ਦਿੱਲੀ ਨੂੰ ਹਰਾ ਮੁੰਬਈ ਬਣੀ ਵਿਜੇ ਹਜਾਰੇ ਇੱਕ ਰੋਜ਼ਾ ਰਾਸ਼ਟਰੀ ਚੈਂਪੀਅਨ

ਦਿੱਲੀ ਨੂੰ 45.4 ਓਵਰਾਂ ‘ਚ 177 ਦੌੜਾਂ ‘ਤੇ ਨਿਪਟਾਉਣ ਤੋਂ ਬਾਅਦ 35 ਓਵਰਾਂ ‘ਚ 6 ਵਿਕਟਾਂ ‘ਤੇ 180 ਦੌੜਾਂ ਬਣਾ ਕੇ ਖ਼ਿਤਾਬੀ ਜਿੱਤ ਹਾਸਲ ਕੀਤੀ

 

 
ਬੰਗਲੁਰੂ, 20 ਅਕਤੂਬਰ

 

ਵਿਕਟਕੀਪਰ ਅਦਿਤਿਆ ਤਾਰੇ (71) ਦੀ ਬੇਸ਼ਕੀਮਤੀ ਅਰਧ ਸੈਂਕੜੇ ਵਾਲੀ ਪਾਰੀ ਅਤੇ ਉਹਨਾਂ ਦੀ ਸਿਦੇਸ਼ ਲਾਡ (48) ਨਾਲ ਪੰਜਵੀਂ ਵਿਕਟ ਲਈ 105 ਦੌੜਾਂ ਦੀ ਬੇਸ਼ਕੀਮਤੀ ਭਾਈਵਾਲੀ ਦੀ ਬਦੌਲਤ ਮੁੰਬਈ ਨੇ ਦਿੱਲੀ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਵਿਜੇ ਹਜਾਰੇ ਟਰਾਫ਼ੀ ਇੱਕ ਰੋਜ਼ਾ ਕ੍ਰਿਕਟ ਟੂਰਨਾਮੈਂਟ ਦੇ ਖ਼ਿਤਾਬ ਜਿੱਤ ਲਿਆ ਮੁੰਬਈ ਨੇ ਦਿੱਲੀ ਨੂੰ 45.4 ਓਵਰਾਂ ‘ਚ 177 ਦੌੜਾਂ ‘ਤੇ ਨਿਪਟਾਉਣ ਤੋਂ ਬਾਅਦ ਟੀਚੇ ਦਾ ਪਿੱਛਾ ਕਰਦੇ ਹੋਏ ਆਪਣੀਆਂ ਚਾਰ ਵਿਕਟਾਂ ਸਿਰਫ਼ 40 ਦੌੜਾਂ ‘ਤੇ ਗੁਆ ਦਿੱਤੀਆਂ ਸਨ ਪਰ ਤਾਰੇ ਅਤੇ ਲਾਡ ਨੇ ਸੈਂਕੜੇ ਵਾਲੀ ਭਾਈਵਾਲੀ ਕਰਕੇ ਮੁੰਬਈ ਨੂੰ ਜਿੱਤ ਤੱਕ ਪਹੁੰਚਾ ਦਿੱਤਾ ਮੁੰਬਈ ਨੇ 35 ਓਵਰਾਂ ‘ਚ 6 ਵਿਕਟਾਂ ‘ਤੇ 180 ਦੌੜਾਂ ਬਣਾ ਕੇ ਖ਼ਿਤਾਬੀ ਜਿੱਤ ਹਾਸਲ ਕੀਤੀ

