲੇ ਹੀ ਮਿੰਟ ‘ਚ ਵਾਧਾ ਦਿਵਾ ਦਿੱਤਾ ਸੀ ਪਰ ਇਸ ਤੋਂ ਬਾਅਦ ਭਾਰਤੀ ਟੀਮ ਮੈਚ ‘ਤੇ ਛਾ ਗਈ ਅਤੇ ਪਹਿਲੇ ਹੀ ਮਿੰਟ ‘ਚ ਗੋਲ ਖਾਣ ਦੇ ਬਾਵਜ਼ੂਦ ਸ਼ਾਨਦਾਰ ਵਾਪਸੀ ਕਰਦੇ ਹੋਏ ਪਾਕਿਸਤਾਨ ਵਿਰੁੱਧ ਆਪਣੇ ਅਜੇਤੂ ਕ੍ਰਮ ਨੂੰ ਬਰਕਰਾਰ ਰੱਖਿਆ ਵਿਸ਼ਵ ਦੀ 13ਵੇਂ ਨੰਬਰ ਦੀ ਟੀਮ ਪਾਕਿਸਤਾਨ ‘ਚੰਗੀ ਸ਼ੁਰੂਆਤ ਨੂੰ 10ਵੇਂ ਨੰਬਰ ਦੀ ਭਾਰਤੀ ਟੀਮ ਵਿਰੁੱਧ ਬਰਕਰਾਰ ਨਹੀਂ ਰੱਖ ਸਕੀ

 

 
ਪਾਕਿਸਤਾਨ ਨੂੰ ਪਹਿਲੇ ਹੀ ਮਿੰਟ ‘ਚ ਪੈਨਲਟੀ ਕਾਰਨਰ ਮਿਲਿਆ ਅਤੇ ਮੁਹੰਮਦ ਇਰਫਾਨ ਨੇ ਇਸਨੂੰ ਗੋਲ ‘ਚ ਬਦਲ ਦਿੱਤਾ ਭਾਰਤ ਨੇ ਇਸ ਝਟਕੇ ਤੋਂ ਸੰਭਲਦਿਆਂ ਜਵਾਬੀ ਹਮਲੇ ਕੀਤੇ ਪਰ ਪਹਿਲੇ ਕੁਆਰਟਰ ‘ਚ ਉਸਨੂੰ ਕੋਈ ਕਾਮਯਾਬੀ ਨਾ ਮਿਲੀ ਕਪਤਾਨ ਮਨਪ੍ਰੀਤ ਨੇ 24ਵੇਂ ਮਿੰਟ ‘ਚ ਸ਼ਾਨਦਾਰ ਕੋਸ਼ਿਸ਼ ਨਾਲ ਮੌਕਾ ਬਣਾਇਆ ਅਤੇ ਭਾਰਤ ਲਈ ਬਰਾਬਰੀ ਦਾ ਗੋਲ ਕਰ ਦਿੱਤਾ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।