 
ਮੁੰਬਈ ਦੀ ਟੀਮ ਛੇ ਸਾਲ ਬਾਅਦ ਵਿਜੇ ਹਜਾਰੇ ਟਰਾਫ਼ੀ ਦੇ ਫਾਈਨਲ ‘ਚ ਪਹੁੰਚੀ ਸੀ ਅਤੇ ਉਸਨੇ 11 ਸਾਲ  ਬਾਅਦ ਇਹ ਖ਼ਿਤਾਬ ਜਿੱਤਿਆ ਉਸਨੂੰ 2011-12 ਦੇ ਫਾਈਨਲ ‘ਚ ਬੰਗਾਲ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ
ਦਿੱਲੀ ਨੇ ਹਾਲਾਂਕਿ ਛੋਟਾ ਸਕੋਰ ਬਣਾਇਆ ਪਰ ਮੁੰਬਈ ਦੀਆਂ ਚਾਰ ਵਿਕਟਾਂ ਛੇਤੀ ਝਟਕਾ ਕੇ ਆਪਣੀਆਂ ਆਸਾਂ ਜਗਾ ਦਿੱਤੀਆਂ ਤਾਰੇ ਅਤੇ ਲਾਡ ਨੇ ਫਿਰ ਮੁਸ਼ਕਲ ਹਾਲਾਤਾਂ ‘ਚ ਸੰਘਰਸ਼ਪੂਰਨ ਭਾਈਵਾਲੀ ਕਰਕੇ ਦਿੱਲੀ ਦੇ ਹੱਥੋਂ ਜਿੱਤ ਦਾ ਮੌਕਾ ਕੱਢ ਦਿੱਤਾ
ਦਿੱਲੀ ਤੀਸਰੀ ਵਾਰ ਵਿਜੇ ਹਜਾਰੇ ਟਰਾਫ਼ੀ ਦੇ ਫਾਈਨਲ ‘ਚ ਖੇਡ ਰਹੀ ਸੀ ਪਰ ਉਸਦਾ ਛੇ ਸਾਲ ਬਾਅਦ ਖ਼ਿਤਾਬ ਜਿੱਤਣ ਦਾ ਸੁਪਨਾ ਮੁਢਲੇ ਕ੍ਰਮ ਦੇ ਬੱਲੇਬਾਜ਼ਾਂ ਦੀ ਫਾਈਨਲ ‘ਚ ਨਾਕਾਮੀ ਕਾਰਨ ਟੁੱਟ ਗਿਆ ਦਿੱਲੀ ਆਖ਼ਰੀ ਵਾਰ 2012-13 ‘ਚ ਜੇਤੂ ਰਹੀ ਸੀ
ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੇ ਤਿੰਨ ਵਿਕਟਾਂ ਕੱਢ ਕੇ ਮੁੰਬਈ ਦੇ ਮੁਢਲੇ ਕ੍ਰਮ ਨੂੰ ਝੰਜੋੜਿਆ ਸੈਣੀ ਨੇ ਨੌਜਵਾਨ ਪ੍ਰਿਥਵੀ ਸ਼ਾੱ (8), ਸਟਾਰ ਬੱਲੇਬਾਜ਼ ਅਜਿੰਕੇ ਰਹਾਣੇ (10) ਅਤੇ ਸੂਰਿਆ ਕੁਮਾਰ ਯਾਦਵ (4) ਦੀਆਂ ਵਿਕਟਾਂ ਝਟਕੀਆਂ ਜਦੋਂਕਿ ਕੁਲਵੰਤ ਖੇਜਰੋਲਿਆ ਨੇ ਕਪਤਾਨ ਸ਼੍ਰੇਅਸ ਅਈਅਰ (10) ਨੂੰ ਆਊਟ ਕਰਕੇ ਮੁੰਬਈ ਦਾ ਸਕੋਰ 8ਵੇਂ ਓਵਰ ‘ਚ 4 ਵਿਕਟਾਂ ‘ਤੇ 40 ਦੌੜਾਂ ਕਰ ਦਿੱਤਾ

 
ਦਿੱਲੀ ਦੇ ਸਾਹਮਣੇ ਇਹ ਮੌਕਾ ਸੀ ਪਰ ਤਾਰੇ ਨੇ ਹਮਲਾਵਰ ਅੰਦਾਜ਼ ‘ਚ ਖੇਡਦਿਆਂ 89 ਗੇਂਦਾਂ ‘ਚ 13 ਚੌਕੇ ਅਤੇ ਇੱਕ ਛੱਕੇ ਦੀ ਮੱਦਦ ਨਾਲ 71 ਦੌੜਾਂ ਦੀ ਮੈਚ ਜੇਤੂ ਪਾਰੀ ਖੇਡ ਦਿੱਤੀ ਤਾਰੇ ਜਦੋਂ 31ਵੇਂ ਓਵਰ ‘ਚ ਆਊਟ ਹੋਏ ਤਾਂ ਮੁੰਬਈ ਦਾ ਸਕੋਰ 145 ਦੌੜਾਂ ਤੱਕ ਪਹੁੰਚ ਚੁੱਕਾ ਸੀ

ਇਸ ਤੋਂ ਪਹਿਲਾਂ ਦਿੱਲੀ ਦਾ ਮੁਢਲਾ ਕ੍ਰਮ ਵੀ ਮੁੰਬਈ ਦੇ ਗੇਂਦਬਾਜ਼ਾਂ ਅੱਗੇ ਲੜਖੜਾ ਗਿਆ ਅਤੇ ਉਸਨੇ 81 ਦੌੜਾਂ ਤੱਕ ਆਪਣੀਆਂ 5 ਵਿਕਟਾਂ ਗੁਆ ਦਿੱਤੀਆਂ ਕਪਤਾਨ ਗੌਤਮ ਗੰਭੀਰ 1, ਉਨਮੁਕਤ ਚੰਦ 13, ਮਨਨ ਸ਼ਰਮਾ 5, ਨੀਤੀਸ਼ ਰਾਣਾ 13 ਅਤੇ ਧਰੁਵ ਸ਼ੌਰੀ 31 ਦੌੜਾਂ ਬਣਾ ਕੇ ਛੇਤੀ ਹੀ ਆਊਟ ਹੋ ਗਏ ਪ੍ਰਤਿਭਾਵਾਨ ਬੱਲੇਬਾਜ਼ ਹਿੰਮਤ ਸਿੰਘ ਨੇ ਇੱਕ ਵਾਰ ਫਿਰ ਹਿੰਮਤ ਦਿਖਾਉਂਦਿਆਂ 65 ਗੇਂਦਾਂ ‘ਚ 4 ਚੌਕਿਆਂ ਅਤੇ 1 ਛੱਕੇ ਦੀ ਮੱਦਦ ਨਾਲ ਸਭ ਤੋਂ ਜ਼ਿਆਦਾ 41 ਦੌੜਾਂ ਬਣਾਈਆਂ ਹਿੰਮਤ ਨੇ ਪਵਨ ਨੇਗੀ (21ਰਿਟਾਇਰਡ ਹਰਟ) ਨਾਲ ਸੱਤਵੀਂ ਵਿਕਟ ਲਈ 41 ਦੌੜਾਂ ਜੋੜੀਆਂ ਹਿੰਮਤ ਦੀ ਵਿਕਟ 39ਵੇਂ ਓਵਰ ‘ਚ ਡਿੱਗੀ ਅਤੇ ਉਸਨੂੰ ਸ਼ਿਵਮ ਦੁਬੇ ਨੇ ਆਊਟ ਕੀਤਾ ਮੁੰਬਈ ਵੱਲੋਂ ਧਵਲ ਕੁਲਕਰਨੀ ਨੇ 30 ਦੌੜਾਂ ‘ਤੇ ਤਿੰਨ ਵਿਕਟਾਂ, ਸ਼ਿਵਮ ਦੁਬੇ ਨੇ 29 ਦੌੜਾਂ ‘ਤੇ 3 ਵਿਕਟਾਂ ਲਈਆਂ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।